Punjab Infoline

ਪੰਜਾਬੀ

ਨਵਾਂ ਘੱਲੂਘਾਰਾ

06 Jun, 2021 12:00 AM
ਨਵਾਂ ਘੱਲੂਘਾਰਾ
ਨਵਾਂ ਘੱਲੂਘਾਰਾ ਅਫ਼ਜ਼ਲ ਅਹਿਸਨ ਰੰਧਾਵਾਸੁਣ ਰਾਹੀਆ ਕਰਮਾਂ ਵਾਲਿਆ !ਮੈਂ ਬੇਕਰਮੀ ਦੀ ਬਾਤ ।ਮੇਰਾ ਚੜ੍ਹਦਾ ਸੂਰਜ ਡੁਬਿਆਮੇਰੇ ਦਿਨ ਨੂੰ ਖਾ ਗਈ ਰਾਤ ।ਮੇਰੀ ਸਾਵੀ ਕੁੱਖ ਜਨਮਾ ਚੁੱਕੀਜਿਹੜੀ ਗੁਰੂ ਸਿਆਣੇ ਵੀਰ ।ਅੱਜ ਤਪਦੀ ਭੱਠੀ ਬਣ ਗਈਤੇ ਉਹਦੀ ਵੇਖ ਅਸੀਰ ।ਅੱਜ ਤਪਦੀ ਭੱਠੀ ਬਣ ਗਈਮੇਰੀ ਸਾਵੀ ਕੁੱਖ ਅਖ਼ੀਰ ।ਵਿਚ ਫੁਲਿਆਂ ਵਾਂਗੂੰ ਖਿੜ ਪਏਮੇਰੇ ਸ਼ੇਰ ਜਵਾਨ ਤੇ ਪੀਰ ।ਅੱਜ ਤਪਦੀ ਭੱਠੀ ਬਣ ਗਈਮੇਰੀ ਮਹਿਕਾਂ ਵੰਡਦੀ ਕੁੱਖ ।ਅੱਜ ਮੇਰੇ ਥਣਾਂ 'ਚੋਂ ਚੁੰਘਦੇਮੇਰੇ ਬਚੇ ਲਹੂ ਤੇ ਦੁੱਖ ।ਅੱਜ ਤਪਦੀ ਭੱਠੀ ਬਣ ਗਈਮੇਰੀ ਸੱਤ ਸਮੁੰਦਰ ਅੱਖ ।ਅੱਜ ਝੱਲੀ ਜਾਏ ਨਾ ਜੱਗ ਤੋਂਮੇਰੀ ਸ਼ਹੀਦਾਂ ਵਾਲੀ ਦੱਖ ।ਅੱਜ ਤਪਦੀ ਭੱਠੀ ਬਣ ਗਈਮੇਰੀ ਚੂੜੇ ਵਾਲੀ ਬਾਂਹ ।ਅੱਜ ਵਿੱਚ ਸ਼ਹੀਦੀ ਝੰਡਿਆਂਹੈ ਮੇਰਾ ਝੰਡਾ 'ਤਾਂਹ ।ਅੱਜ ਤਪਦੀ ਭੱਠੀ ਬਣ ਗਿਆਮੇਰਾ ਸਗਲੇ ਵਾਲਾ ਪੈਰ ।ਅੱਜ ਵੈਰੀਆਂ ਕੱਢ ਵਿਖਾਲਿਆਹੈ ਪੰਜ ਸਦੀਆਂ ਦਾ ਵੈਰ ।ਅੱਜ ਤਪਦੀ ਭੱਠੀ ਬਣ ਗਈਮੇਰੀ ਦੁੱਧਾਂ ਵੰਡਦੀ ਛਾਤ ।ਮੈਂ ਆਪਣੀ ਰੱਤ ਵਿੱਚ ਡੁੱਬ ਗਈਪਰ ਬਾਹਰ ਨਾ ਮਾਰੀ ਝਾਤ ।ਅੱਜ ਤਪਦੀ ਭੱਠੀ ਬਣ ਗਿਆਮੇਰਾ ਮੱਖਣ ਜਿਹਾ ਸਰੀਰਮੈਂ ਕੁੱਖ ਸੜੀ ਵਿੱਚ ਸੜ ਮਰੇਮੇਰਾ ਰਾਂਝਾ ਮੇਰੀ ਹੀਰ ।ਅੱਜ ਤਪਦੀ ਭੱਠੀ ਬਣ ਗਿਆਮੇਰਾ ਡਲ੍ਹਕਾਂ ਮਾਰਦਾ ਰੰਗ ।ਮੈਂ ਮਰ ਜਾਣੀ ਵਿੱਚ ਸੜ ਗਿਆਅੱਜ ਮੇਰਾ ਇੱਕ ਇੱਕ ਅੰਗ ।ਅੱਜ ਤਪਦੀ ਭੱਠੀ ਬਣ ਗਈਮੇਰੇ ਵਿਹੜੇ ਦੀ ਹਰ ਇੱਟ ।ਜਿਥੇ ਦੁਨੀਆਂ ਮੱਥਾ ਟੇਕਦੀਓਹ ਬੂਟਾਂ ਛੱਡੀ ਭਿੱਟ ।ਮੇਰੇ ਬੁਰਜ ਮੁਨਾਰੇ ਢਾਹ ਦਿੱਤੇਢਾਹ ਦਿੱਤਾ ਤਖਤ ਅਕਾਲ ।ਮੇਰਾ ਸੋਨੇ ਰੰਗ ਰੰਗ ਅੱਜਮੇਰੇ ਲਹੂ ਨਾ' ਲਾਲੋ ਲਾਲ ।ਮੇਰੀਆਂ ਖੁੱਥੀਆਂ ਟੈਂਕਾਂ ਮੀਢੀਆਂਮੇਰੀ ਲੂਹੀ ਬੰਬਾਂ ਗੁੱਤ ।ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂਭੁੰਨ ਸੁੱਟੇ ਮੇਰੇ ਪੁੱਤ ।ਮੇਰਾ ਚੂੜਾ ਰਾਤ ਸੁਹਾਗ ਦਾਹੋਇਆ ਏਦਾਂ ਲੀਰੋ ਲੀਰ ।ਜਿੱਦਾਂ ਕਿਰਚੀ ਕਿਰਚੀ ਹੋ ਗਈਮੇਰੀ ਸ਼ੀਸ਼ੇ ਦੀ ਤਸਵੀਰ ।ਮੇਰਾ ਸ਼ੇਰ ਬਹਾਦਰ ਸੂਰਮਾਜਰਨੈਲਾਂ ਦਾ ਜਰਨੈਲ ।ਉਸ ਮੌਤ ਵਿਆਹੀ ਹੱਸ ਕੇਓਹਦੇ ਦਿਲ 'ਤੇ ਰਤਾ ਨਾ ਮੈਲ ।ਪਰ ਕੋਈ ਨਾ ਉਹਨੂੰ ਬਹੁੜਿਆਉਹਨੂੰ ਵੈਰੀਆਂ ਮਾਰਿਆ ਘੇਰ ।ਉਂਝ ਡੱਕੇ ਰਹਿ ਗਏ ਘਰਾਂ 'ਚਮੇਰੇ ਲੱਖਾਂ ਪੁੱਤਰ ਸ਼ੇਰ ।ਸੁਣ ਰਾਹੀਆ ਕਰਮਾਂ ਵਾਲਿਆ !ਮੈਂ ਬੇਕਰਮੀ ਦੀ ਬਾਤ ।ਮੇਰਾ ਚੜ੍ਹਦਾ ਸੂਰਜ ਡੁਬਿਆਮੇਰੇ ਦਿਨ ਨੂੰ ਖਾ ਗਈ ਰਾਤ ।ਮੇਰੇ ਲੂੰ ਲੂੰ 'ਚੋਂ ਪਈ ਵਗਦੀਭਾਵੇਂ ਲਹੂ ਦੀ ਇਕ ਇਕ ਨਹਿਰ ।ਮੈਂ ਅਜੇ ਜਿਉਂਦੀ ਜਾਗਦੀਮੈਂ ਝੱਲ ਗਈ ਸਾਰਾ ਕਹਿਰ ।ਮੈਂ ਮਰ ਨਹੀਂ ਸਕਦੀ ਕਦੇ ਵੀਭਾਵੇਂ ਵੱਢਣ ਅੱਠੇ ਪਹਿਰ ।ਭਾਵੇਂ ਦੇਣ ਤਸੀਹੇ ਰੱਜ ਕੇਭਾਵੇਂ ਰੱਜ ਪਿਆਲਣ ਜ਼ਹਿਰ ।ਮੇਰੇ ਪੁੱਤਰ ਸਾਗਰ ਜ਼ੋਰ ਦਾਹਰ ਹਰ ਬਾਂਹ ਇਕ ਇਕ ਲਹਿਰ ।ਮੇਰੇ ਪੁੱਤਰ ਪਿੰਡੋ ਪਿੰਡ ਨੇਮੇਰੇ ਪੁੱਤਰ ਸ਼ਹਿਰੋ ਸ਼ਹਿਰ ।ਮੇਰੀ ਉਮਰ ਕਿਤਾਬ ਦਾ ਵੇਖ ਲੈਤੂੰ ਹਰ ਹਰ ਵਰਕਾ ਪੜ੍ਹ ।ਜਦੋਂ ਭਾਰੀ ਬਣੀ ਹੈ ਮਾਂ 'ਤੇਮੇਰੇ ਪੁੱਤਰ ਆਏ ਚੜ੍ਹ ।ਪੜ੍ਹ ! ਕਿੰਨੀ ਵਾਰੀ ਮਾਂ ਤੋਂਉਨ੍ਹਾਂ ਵਾਰੀ ਆਪਣੀ ਜਾਨ ।ਪੜ੍ਹ ! ਕਿਸ ਦਿਨ ਆਪਣੀ ਮਾਂ ਦਾਉਨ੍ਹਾਂ ਨਹੀਂ ਸੀ ਰੱਖਿਆ ਮਾਣ ।ਸੁਣ ਰਾਹੀਆ ਰਾਹੇ ਜਾਂਦਿਆ !ਤੂੰ ਲਿਖ ਰੱਖੀਂ ਇਹ ਬਾਤ ।ਮੇਰਾ ਡੁੱਬਿਆ ਸੂਰਜ ਚੜ੍ਹੇਗਾਓੜਕ ਮੁੱਕੇਗੀ ਇਹ ਰਾਤ ।

Posted By: Gurjeet Singh