Punjab Infoline

ਪੰਜਾਬੀ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 7 ਸਾਲਾਂ ਬਾਅਦ ਭਾਰਤ ਪਹੁੰਚੇ, BRICS ਸੰਮੇਲਨ ’ਚ ਹੋਣਗੇ ਸ਼ਾਮਲ

12 Sep, 2026 02:29 PM

– ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 7 ਸਾਲ ਬਾਅਦ ਭਾਰਤ ਪਹੁੰਚ ਗਏ ਹਨ। ਪਾਲਮ ਏਅਰਪੋਰਟ ’ਤੇ ਕੇਂਦਰੀ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਉਨ੍ਹਾਂ ਦਾ ਸਵਾਗਤ ਕੀਤਾ। 2020 ਵਿੱਚ ਹੋਈ ਗਲਵਾਨ ਝੜਪ ਤੋਂ ਬਾਅਦ ਇਹ ਸ਼ੀ ਜਿਨਪਿੰਗ ਦਾ ਪਹਿਲਾ ਭਾਰਤ ਦੌਰਾ ਹੈ। ਉਹ ਨਵੀਂ ਦਿੱਲੀ ਵਿੱਚ ਹੋ ਰਹੇ BRICS ਸੰਮੇਲਨ ਵਿੱਚ ਸ਼ਾਮਲ ਹੋਣਗੇ।

ਸ਼ੀ ਜਿਨਪਿੰਗ ਅੱਜ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ। ਦੋਵਾਂ ਆਗੂਆਂ ਦੀ ਇਸ ਮੁਲਾਕਾਤ ’ਤੇ ਭਾਰਤ-ਚੀਨ ਸਬੰਧਾਂ ਦੀ ਅਗਲੀ ਦਿਸ਼ਾ ਨੂੰ ਲੈ ਕੇ ਨਜ਼ਰ ਰਹੇਗੀ।

ਕਰੀਬ 10 ਸਾਲ ਬਾਅਦ ਇੱਕ ਮੰਚ ’ਤੇ ਮੋਦੀ, ਪੁਤਿਨ ਅਤੇ ਸ਼ੀ

BRICS ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸ਼ੀ ਜਿਨਪਿੰਗ ਕਰੀਬ 10 ਸਾਲ ਬਾਅਦ ਇੱਕੋ ਮੰਚ ’ਤੇ ਨਜ਼ਰ ਆਉਣਗੇ। ਤਿੰਨੇ ਆਗੂ ਇਸ ਤੋਂ ਪਹਿਲਾਂ 2016 ਵਿੱਚ ਗੋਆ ਵਿੱਚ ਹੋਏ BRICS ਸੰਮੇਲਨ ਦੌਰਾਨ ਵੀ ਇਕੱਠੇ ਹੋਏ ਸਨ।

Posted By: Punjab Infoline Bureau

Latest News