Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗ੍ਰਿਫਤਾਰ ਕੀਤੇ ਤੀਜੇ ਕਥਿਤ ਦੋਸ਼ੀ ਨੂੰ ਅਦਾਲਤ ਨੇ ਤਿੰਨ ਦਿਨ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

Thursday, July 20, 2017

ਤਲਵੰਡੀ ਸਾਬੋ, ੨੦ ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿਛਲੇ ਮਹੀਨੇ ਪਿੰਡ ਭਾਗੀਵਾਂਦਰ ਵਿੱਚ ਵਾਪਰੇ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਕਤਲ ਕਾਂਡ ਦੇ ਤੀਜੇ ਕਥਿਤ ਦੋਸ਼ੀ ਸੰਦੀਪ ਸਿੰਘ ਉਰਫ ਵੱਡਾ ਵਾਸੀ ਭਾਗੀਵਾਂਦਰ ਨੂੰੰ ਤਲਵੰਡੀ ਸਾਬੋ ਪੁਲਿਸ ਵੱਲੋਂ ਕੱਲ੍ਹ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਅੱਜ ਇੱਥੇ ਜੁਡੀਸ਼ੀਅਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਕਤ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਗਦੀਸ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀ ਸੰਦੀਪ ਸਿੰਘ ਉਰਫ ਵੱਡਾ ਨੂੰ ਤਲਵੰਡੀ
Read Full Story

ਖਾਲਸਾ ਸਕੂਲ ਤਲਵੰਡੀ ਸਾਬੋ ਵਿਖੇ ਵਣਮਹਾਂਉਤਸਵ ਮਨਾਇਆ

Thursday, July 20, 2017

ਤਲਵੰਡੀ ਸਾਬੋ, 20 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਤੀ ਪ੍ਰੇਰਿਤ ਕਰਨ ਲਈ ਸਕੂਲ ਪ੍ਰਬੰਧਕ ਕਮੇਟੀ ਨੇ ਹਰਪਾਲ ਸਿੰਘ ਡੀ. ਪੀ. ਈ ਅਤੇ ਸਕਾਊਟ ਯੂਨਿਟ ਇੰਚਾਰਜ ਬਿਕਰਮਜੀਤ ਸਿੰਘ ਸਿੱਧੂ ਦੇ ਸਹਿਯੋਗ ਨਾਲ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਗੁਰਦੇਵ ਸਿੰਘ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ, ਰਣਜੀਤ ਸਿੰਘ ਮਲਕਾਣਾ ਮੈਨੇਜ਼ਰ, ਛੋਟਾ ਸਿੰਘ ਮੈਂਬਰ ਅਤੇ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਨੇ
Read Full Story

ਬੈਂਕ ਆਫ ਬੜੌਦਾ ਨੇ ਆਪਣੀ 110ਵੀਂ ਵਰ੍ਹੇਗੰਢ ਧੂੰਮਧਾਮ ਨਾਲ ਮਨਾਈ

Thursday, July 20, 2017

ਤਲਵੰਡੀ ਸਾਬੋ, 20 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਮੋਹਰੀ ਬੈਕਾਂ ਵਿੱਚੋਂ ਇੱਕ ਬੈਂਕ ਆਫ ਬੜੌਦਾ ਵੱਲੋਂ ਦੇਸ਼ ਭਰ ਵਿੱਚ ਆਪਣੀ ਮਨਾਈ ਜਾ ਰਹੀ 110ਵੀਂ ਵਰ੍ਹੇਗੰਢ ਸਮਾਗਮਾਂ ਦੀ ਲੜੀ ਵਿੱਚ ਅੱਜ ਸਥਾਨਕ ਰੋੜੀ ਰੋਡ `ਤੇ ਬੈਂਕ ਆਫ ਬੜੌਦਾ ਦੀ ਸ਼ਾਖਾ ਵਿੱਚ ਵੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੀਆਂ ਮੋਹਤਬਰ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਪਹੁੰਚੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਬੈਂਕ ਮੈਨੇਜਰ ਕਮਲ ਕੁਮਾਰ ਨੇ ਬੈਂਕ ਆਫ ਬੜੌਦਾ ਦੀ 110 ਸਾਲ ਪਹਿਲਾਂ ਆਰੰਭਤਾ ਦੇ
Read Full Story

ਪਿੰਡ ਨਥੇਹਾ ਦੇ ਸਰਕਾਰੀ ਸਕੂਲ 'ਚ ਲਗਾਇਆ ਡੇਂਗੂ ਜਾਗਰੂਕਤਾ ਕੈਂਪ

Thursday, July 20, 2017

ਤਲਵੰਡੀ ਸਾਬੋ, 20 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿੰਡਾਂ ਦੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਬਰਸਾਤ ਦੇ ਮੌਸਮ ਮੌਕੇ ਹੋਣ ਵਾਲੇ ਡੇਂਗੂ ਵਾਇਰਲ ਬੁਖਾਰ ਬਾਰੇ ਜਾਣਕਾਰੀ ਦੇਣ ਦੀ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਅੱਜ ਖੇਤਰ ਦੇ ਪਿੰਡ ਨਥੇਹਾ ਦੇ ਸਰਕਾਰੀ ਹਾਈ ਸਕੂਲ ਵਿਖੇ ਡੇਂਗੂ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਤਲਵੰਡੀ ਸਾਬੋ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੁਆਰਾ ਕੀਤੀ ਗਈ। ਇਸ ਕੈਂਪ ਦੌਰਾਨ ਸ. ਸੁਖਦੇਵ ਸਿੰਘ ਐਸ. ਆਈ. ਨੇ ਦੱਸਿਆ ਕਿ
Read Full Story

ਹਰਿਆਣਾ ਤੋ ਪੰਜਾਬ ਲਿਆਂਦੀ ਜਾ ਰਹੀ ਸ਼ਰਾਬ ਦੀ ਭਰੀ ਬਲੈਰੋ ਕੈਪਰ ਗੱਡੀ ਪੁਲਸ ਨੇ ਕੀਤੀ ਬਰਾਮਦ

Thursday, July 20, 2017

ਧੂਰੀ,20 ਜੁਲਾਈ (ਮਹੇਸ਼ ਜਿੰਦਲ) ਸਦਰ ਧੂਰੀ ਮੁੱਖ ਥਾਣਾ ਅਫਸਰ ਐਸ.ਐਚ.ਓ ਵਿਜੇ ਕੁਮਾਰ ਨੇ ਦੱਸਿਆ ਕਿ ਅੱਜ ਸਥਾਨਕ ਸ਼ਹਿਰ ਧੂਰੀ ਦੀ ਪੁਲਸ ਨੇ ਹਰਿਆਣਾ ਤੋਂ ਪੰਜਾਬ ਲਿਆਂਦੀ ਜਾ ਰਹੀ ਨਜਾਇਜ਼ ਸ਼ਰਾਬ ਨਾਲ ਭਰੀ ਬਲੈਰੋ ਕੈਂਪਰ ਗੱਡੀ ਬਰਾਮਦ ਕੀਤੀ ਹੈ। ਇਸ ਗੱਡੀ `ਤੇ ਟੈਪਰੇਰੀ ਨੰਬਰ ਲੱਗਾ ਹੋਇਆ ਸੀ। ਪੁਲਸ ਨੇ ਸ਼ਰਾਬ ਨਾਲ ਭਰੀ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਦਾ ਕਹਿਣਾ ਹੈ ਕਿ ਇਸ ਤੋ ਇਲਾਵਾ ਹਰਿਆਣਾ ਤੋ ਲਿਆਂਦੀ ਜਾ ਰਹੀ ਸ਼ਰਾਬ ਦੇ ਦੋ ਹੋਰ ਮਾਮਲੇ ਵੀ ਦਰਜ ਕੀਤੇ ਗਏ ਹਨ। ਗੱਡੀ
Read Full Story

ਕੇਮਬ੍ਰਿਜ ਸਕੂਲ ਦੀ ਚੇਅਰਪਰਸ਼ਨ ਨੇ ਆਪਣੇ ਜਨਮ ਦਿਨ ਮੌਕੇ ਪੈਦੇ ਲਗਾਏ ਵਾਤਾਵਰਨ ਨੂੰ ਹਰਾ ਭਰਾ ਰੱਖਣ ਦਾ ਦਿੱਤਾ ਸੰਦੇਸ਼

Thursday, July 20, 2017

ਧੂਰੀ,19 ਜੁਲਾਈ (ਮਹੇਸ਼ ਜਿੰਦਲ) ਧੂਰੀ ਦੇ ਕੇਮਬ੍ਰਿਜ ਸਕੂਲ ਦੀ ਚੇਅਰਪਰਸ਼ਨ ਆਸ਼ਾ ਗਰਗ ਨੇ ਸਕੂਲ ਦੇ ਚੈਅਰਮੈਨ ਮੱਖਣ ਗਰਗ,ਸਕੂਲ ਸਟਾਫ ਅਤੇ ਬੱਚਿਆ ਨਾਲ ਆਪਣੇ ਜਨਮ ਦਿਨ ਮੌਕੇ “ਪੌਦੇ ਲਗਾਉ ਪੌਦੇ ਵਚਾੳ” ਦਿਵਸ ਵੀ ਸਕੂਲਦ ਦੇ ਬੱਚਿਆ ਅਤੇ ਸਕੂਲ ਦੇ ਸਮੂਹ ਸਟਾਫ ਨਾਲ ਮਨਾਇਆ। ਇਸ ਮੌਕੇ ਸਕੂਲ ਦੇ ਬੱਚਿਆ ਅਤੇ ਸਕੂਲ ਦੇ ਸਟਾਫ ਨੇ ਵੀ ਪੌਦੇ ਲਗਾਏ ਇਸ ਮੌਕੇ ਕੇਕ ਵੀ ਕਟਿਆ ਗਿਆ। ਸਕੂਲ ਦੀ ਵਾਇਸ ਪ੍ਰਿਸੀਪਲ ਮੀਨਾਕਸ਼ੀ ਸਕਸੇਨਾ ਨੇ ਬੱਚਿਆ ਨੂੰ ਵਾਤਾਵਰਨ ਨੂੰ ਹਰਾਂ ਭਰਾ ਰੱਖਣ ਦਾ ਸੰਦੇਸ਼ ਦਿੰਦੀਆ ਕਿਹਾ ਕਿ
Read Full Story

ਸਰਕਾਰ ਹਰ ਦਰਵਾਜ਼ੇ ’ਤੇ ਸੇਵਾ ਪਹੁੰਚਾਉਣ ਲਈ ਵਚਨਬੱਧ: ਚੀਮਾ

Thursday, July 20, 2017

ਸੰਗਰੂਰ,19 ਜੁਲਾਈ (ਸਪਨਾ ਰਾਣੀ) ਪੰਜਾਬ ਸੇਵਾ ਅਧਿਕਾਰ ਕਮਿਸ਼ਨ ਦੇ ਤਿੰਨ ਕਮਿਸ਼ਨਰਾਂ ਵੱਲੋਂ ਅੱਜ ਇਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਅਤੇ ਪੰਜਾਬ ਸੇਵਾ ਅਧਿਕਾਰ ਐਕਟ-2011 ਤਹਿਤ ਵਿਭਾਗਾਂ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੌਰਾਨ ਕਮਿਸ਼ਨਰਾਂ ਵਲੋਂ ਲੋਕਾਂ ਨੂੰ ਸਮਾਂਬੱਧ, ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਢੰਗ ਨਾਲ ਵੱਖ-ਵੱਖ ਸਰਕਾਰੀ ਸੇਵਾਵਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਹੱਈਆ ਕਰਾਉਣ ਦੇ ਆਦੇਸ਼ ਦਿੱਤੇ
Read Full Story

ਵੱਡੀ ਗਿਣਤੀ ਵਿੱਚ ਅੱਜ ਮੁਹਾਲੀ ਪੁੱਜਣਗੇ ਬੇਰੁਜ਼ਗਾਰ ਅਧਿਆਪਕ

Thursday, July 20, 2017

ਸੰਗਰੂਰ,19 ਜੁਲਾਈ (ਸਪਨਾ ਰਾਣੀ) ਬੇਰੁਜ਼ਗਾਰ ਬੀ.ਐੱਡ,ਟੈੱਟ ਤੇ ਸਬਜੈਕਟ ਟੈਸਟ ਪਾਸ ਅਧਿਆਪਕਾਂ ਦੀ ਅੱਜ ਇਕ ਅਹਿਮ ਮੀਟਿੰਗ ਸ਼ਹਿਰ ਦੇ ਬਨਾਸਰ ਬਾਗ਼ ਵਿਚ ਮੈਡਮ ਅਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਬੇਰੁਜ਼ਗਾਰ ਅਧਿਆਪਕ ਪੁੱਜੇ। ਇਸ ਮੌਕੇ ਯੂਨੀਅਨ ਵੱਲੋਂ ਮੁਹਾਲੀ ਦੇ ਸੁਹਾਣਾ ਚੌਕ ਵਿਚ ਪਾਣੀ ਵਾਲੀ ਟੈਂਕੀ ’ਤੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਤੇ ਜਾ ਰਹੇ ਧਰਨੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਯੂਨੀਅਨ ਆਗੂਆਂ ਗਗਨਦੀਪ ਕੌਰ ਗਰੇਵਾਲ ਤੇ
Read Full Story

ਵਕੀਲਾਂ ਦੇ ਚੈਂਬਰਾਂ ਤੇ ਅਦਾਲਤੀ ਕੰਪਲੈਕਸ ’ਤੇ ਬਾਜ਼ ਅੱਖ ਰੱਖਣਗੇ ਸੀਸੀਟੀਵੀ ਕੈਮਰੇ

Thursday, July 20, 2017

ਸੰਗਰੂਰ,19 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਵਕੀਲਾਂ ਦੇ ਚੈਂਬਰ ਅਤੇ ਅਦਾਲਤੀ ਕੰਪਲੈਕਸ ਦਾ ਬਾਹਰੀ ਹਿੱਸਾ ਹੁਣ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਚਾਰ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਚਾਰ ਹੋਰ ਸੀਸੀਟੀਵੀ ਕੈਮਰੇ ਆਉਣ ਵਾਲੇ ਦਿਨਾਂ ਵਿਚ ਲਗਾਏ ਜਾਣਗੇ। ਇਨ੍ਹਾਂ ਸੀਸੀਟੀਵੀ ਕੈਮਰਿਆਂ ਦਾ ਰਸਮੀ ਉਦਘਾਟਨ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵਲੋਂ ਇੱਥੇ ਜ਼ਿਲ੍ਹਾ ਬਾਰ ਰੂਮ ਵਿਚ ਕੀਤਾ
Read Full Story

ਪੁਲ ਨਿਰਮਾਣ ਦੇ ਕਾਰਜ ਨੂੰ ਲੈ ਕੇ ਮਰਨ ਵਰਤ ਤੀਜੇ ਦਿਨ ’ਚ ਦਾਖਲ

Thursday, July 20, 2017

ਧੂਰੀ,19 ਜੁਲਾਈ (ਮਹੇਸ਼ ਜਿੰਦਲ) ਇਲਾਕਾ ਸੰਘਰਸ਼ ਕਮੇਟੀ ਵੱਲੋਂ ਜਹਾਂਗੀਰ ਨਹਿਰ ਦੇ ਪੁਲ ਦੇ ਰੁਕੇ ਨਿਰਮਾਣ ਨੂੰ ਸ਼ੁਰੂ ਕਰਵਾਉਣ ਲਈ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ’ਚ ਆਰੰਭੇ ਸੰਘਰਸ਼ ਤਹਿਤ ਸ਼ੁਰੂ ਕੀਤਾ ਗਿਆ ਮਰਨ ਵਰਤ ਜਿਥੇ ਅੱਜ ਤੀਜੇ ਦਿਨ ’ਚ ਦਾਖਲ ਹੋ ਗਿਆ, ਉਥੇ ਪਹਿਲਾਂ ਤੋਂ ਹੀ ਮਰਨ ਵਰਤ ਤੇ ਬੈਠੇ ਸਰਪੰਚ ਸਰਬਜੀਤ ਸਿੰਘ ਅਲਾਲ ਦੇ ਨਾਲ ਅੱਜ ਇੱਕ ਹੋਰ ਕਿਸਾਨ ਸ਼ਮਸ਼ੇਰ ਸਿੰਘ ਫੌਜੀ ਜਹਾਂਗੀਰ ਵੀ ਮਰਨ ਤੇ ਬੈਠਣ ਵਾਲਿਆਂ ’ਚ ਸ਼ਾਮਲ ਹੋ ਗਿਆ। ਇਸ ਮੌਕੇ ਬੁਲਾਰਿਆਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ
Read Full Story

ਲਾਇਨਜ ਕਲੱਬ ਨੇ ਸਰਕਾਰੀ ਸਕੂਲ ਰਾਮਪੁਰਾ ਨੂੰ ਸਬਮਰਸੀਬਲ ਮੋਟਰ ਦਾਨ ਕੀਤੀ

Wednesday, July 19, 2017

ਭਵਾਨੀਗੜ 20 ਜੁਲਾਈ (ਗੁਰਵਿੰਦਰ ਰੋਮੀ ਭਵਾਨੀਗੜ): -ਲਾਇਨਜ ਕਲੱਬ ਭਵਾਨੀਗੜ ( ਰੋਇਲ ) ਨੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਨੂੰ ਸਬਮਰਸੀਬਲ ਮੋਟਰ ਦਾਨ ਵਜੋਂ ਦਿੱਤੀ ਕਲੱਬ ਦੇ ਪ੍ਰਧਾਨ ਸ੍ਰੀ ਮਨੀਸ਼ ਸਿੰਗਲਾ ਅਤੇ ਪ੍ਰੈਸ ਸਕੱਤਰ ਟਵਿੰਕਲ ਗੋਇਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਲੱਬ ਨੂੰ ਸਕੂਲ ਦੀ ਪਿ੍ਰੰਸੀਪਲ ਮੈਡਮ ਸੁਰਿੰਦਰ ਕੌਰ ਨੇ ਸਕੂਲ ਦੀ ਮੋਟਰ ਖਰਾਬ ਹੋ ਜਾਣ ਕਾਰਨ ਬੱਚਿਆਂ ਅਤੇ ਸਟਾਫ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਮੁਸਕਲ ਬਾਰੇ ਜਾਣਕਾਰੀ ਦਿੱਤੀ ਸੀ। ਸਕੂਲ ਦੇ ਬੱਚਿਆਂ ਦੀ
Read Full Story

ਤਹਿਸੀਲਾਂ ਵਿੱਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਘਟੀ

Wednesday, July 19, 2017

ਧੂਰੀ, 19 ਜੂਲਾਈ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਬਜ਼ਟ ਸੈਸ਼ਨ ਦੌਰਾਨ ਰਜਿਸਟਰੀਆਂ ਲਈ ਲੱਗਣ ਵਾਲੇ ਅਸ਼ਟਾਮ ਫੀਸ ਵਿੱਚ ਕੀਤੀ ਗਈ 3 ਫੀਸਦੀ ਕਟੌਤੀ ਦਾ ਐਲਾਨ ਹੋਏ ਨੂੰ ਭਾਵੇਂ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਫਿਰ ਵੀ ਇਸ ਦੇ ਬਾਵਜੂਦ ਸੂਬੇ ਦੀਆਂ ਤਹਿਸੀਲਾਂ ਵਿੱਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਨੂੰ ਹਾਲੇ ਤੱਕ ਰਜਿਸਟਰੀਆਂ ਲਈ ਲੱਗਣ ਵਾਲੇ ਅਸ਼ਟਾਮ ਫੀਸਾਂ ਵਿੱਚ 3 ਫੀਸਦੀ ਛੂਟ ਦਾ ਲਾਭ ਨਹੀਂ ਮਿਲਣ ਲੱਗਾ ਹੈ। ਜਿਸ ਕਾਰਨ ਤਹਿਸੀਲ ਕੰਪਲੈਕਸ ਵਿੱਚ ਆਉਣ ਵਾਲੇ ਲੋਕਾਂ ਦੀਆਂ ਗਿਣਤੀ
Read Full Story

ਭਾਗੀਵਾਂਦਰ ਕਾਂਡ ਵਿੱਚ ਲੋੜੀਂਦਾ ਤੀਜਾ ਕਥਿਤ ਦੋਸ਼ੀ ਪੁਲਿਸ ਨੇ ਕੀਤਾ ਗ੍ਰਿਫਤਾਰ, ਕਥਿਤ ਦੋਸ਼ੀ ਨੂੰ ਅਦਾਲਤ 'ਚ 20 ਜੁਲਾਈ ਨੂੰ ਕੀਤਾ ਜਾਣਾ ਹੈ ਪੇਸ਼

Wednesday, July 19, 2017

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਨਸ਼ਾ ਤਸਕਰ ਕਹਿ ਕੇ ਮਾਰੇ ਮੋਨੂ ਅਰੋੜਾ ਦੀ ਮੌਤ ਉਪਰੰਤ ਸੁਰਖੀਆਂ ਵਿੱਚ ਆਏ ਭਾਗੀਵਾਂਦਰ ਕਾਂਡ ਵਿੱਚ ਪੁਲਿਸ ਨੇ ਤੀਜੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੂੰ 20 ਜੁਲਾਈ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਦੱਸਣਾ ਬਣਦਾ ਹੈ ਕਿ ਪਿੰਡ ਭਾਗੀਵਾਂਦਰ ਵਿਖੇ ਮੋਨੂੰ ਅਰੋੜਾ ਨਾਮੀ ਇੱਕ ਨੌਜਵਾਨ ਨੂੰ ਨਸ਼ਾ ਤਸਕਰ ਦੱਸ ਕੇ ਬੀਤੀ 8 ਜੁਲਾਈ ਨੂੰ ਬੜੀ ਬੇਰਹਿਮੀ ਨਾਲ ਵੱਢਣ ਉਪਰੰਤ ਜਖਮਾਂ ਦੀ ਤਾਬ ਨਾ ਝੱਲਦਿਆਂ ਉਕਤ
Read Full Story

ਮੈਨੂੰਆਣਾ ਅਤੇ ਕਲਾਲਵਾਲਾ ਪਿੰਡਾਂ ਦੇ ਪੰਚਾਂ ਦੀ ਉਪ-ਚੋਣ 6 ਅਗਸਤ ਨੂੰ

Wednesday, July 19, 2017

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਰਾਜ ਚੋਣ ਮਿਸ਼ਨ ਪੰਜਾਬ ਦੁਆਰਾ ਜਾਰੀ ਸ਼ਡਿਊਲ ਮੁਤਾਬਿਕ ਜ਼ਿਲ੍ਹਾ ਬਠਿੰਡਾ ਵਿੱਚੋਂ ਖਾਲੀ ਸਰਪੰਚਾਂ ਅਤੇ ਪੰਚਾਂ ਦੀਆਂ ਸੀਟਾਂ ਨੂੰ ਪੁਰ ਕਰਨ ਲਈ ਅਗਲੇ ਮਹੀਨੇ ਦੀ 6 ਤਾਰੀਕ ਨੂੰ ਉਪ ਚੋਣਾਂ ਕਰਵਾਉਣ ਦੀ ਤਜ਼ਵੀਜ ਪੇਸ਼ ਕੀਤੀ ਹੈ। ਜ਼ਿਲ੍ਹਾ ਚੋਣਕਾਰ ਅਫਸਰ ਬਠਿੰਡਾ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਾਕ ਤਲਵੰਡੀ ਸਾਬੋ ਅੰਦਰ ਪੈਂਦੇ ਪਿੰਡ ਮੈਨੂਆਣਾ ਦੇ ਵਾਰਡ ਨੰਬਰ 5 ਦੇ ਪੰਚ ਅਤੇ ਕਲਾਲਵਾਲਾ ਪਿੰਡ ਦੇ ਵਾਰਡ ਨੰਬਰ 7 ਦੇ ਪੰਚ ਦੀ ਚੋਣ ਹੋਣੀ ਹੈ ਜਿਹਨਾਂ
Read Full Story

ਮਾਮਲਾ ਦਾਖਲੇ ਨਾ ਮਿਲਣ 'ਤੇ ਵਿਦਿਆਰਥੀਆਂ ਵੱਲੋਂ ਵਿੱਢੇ ਸੰਘਰਸ਼ ਦਾ, ਪ੍ਰਿੰਸੀਪਲ ਦੇ ਭਰੋਸੇ 'ਤੇ ਵਿਦਿਆਰਥੀ ਫਿਲਹਾਲ ਸ਼ਾਂਤ, ਆਉਣ ਵਾਲੇ ਦਿਨਾਂ ਵਿੱਚ ਫਿਰ ਭਖ ਸਕਦੈ ਮਸਲਾ

Wednesday, July 19, 2017

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀਆਂ ਸਭ ਤੋਂ ਪੁਰਾਣੀਆਂ ਵਿੱਦਿਅਕ ਸੰਸਥਾਵਾਂ ਵਿੱਚੋਂ ਇੱਕ ਗੁਰੂ ਕਾਸ਼ੀ ਕਾਲਜ ਵਿੱਚ ਬਾਰ੍ਹਵੀਂ ਤੇ ਬੀ. ਏ ਦੀਆਂ ਕਲਾਸਾਂ ਵਿੱਚ ਦਾਖਲੇ ਨਾ ਮਿਲਣ ਦੇ ਰੋਸ ਵਜੋਂ ਬੀਤੇ ਕੱਲ੍ਹ ਵਿਦਿਆਰਥੀਆਂ ਵੱਲੋਂ ਕੀਤੇ ਜ਼ੋਰਦਾਰ ਰੋਸ ਧਰਨੇ ਨੂੰ ਭਾਵੇਂ ਸ਼ਾਮ ਸਮੇਂ ਪ੍ਰਿੰਸੀਪਲ ਦੇ ਭਰੋਸੇ ਉਪਰੰਤ ਵਿਦਿਆਰਥੀਆਂ ਨੇ ਇੱਕ ਵਾਰ ਵਕਤੀ ਤੌਰ `ਤੇ ਚੁੱਕ ਲਿਆ ਤੇ ਫਿਲਹਾਲ ਮਾਮਲਾ ਸ਼ਾਂਤ ਨਜਰ ਆ ਰਿਹਾ ਹੋਵੇ ਪ੍ਰੰਤੂ ਦਾਖਲੇ ਨਾ ਮਿਲਣ ਦੀ ਸੂਰਤ ਵਿੱਚ ਦੁਬਾਰਾ
Read Full Story

ਸਿਗਰੇਟ ਪੀਣ ਤੋਂ ਰੋਕਣ 'ਤੇ ਹਰਿਆਣਾ ਵਿੱਚ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਬੁੱਢਾ ਦਲ ਮੁਖੀ ਨੇ ਕੀਤੀ ਨਿਖੇਧੀ

Wednesday, July 19, 2017

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸ਼ੋਸਲ ਮੀਡੀਆ `ਤੇ ਵਾਇਰਲ ਹੋਈ ਇੱਕ ਵੀਡੀਓ ਜਿਸ ਵਿੱਚ ਬੱਸ ਵਿੱਚ ਬੈਠੇ ਇੱਕ ਵਿਅਕਤੀ ਨੂੰ ਸਿਗਰੇਟ ਪੀਣ ਤੋਂ ਰੋਕਣ ਕਾਰਨ ਇੱਕ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਉਪਰੰਤ ਉਸਦੇ ਪੱਥਰ ਮਾਰੇ ਜਾਂਦੇ ਦਿਖਾਇਆ ਗਿਆ ਹੈ ਦੀ ਸਿੱਖ ਹਲਕਿਆਂ ਵਿੱਚ ਭਾਰੀ ਨਿੰਦਾ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਵੀ
Read Full Story

ਸਰਕਾਰ ਟਰੱਕ ਆਪ੍ਰੇਟਰਾਂ ਨੂੰ ਕਣਕ ਦੀ ਅਦਾਇਗੀ ਕਰਨ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ-ਸਾਬਕਾ ਪ੍ਰਧਾਨ ਮੈਨੂੰਆਣਾ

Wednesday, July 19, 2017

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਮੁੱਚੇ ਟਰੱਕ ਆਪ੍ਰੇਟਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਜਿੱਥੇ ਟਰੱਕ ਯੂਨੀਅਨਾਂ ਤੋਂ ਪਾਬੰਦੀ ਹਟਾਏ ਜਾਣ ਦੀ ਮੰਗ ਨੂੰ ਮੁੱਖ ਮੰਤਰੀ ਸਾਹਿਬ ਨੇ ਠੁਕਰਾ ਕੇ ਦਰਸਾ ਦਿੱਤਾ ਹੈ ਕਿ ਉਨਾਂ ਨੂੰ ਟਰੱਕ ਆਪ੍ਰੇਟਰਾਂ ਦੇ ਧੁੰਦਲੇ ਹੋ ਰਹੇ ਭਵਿੱਖ ਦੀ ਕੋਈ ਚਿੰਤਾ ਨਹੀ ਤੇ ਉਹ ਟਰੱਕ ਆਪ੍ਰੇਟਰਾਂ ਨੂੰ ਸਿਰਫ ਲਾਲੀਪੌਪ ਦੇ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ ਕਰ ਰਹੇ ਹਨ ਉੱਥੇ
Read Full Story

ਵਿਸ਼ਵ ਅਬਾਦੀ ਪੰਦਰਵਾੜਾ ਸਬੰਧੀ ਯੂਨੀਵਰਸਲ ਸਕੂਲ 'ਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

Wednesday, July 19, 2017

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਵਿਸ਼ਵ ਅਬਾਦੀ ਪੰਦਰਵਾੜੇ ਨੂੰ ਸਮਰਪਿਤ ਅੱਜ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਵਿਸ਼ਵ ਅਬਾਦੀ ਪੰਦਰਵਾੜਾ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 21 ਵਿਦਿਆਰਥੀ ਨੇ ਭਾਗ ਲਿਆ। ਇਨ੍ਹਾਂ ਪੋਸਟਰਾਂ ਰਾਹੀਂਂ ਵਿਦਿਆਰਥੀਆਂ ਵੱਲੋਂ ਵਧਦੀ ਹੋਈ ਅਬਾਦੀ ਦੇ ਖਤਰਿਆਂ ਅਤੇ ਪਰਿਵਾਰ ਨਿਯੋਜਨ ਦੇ
Read Full Story

ਸਾਂਭ ਸੰਭਾਲ ਤੋਂ ਬਿਨਾਂ ਕਰੋੜਾਂ ਦੀ ਲਾਗਤ ਨਾਲ ਬਣਿਆ ਸੁੰਦਰ ਪਾਰਕ ਹੁੰਦਾ ਜਾ ਰਿਹੈ ਖਸਤਾ, ਬੈਠਣ ਵਾਲੇ ਬੈਂਚ ਵੀ ਟੁੱਟੇ

Wednesday, July 19, 2017

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਸੁੰਦਰਤਾ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਪਿਛਲੇ ਕਾਰਜਕਾਲ ਸਮੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਅੰਦਰ ਬਣਾਏ ਗਏ ਦੋ ਪਾਰਕਾਂ ਵਿੱਚੋਂ ਇੱਕ ਦੀ ਹਾਲਤ ਪਿਛਲੇ ਸਮੇਂ ਤੋਂ ਕੋਈ ਸਾਂਭ ਸੰਭਾਲ ਨਾ ਕੀਤੇ ਜਾਣ ਦੇ ਚਲਦਿਆਂ ਅਤਿ ਮਾੜੀ ਹੁੰਦੀ ਜਾ ਰਹੀ ਹੈ ਹਾਲਾਂਕਿ ਸਥਾਨਕ ਨਗਰ ਪੰਚਾਇਤ ਅਧਿਕਾਰੀਆਂ ਨੇ ਹੁਣ ਪਾਰਕ ਦੀ ਦਸ਼ਾ ਸੁਧਾਰਨ ਲਈ ਜਲਦੀ ਕਦਮ ਉਠਾਏ ਜਾਣ ਦਾ ਭਰੋਸਾ ਦਿੱਤਾ
Read Full Story

ੳ.ਬੀ.ਸੀ ਵਰਗ ਦੇ ਲੋਕਾਂ ਵਿੱਚ ਕੈਪਟਨ ਦੇ ਬਿਆਨ ਤੇ ਭਾਰੀ ਰੋਸ- ਰਣਜੀਤ ਸਿੰਘ

Wednesday, July 19, 2017

ਧੂਰੀ,19 ਜੁਲਾਈ (ਮਹੇਸ਼ ਜਿੰਦਲ) ਲੰਘੇ ਦਿਨੀ ਮੁੱਖ ਮੰਤਰੀ ਪੰਜਾਬ ਸ.ਅਮਰਿੰਦਰ ਸਿੰਘ ਵੱਲੋ ਦਿੱਤੇ ਬਿਆਨ ਤੇ ਕਿ ਪੰਜਾਬ ਸਰਕਾਰ ਨੇ ਬੀ.ਸੀ ਵਰਗ ਨੂੰ 400 ਯੂਨਿਟ ਮੁਫਤ ਬਿਜਲੀ ਦੇਣ ਤੋ ਮਿਲੀ ਸਹੂਲਤ ਨੂੰ ਵਾਪਿਸ ਲੈਣ ਦਾ ਫੈਸਲਾ ਲਿਆ ਹੈ ਨਾਲ ਹੀ ੳ.ਬੀ.ਸੀ ਵਰਗ ਦੇ ਲੋਕਾਂ ਵਿੱਚ ਜਿਥੇ ਨਿਰਾਸਾ ਹੋਈ ਹੈ ਉਥੇ ਇਸ ਵਰਗ ਵਿੱਚ ਭਾਰੀ ਰੋਸ਼ ਪਾਇਆ ਜਾਂ ਰਿਹਾ ਹੈ । ਕੈਪਟਨ ਦੇ ਬਿਆਨ ਤੋ ਸ੍ਰੀ ਰਣਜੀਤ ਸਿੰਘ ਭਾਜਪਾ ਪੰਜਾਬ ੳ.ਬੀ.ਸੀ ਮੋਰਚੇ ਦੇ ਨਵ ਨਿਯੁਕਤ ਸਕੱਤਰ ਵੱਲੋ ਭਾਰੀ ਚਿੰਤਾਂ ਦਾ ਪ੍ਰਗਟਾਵਾ ਕਰਦਿਆ ਕਿਹਾ
Read Full Story

21ਵੀ ਪੈਦਲ ਯਾਤਰਾ ਧੂਰੀ ਤੋ ਮਾਤਾ ਸ਼੍ਰੀ ਨੈਨਾਂ ਦੇਵੀ ਲਈ ਰਵਾਨਾ

Wednesday, July 19, 2017

ਧੂਰੀ,19 ਜੁਲਾਈ (ਮਹੇਸ਼ ਜਿੰਦਲ) 21ਵੀ ਪੈਦਲ ਯਾਤਰਾ ਮਾਤਾ ਸ਼੍ਰੀ ਨੈਨਾਂ ਦੇਵੀ ਪੈਦਲ ਸੰਘ ਵੱਲੋ ਪ੍ਰਧਾਨ ਰਾਜ ਕੁਮਾਰ ਸ਼ਰਮਾ ਦੀ ਅਗਵਾਈ ‘ਚ ਗਣੇਸ਼ ਮੰਦਰ ਚੈਬਰ ਬਾਗ ਤੋ ਰਵਾਨਾ ਹੋਈ । ਜਿਸ ਵਿੱਚ ਜੋਤੀ ਪ੍ਰਚੰਡ ਸ਼੍ਰੀ ਸੁਮਿੱਤ ਗੋਇਲ,ਚੁਨਰੀ ਦੀ ਰਸਮ ਸ਼੍ਰੀ ਭੂਸ਼ਣ ਗਰਗ ਐਡਵੋਕੇਟ,ਝੰਡਾ ਰਸਮ ਸ੍ਰੀ ਅੰਮ੍ਰਿਤ ਗਰਗ ਰਿੰਕੂ ਨੇ ਅਦਾ ਕੀਤੀ । ਇਸ ਮੌਕੇ ਵਿਸ਼ੇਸ ਰੂਪ ‘ਚ ਸ਼ਾਮਲ ਹੋਏ ਬੀ.ਜੇ.ਪੀ ਦੇ ਸਾਬਕਾ ਮੰਡਲ ਪ੍ਰਧਾਨ ਸ਼੍ਰੀ ਵਿਕਾਸ਼ ਜੈਨ ਜੀ ਨੇ ਹਰੀ ਝੰਡੀ ਦੇ ਕੇ ਯਾਤਰਾ ਨੂੰ ਰਵਾਨਾ ਕੀਤਾ । ਪੈਦਲ ਸੰਘ ਵੱਲੋ ਆਏ
Read Full Story

ਨਵੀਂ ਬਲੈਰੋ ਗੱਡੀ ਸਮੇਤ 100 ਪੇਟੀਆਂ ਦੇਸੀ ਸ਼ਰਾਬ ਬਰਾਮਦ

Wednesday, July 19, 2017

ਧੂਰੀ, 18 ਜੁਲਾਈ (ਮਹੇਸ਼ ਜਿੰਦਲ) ਥਾਣਾ ਸਦਰ ਧੂਰੀ ਦੇ ਮੁੱਖ ਅਫ਼ਸਰ ਸ੍ਰੀ ਵਿਜੇ ਕੁਮਾਰ ਨੇ ਪੈੱਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ.ਵਲੈਤੀ ਰਾਮ ਨੇ ਪੁਲਿਸ ਪਾਰਟੀ ਸਮੇਤ ਲਗਾਏ ਨਾਕੇ ਦੌਰਾਨ ਇੱਕ ਨਵੀਂ ਬਲੈਰੋ ਗੱਡੀ ਜਿਸ ਵਿਚ ਨਾਜਾਇਜ਼ ਸ਼ਰਾਬ ਦੀਆਂ 100 ਪੇਟੀਆਂ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਗਸ਼ਤ `ਤੇ ਚੈਕਿੰਗ ਦੌਰਾਨ ਪਿੰਡ ਜਹਾਂਗੀਰ ਦੀ ਹੱਦ `ਤੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਕਿ ਜਹਾਂਗੀਰ ਵੱਲ ਤੋਂ ਆ ਰਹੀ ਨਵੀਂ ਬਲੈਰੋ ਗੱਡੀ ਨੂੰ ਰੁਕਣ ਦਾ
Read Full Story

ਪੀਐਸਈਬੀ ਐਂਪਲਾਈਜ਼ ਫੈੱਡਰੇਸ਼ਨ ਵੱਲੋਂ ਜ਼ਿਲ੍ਹਾ ਹੈੱਡਕੁਆਟਰ ’ਤੇ ਧਰਨਾ

Wednesday, July 19, 2017

ਸੰਗਰੂਰ,18 ਜੁਲਾਈ (ਸਪਨਾ ਰਾਣੀ) ਪੀਐਸਈਬੀ ਐਂਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ ਵੱਲੋਂ ਆਲ ਇੰਡੀਆਂ ਫੈੱਡਰੇਸ਼ਨ ਆਫ਼ ਇਲੈਕਟਰੀਸਿਟੀ ਐਂਪਲਾਈਜ਼ (ਐਫ਼ੀ) ਦੇ ਫ਼ੈਸਲੇ ਅਨੁਸਾਰ ਅੱਜ ਰਣਜੀਤ ਸਿੰਘ ਬਿੰਝੋਕੀ ਅਤੇ ਜੀਵਨ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਹੈੱਡ ਕੁਆਟਰ ’ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਗਦੇਵ ਸਿੰਘ ਬਾਹੀਆ ਨੇ ਕਿਹਾ ਕਿ ਸਰਕਾਰ ਅਤੇ ਪਾਵਰਕੌਮ ਦੀ ਮੈਨੇਜ਼ਮੈਂਟ ਤੋਂ ਮੰਗ ਕੀਤੀ ਗਈ ਹੈ ਕਿ ਕੰਟ੍ਰੈਕਟ ਆਧਾਰ ’ਤੇ ਰੱਖੇ ਗਏ ਵਰਕਰਾਂ ਨੂੰ ਪੱਕਾ ਕੀਤਾ
Read Full Story

ਪੈੱਨਸ਼ਨਾਂ ਦੀ ਪੜਤਾਲ ਜਾਰੀ, ਲਾਭਪਾਤਰੀਆਂ ਨੂੰ ਫ਼ਾਰਮ ਭਰਨ ਦੀ ਅਪੀਲ

Wednesday, July 19, 2017

ਸੰਗਰੂਰ,18 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈੱਨਸ਼ਨ, ਵਿਧਵਾ ਪੈੱਨਸ਼ਨ, ਆਸ਼ਰਿਤ ਬੱਚਿਆਂ ਦੀ ਪੈੱਨਸ਼ਨ ਅਤੇ ਅੰਗਹੀਣਾਂ ਨੂੰ ਪੈੱਨਸ਼ਨਾਂ ਦੀ ਪੜਤਾਲ ਚੱਲ ਰਹੀ ਹੈ, ਜਿਸ ਤਹਿਤ ਪੜਤਾਲ ਫਾਰਮ ਸ਼ਹਿਰੀ ਪੱਧਰ ’ਤੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਅਤੇ ਪਿੰਡ ਪੱਧਰ ’ਤੇ ਬਾਲ ਵਿਕਾਸ ਪ੍ਰਾਜੈਕਟ ਦਫ਼ਤਰਾਂ ਰਾਹੀਂ ਭਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਬੁਢਾਪਾ
Read Full Story

ਮਿਡ-ਡੇਅ-ਮੀਲ ਵਰਕਰਾਂ ਦਾ ਮਿਹਨਤਾਨਾ ਵਧਾਇਆ

Wednesday, July 19, 2017

ਸੰਗਰੂਰ,18 ਜੁਲਾਈ (ਸਪਨਾ ਰਾਣੀ) ਮਿਡ-ਡੇਅ ਮੀਲ ਵਰਕਰਜ਼ ਯੂਨੀਅਨ ਦੇ ਕਨਵੀਨਰ ਕਾਮਰੇਡ ਸਬਰਜੀਤ ਸਿੰਘ ਵੜੈਚ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਰਕਰਾਂ ਨੇ ਉਨ੍ਹਾਂ ਦੇ ਮਿਹਨਤਾਨੇ ਵਿਚ ਵਾਧੇ ਲਈ ਲੰਮਾ ਸੰਘਰਸ਼ ਕੀਤਾ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਸਰਕਾਰ ਨੇ ਵਰਕਰਾਂ ਦੇ ਮਿਹਨਤਾਨੇ ਵਿਚ 500 ਰੁਪਏ ਦਾ ਵਾਧਾ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੋ ਮਿਡ-ਡੇਅ ਮੀਲ ਵਰਕਰ ਯੂਨੀਅਨ (ਸੀਟੂ) ਵਰਕਰਾਂ ਦੇ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਦੇ ਮਿਹਨਤਾਨੇ ਵਿਚ 500 ਰੁਪਏ ਦਾ ਵਾਧਾ
Read Full Story

ਪੁਲ ਨਿਰਮਾਣ ਦੀ ਮੰਗ ਨੂੰ ਲੈ ਕੈ ਸੰਘਰਸ਼ ਮਰਨ ਵਰਤ ’ਚ ਤਬਦੀਲ

Wednesday, July 19, 2017

ਧੂਰੀ,18 ਜੁਲਾਈ (ਮਹੇਸ਼ ਜਿੰਦਲ) ਜਹਾਂਗੀਰ ਨਹਿਰ ਪੁਲ ਦੇ ਅਧੂਰੇ ਪਏ ਨਿਰਮਾਣ ਕਾਰਜ ਨੂੰ ਸ਼ੁਰੂ ਕਰਵਾਉਣ ਲਈ ਇਲਾਕਾ ਐਕਸ਼ਨ ਕਮੇਟੀ ਵੱਲੋਂ ਐੱਸਡੀਐਮ ਦਫ਼ਤਰ ਧੂਰੀ ਅੱਗੇ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਨੂੰ ਹੁਣ ਮਰਨ ਵਰਤ ‘ਚ ਤਬਦੀਲ ਕਰ ਦਿੱਤਾ ਗਿਆ ਹੈ । ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਮਾਸਟਰ ਕਿਰਪਾਲ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਪਿੰਡ ਜਹਾਂਗੀਰ ਦੇ ਪੁਲ ਨਿਰਮਾਣ ‘ਚ ਹੋ ਰਹੀ ਦੇਰੀ ਨੂੰ ਲੈ ਕੇ
Read Full Story

ਦਲਵੀਰ ਸਿੰਘ ਢਿੱਲੋਂ ਬਣੇ ਮਾਲਵਾ ਜ਼ੋਨ-3 ਦੇ ਪ੍ਰਧਾਨ

Tuesday, July 18, 2017

ਧੂਰੀ, 18 ਜੂਲਾਈ (ਮਹੇਸ਼ ਜਿੰਦਲ) ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਅਤੇ ਵਾਈਸ ਪ੍ਰਧਾਨ ਅਮਨ ਅਰੋੜਾ ਵਿਧਾਇਕ ਸੁਨਾਮ ਵੱਲੋਂ ਆਮ ਆਦਮੀ ਪਾਰਟੀ ਦੇ ਨਵੇਂ ਸੰਗਠਨ ਵਿੱਚ ਦਲਵੀਰ ਸਿੰਘ ਢਿੱਲੋਂ ਨੂੰ ਮਾਲਵਾ ਜ਼ੋਨ-3 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਮੌਕੇ ਸ਼੍ਰੀ ਢਿੱਲੋਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ `ਆਪ` ਪਾਰਟੀ ਵੱਲੋਂ ਸੌਂਪੀ ਇਸ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿੱਤਾ ਅਤੇ ਕਿਹ ਕਿ ਉਹ ਪਾਰਟੀ ਲਈ ਇੱਕਜੁੱਟ
Read Full Story

ਯੂਨੀਵਰਸਿਟੀ ਕਾਲਜ ਬੇਨੜਾ ਵੱਲੋ ਦਾਖਲਿਆ ਦੀ ਮਿਆਦ ਵਿੱਚ ਕੀਤਾ ਵਾਧਾ

Tuesday, July 18, 2017

ਧੂਰੀ,18 ਜੁਲਾਈ (ਮਹੇਸ਼ ਜਿੰਦਲ) ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪਿ੍ਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅੰਡਰ-ਗ੍ਰੈਜੁਏਟ ਕੋਰਸ ਦੇ ਬਿਨਾਂ ਲੇਟ ਫੀਸ ਪਹਿਲੇ ਸਾਲ ਦੇ ਦਾਖਲਿਆਂ ਦੀ ਅੰਤਿਮ ਮਿਤੀ 17 ਜੁਲਾਈ 2017 ਤੋਂ ਵਧਾਕੇ 24 ਜੁਲਾਈ 2017 ਤੱਕ ਕਰ ਦਿੱਤੀ ਗਈ ਹੈ । ਉਹਨਾਂ ਦੱਸਿਆ ਕਿ ਇਸ ਵਾਰ ਯੂਨੀਵਰਸਿਟੀ ਵੱਲੋਂ ਭਾਗ ਪਹਿਲਾ ਦੇ ਦਾਖਲੇ ਪਹਿਲੀ ਵਾਰ ਆਨਲਾਇਨ ਵਿਧੀ ਰਾਹੀਂ ਕੀਤੇ ਜਾਣ ਕਰਕੇ ਬਹੁਗਿਣਤੀ
Read Full Story

ਧੂਰੀ ਨੂੰ ਸਬ ਤੋਂ ਸੋਹਣਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ

Tuesday, July 18, 2017

ਧੂਰੀ,18 ਜੁਲਾਈ (ਮਹੇਸ਼ ਜਿੰਦਲ) ਅੱਜ ਸਾਡਾ ਧੂਰੀ ਸਬ ਤੋਂ ਸੋਹਣਾ ਦੇ ਤਹਿਤ ਸੋਸਾਇਟੀ ਡਾਂ.ਦਵਿੰਦਰ ਜੀ ਦੀ ਅਗਵਾਈ ਵਿੱਚ ਪਨਸਪ ਦੇ ਗੋਦਾਮਾਂ ਕੋਲ ਗਿਰਦੇ ਕੁੜੇ ਵਾਸਤੇ ਇਓ ਵਾਦਵਾ ਜੀ ਨੂੰ ਮਿਲੇ । ਉਹਨਾਂ ਨੇ ਵਿਸ਼ਵਾਸ ਦਵਾਇਆ,ਅਤੇ ਕੁੜੇ ਦੀ ਵੱਡੀ ਸਮੱਸਿਆ ਦਾ ਹੱਲ ਕੀਤਾ । ਇਹ ਡਾਕਟਰ ਸਾਹਿਬ ਅਤੇ ਮੁੱਹਲਾ ਵਾਸੀਆ ਦੀ ਬਹੁਤ ਬੜੀ ਜਿੱਤ ਹੈ । ਜੋ ਕਿ ਲੰਬੇ ਸਮੇਂ ਤੋਂ ਇਸ ਲਈ ਲੜ ਰਹੇ ਸੀ । ਜੇ ਸਾਰੇ ਧੂਰੀ ਵਾਸੀ ਇਹਨਾਂ ਬਾਂਗ ਜਾਗਰੂਕ ਹੋ ਜਾਨ ਤਾਂ ਧੂਰੀ ਨੂੰ ਸਬ ਤੋਂ ਸੋਹਣਾ ਬਣਨ ਤੋਂ ਕੋਈ ਨਹੀਂ ਰੋਕ
Read Full Story

ਚੋਣ ਮੈਨੀਫੈਸਟੋ ਵਿਚ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ

Tuesday, July 18, 2017

ਭਵਾਨੀਗੜ, 18 ਜੁਲਾਈ{ ਗੁਰਵਿੰਦਰ ਰੋਮੀ ਭਵਾਨੀਗੜ}-ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਜੋ-ਜੋ ਵਾਅਦੇ ਕੀਤੇ ਸਨ ਉਨ੍ਹਾਂ ਨੰੂ ਇਕ-ਇੱਕ ਕਰਕੇ ਪੂਰਾ ਕੀਤਾ ਜਾਵੇਗਾ।ਇਹ ਦਾਅਵਾ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਪਿੰਡ ਮਾਝੀ ਵਿਖੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਕਰਨੈਲ ਸਿੰਘ ਬੁੱਟਰ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਰਾਜਾ ਨੇ ਕਿਹਾ ਕਿ ਚੋਣ ਮੈਨੀਫੈਸਟੋ ਵਿਚ ਕੀਤਾ ਹਰ ਇਕ ਵਾਅਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ
Read Full Story

Powered by Arash Info Corpopration