Punjab Infoline

ਪੰਜਾਬੀ

ਮੈਂ ਇਹੋ ਅਰਦਾਸ ਕਰਾਂ!!

01 Jan, 2021 05:30 AM

ਸਭ ਲਈ ਖੁਸ਼ੀਆਂ ਲੈ ਕੇ ਆਵੇ ਸਾਲ ਨਵਾਂ ਅਰਦਾਸ ਕਰਾਂਗਮ ਦੇ ਸਾਏ ਦੂਰ ਭਜਾਵੇ ਮੈਂ ਇਹੋ ਅਰਦਾਸ ਕਰਾਂ!ਗੁਰਬਤ ਮਾਰੇ ਘਰਾਂ ਦੇ ਵਿੱਚ ਵੀ ਪੱਕਦੀ ਹੋ ਜਏਵਰੋਟੀਹਰ ਕੋਈ ਢੋਲੇ ਮਾਹੀਏ ਗਾਵੇ.ਮੈਂ ਇਹੋ ਅਰਦਾਸ ਕਰਾਂਨਵੇਂ ਵਰ੍ਹੇ ਦੇ ਨਾਲ ਨਵੇਂ ਹੀ ਫੁੱਲ ਬਗੀਚੇ ਮੌਲਣਦੁਨੀਆਂ ਉੱਤੇ ਅਮਨ ਵਸਾਵੇਮੈਂ ਇਹੋ ਅਰਦਾਸ ਕਰਾਂ!ਪੌਣਾਂ ਵਗਣ ਪਿਆਰ ਵਾਲੀਆਂ ਚੌਹ ਪਾਸੇ ਖੁਸ਼ਹਾਲੀਸਭੇ ਦੇ ਸ਼ਿਕਵੇ ਗਿਲੇ ਮਿਟਾਵੇਮੈਂ ਇਹੋ ਅਰਦਾਸ ਕਰਾਂ!ਮੁੜ ਤੋਂ ਮੇਰੇ ਗੁਲਸ਼ਨ ਅੰਦਰ ਫੇਰਾ ਪਾਉਣ ਸੁੰਗਧਾਂਹਰ ਇਕ ਦੀ ਰੂਹ ਮਹਿਕਾਵੇਮੈਂ ਇਹੋ ਅਰਦਾਸ ਕਰਾਂ!ਕਿਰਨ ਖੁਦਾ ਦੇ ਦਰ ਤੇ ਬੈਠੀ ਕਰਦੀ ਹੈ ਅਰਜੋਈਸਭ ਦੀ ਅਦਬੀ ਸਾਂਝ ਵਧਾਵੇਮੈਂ ਇਹੋ ਅਰਦਾਸ ਕਰਾਂ!!ਕਿਰਨ ਪਾਹਵਾ ਸਕਾਲਰ ਪੀ ਐੱਚ ਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ Kiranpahwa888@gmail.com

Latest News