Punjab Infoline

ਪੰਜਾਬੀ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਬੀਬੀ ਬਿਮਲਾ ਦੇਵੀ ਸ਼ਰਮਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ

16 Feb, 2026 07:14 PM

ਜਲੰਧਰ 16 ਫਰਵਰੀ (ਅਮਰੀਸ਼ ਆਨੰਦ): : ਬੀਤੇ ਦਿਨੀਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਜਲੰਧਰ ਵਿਖੇ ਬੀਬੀ ਬਿਮਲਾ ਦੇਵੀ ਸ਼ਰਮਾ ਜੀ ਦੀ ਅੰਤਿਮ ਕਿਰਿਆ ਮੌਕੇ ਗਰੁੜ ਪੁਰਾਣ ਦੇ ਪਾਠ ਨੂੰ ਸਰਵਣ ਕਰਦਿਆਂ ਸੋਗ ਸਭਾ ਵਿੱਚ ਸ਼ਿਰਕਤ ਕੀਤੀ ਅਤੇ ਦੁਖੀ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਬੀਬੀ ਬਿਮਲਾ ਦੇਵੀ ਸ਼ਰਮਾ ਜੀ ਦੇ ਦੇਹਾਂਤ ਨਾਲ ਪਰਿਵਾਰ ਨੂੰ ਨਾ-ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਉਹ ਆਪਣੇ ਪਿੱਛੇ ਇਕ ਸਨੇਹੀ ਅਤੇ ਸੰਸਕਾਰਵਾਨ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੀ ਸਪੁੱਤਰੀ ਜੋਤੀ ਸ਼ਰਮਾ ਦਾ ਵਿਆਹ ਲਗਭਗ 20 ਸਾਲ ਪਹਿਲਾਂ ਉਨ੍ਹਾਂ ਦੇ ਚਚੇਰੇ ਭਰਾ ਸ. ਬਲਵਿੰਦਰ ਸਿੰਘ ਨਾਲ ਹੋਇਆ ਸੀ। ਬੀਬੀ ਜੀ ਦਾ ਸਾਦਗੀਪੂਰਨ ਅਤੇ ਪਿਆਰ ਭਰਿਆ ਵਿਹਾਰ ਹਮੇਸ਼ਾਂ ਪਰਿਵਾਰਕ ਮੈਂਬਰਾਂ ਲਈ ਪ੍ਰੇਰਣਾਦਾਇਕ ਰਿਹਾ।ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖ਼ਸ਼ਿਆ ਜਾਵੇ ਅਤੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਹੋਵੇ।

Posted By: Amrish Kumar Anand

Latest News