Punjab Infoline

ਪੰਜਾਬੀ

ਗੁ:ਤਿੱਤਰਸਰ ਸਾਹਿਬ ਵਿਖੇ ਧਾਰਮਿਕ ਸਮਾਗਮ ਤੇ ਖੂਨਦਾਨ ਕੈਂਪ 'ਚ ਸਾਬਕਾ ਵਿਧਾਇਕ ਸਿੱਧੂ ਨੇ ਭਰੀ ਹਾਜ਼ਰੀ। (ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ ਨੇ ਕੀਤਾ ਸਨਮਾਨਿਤ।)

09 Sep, 2026 08:07 PM

ਤਲਵੰਡੀ ਸਾਬੋ/ਮੌੜ ਮੰਡੀ, 09 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪ੍ਰਸਿੱਧ ਧਾਰਮਿਕ ਸੰਸਥਾ ਬੁੰਗਾ ਮਸਤੂਆਣਾ ਧਾਰਮਿਕ ਮਹਾਂ ਵਿਿਦਆਲਾ ਦਮਦਮਾ ਸਾਹਿਬ ਦੇ ਪ੍ਰਬੰਧ ਹੇਠਲੇ ਇਲਾਕੇ ਦੇ ਪਾਵਨ ਅਸਥਾਨ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਬਾਬਾ ਕੇਸਰ ਸਿੰਘ, ਬਾਬਾ ਅੰਗਰੇਜ਼ ਸਿੰਘ ਤੇ ਸੰਪਰਦਾਇ ਮਸਤੂਆਣਾ ਦੇ ਮੁਖੀ ਰਹੇ ਬਾਬਾ ਛੋਟਾ ਸਿੰਘ ਨੂੰ ਸਮਰਪਿਤ ਕਰਕੇ ਕਰਵਾਏ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਹਲਕਾ ਮੌੜ 'ਚ ਕਾਂਗਰਸ ਦੀ ਅਗਵਾਈ ਕਰ ਰਹੇ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਵੀ ਹਾਜ਼ਰੀ ਲਵਾਈ। ਟੀਮ ਸਿੱਧੂ ਵੱਲੋਂ ਮੁਹੱਈਆ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਜਿੱਥੇ ਗੁਰਮਤਿ ਸਮਾਗਮਾਂ ਚ ਹਾਜ਼ਰੀ ਭਰੀ ਉੱਥੇ ਸਮਾਗਮ ਮੌਕੇ ਦਸਮੇਸ਼ ਸਪੋਰਟਸ ਕਲੱਬ ਮੌੜ ਮੰਡੀ ਵੱਲੋਂ ਲਗਾਏ ਖੂਨਦਾਨ ਕੈਂਪ ਚ ਵੀ ਸ਼ਮੂਲੀਅਤ ਕੀਤੀ ਤੇ ਮਨੁੱਖਤਾ ਦੀ ਸੇਵਾ ਲਈ ਲਗਾਏ ਕੈਂਪ ਕਰਕੇ ਕਲੱਬ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ ਨੇ ਜੀਤਮਹਿੰਦਰ ਸਿੰਘ ਸਿੱਧੂ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੀ ਕਰੀਬ ਅੱਧੀ ਸਦੀ ਤੋਂ ਗੁ:ਬੁੰਗਾ ਮਸਤੂਆਣਾ ਸਾਹਿਬ ਨਾਲ ਜੁੜਿਆ ਹੋਇਆ ਹੈ ਤੇ ਸਾਰੇ ਮਹਾਂਪੁਰਖਾਂ ਨਾਲ ਉਨਾਂ ਦਾ ਪ੍ਰੇਮ ਬਣਿਆ ਹੋਇਐ। ਉਨਾਂ ਕਿਹਾ ਕਿ ਬੁੰਗਾ ਮਸਤੂਆਣਾ ਨੇ ਜਿੱਥੇ ਸਿੱਖੀ ਪ੍ਰਚਾਰ ਪ੍ਰਸਾਰ 'ਚ ਅਹਿਮ ਭੂਮਿਕਾ ਨਿਭਾਈ ਹੈ ਉੱਥੇ ਕੋਰੋਨਾ ਮਹਾਂਮਾਰੀ ਦੌਰਾਨ ਉਨਾਂ ਨੇ ਸਮਾਜ ਸੇਵੀ ਕਾਰਜਾਂ ਚ ਵੀ ਮਿਸਾਲੀ ਯੋਗਦਾਨ ਪਾਇਆ ਤੇ ਕਿਸਾਨੀ ਸੰਘਰਸ਼ਾਂ ਦੌਰਾਨ ਮੋਰਚਿਆਂ ਤੱਕ ਲੰਗਰ ਪਹੁੰਚਾਇਆ। ਸਿੱਧੂ ਦੇ ਸਨਮਾਨ ਮੌਕੇ ਬਾਬਾ ਕਾਕਾ ਸਿੰਘ ਦੇ ਨਾਲ ਬਾਬਾ ਤੇਜਾ ਸਿੰਘ ਹੈੱਡ ਗ੍ਰੰਥੀ ਬੁੰਗਾ ਮਸਤੂਆਣਾ, ਬਾਬਾ ਅਵਤਾਰ ਸਿੰਘ ਰਾਗੀ, ਬਾਬਾ ਰੰਮੀ ਸਿੰਘ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ ਤਲਵੰਡੀ ਸਾਬੋ, ਕ੍ਰਿਸ਼ਨ ਯਾਦਵ, ਦਰਸ਼ਨ ਗਿੱਲ ਤੋਂ ਇਲਾਵਾ ਮੌੜ ਹਲਕੇ ਦੇ ਕਾਂਗਰਸੀ ਆਗੂ ਮੌਜੂਦ ਸਨ।

Posted By: GURJANT SINGH

Latest News

ਪੰਜਾਬੀ ਯੂਨੀਵਰਸਿਟੀ ਦੇ ਕੰਟਰੈਕਟ ਸਹਾਇਕ ਪ੍ਰੋਫ਼ੈਸਰਾਂ ਵੱਲੋਂ ਮੰਗਾਂ ਨਾ ਮੰਨੇ ਜਾਣ 'ਤੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦਾ ਗੇਟ ਬੰਦ। (ਸਮੂਹ ਕੈਪਸ ਤੇ ਕਾਲਜ ਮੁਕੰਮਲ ਬੰਦ, ਧਰਨੇ ਨੂੰ ਸਾਰੇ ਵਰਗਾਂ ਦਾ ਮਿਲਿਆ ਪੂਰਨ ਸਮਰਥਨ)

09 Sep, 2026 08:00 PM