ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੀ ਮਾਸਿਕ ਇਕੱਤਰਤਾ ਹੋਈ ਅਤੇ ਕਵੀ ਹੋਇਆ ਕਵੀ ਦਰਬਾਰ।

Date: 18 April 2022
GURJANT SINGH, BATHINDA
ਚੇਅਰਮੈਨ ਬਲਵੀਰ ਸਿਘ ਸਨੇਹੀ ਅਤੇ ਸਰਪ੍ਰਸਤ ਸੁਖਮਿੰਦਰ ਸਿੰਘ ਭਗੀਵਾਂਦਰ ਕਰਨਗੇ ਖਰੜਾ ਤਿਆਰ।

ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ (ਰਜਿ:) ਤਲਵੰਡੀ ਸਾਬੋ ਦੀ ਅੱਜ ਇਕੱਤਰਤਾ ਹੋਈ ਜਿਸਦੇ ਵਿਚ ਪੰਜਾਬੀ ਕਵੀ ਨਾਮਵਾਰ ਕਵੀਆਂ ਨੇ ਭਾਗ ਲਿਆ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਵਿਚਾਰਾਂ ਹੋਈਆਂ ਅਤੇ ਕਵੀ ਦਰਬਾਰ ਵੀ ਹੋਇਆ। ਵਿਚਾਰਾਂ ਹੋਈਆਂ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਦੇ ਲੰਬੇ ਸਮੇਂ ਤੋਂ ਪ੍ਰਧਾਨ ਚੱਲੇ ਆ ਰਹੇ ਸ੍ਰੀ ਜਨਕ ਰਾਜ ਜਨਕ ਦੇ ਸਹੁਰਾ ਸਾਹਬ ਸ੍ਰੀ ਬ੍ਰਿਜ ਲਾਲ ਰਾਮਪੁਰਾ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦਾ ਦੋ ਮਿੰਟ ਲਈ ਮੌਨ ਧਾਰਿਆ ਅਤੇ ਹਾਜ਼ਰ ਕਵੀਆਂ ਨੇ ਸ਼ਰਧਾਂਜਲੀ ਅਰਪਣ ਕੀਤੀ। ਕਵੀ ਦਰਬਾਰ ਦੇ ਵਿੱਚ ਸਾਰੇ ਅਹੁਦੇਦਾਰਾਂ ਦੇ ਵੱਲੋਂ ਅਤੇ ਹਾਜ਼ਰੀਨ ਸਾਰੇ ਦੋਸਤਾਂ ਵੱਲੋਂ ਵਿਚਾਰ ਪੇਸ਼ ਕੀਤੇ ਗਏ ਕਿ ਸ੍ਰੀ ਦਮਦਮਾ ਸਾਹਿਤ ਸਭਾ ਤਲਵੰਡੀ ਸਾਬੋ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਪੰਜਾਬੀ ਬੋਲੀ ਝੋਲੀ ਨੂੰ ਹੋਰ ਭਰਨ ਮਾਰੇ, ਅਮੀਰ ਬਣਾਉਣ ਬਾਰੇ, ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਾਹਿਤ ਸਭਾ ਦਾ ਜੋ ਵਿਧਾਨ ਹੈ ਉਹ ਲਿਖਤੀ ਰੂਪ ਦੇ ਵਿੱਚ ਤਿਆਰ ਕੀਤਾ ਜਾਵੇ। ਸਭਾ ਦੇ ਚੇਅਰਮੈਨ ਬਲਵੀਰ ਸਿੰਘ ਸਨੇਹੀ ਅਤੇ ਸਾਹਿਤ ਸਭਾ ਦੇ ਸਰਪ੍ਰਸਤ ਸੁਖਮਿੰਦਰ ਸਿੰਘ ਭਾਗੀਵਾਂਦਰ ਦੋਨਾਂ ਦੀ ਡਿਊਟੀ ਲਗਾਈ ਹੈ ਕਿ ਉਹ ਸ੍ਰੀ ਦਮਦਮਾ ਸਾਹਿਬ ਸਵਾ ਦਾ ਵਿਧਾਨ ਦੇ ਖਰੜੇ ਨੂੰ ਤਿਆਰ ਕਰਨ। ਇਸ ਸਬੰਧੀ ਚੇਅਰਮੈਨ ਬਲਬੀਰ ਸਿੰਘ ਸਨੇਹੀ ਨੇ ਕਿਹਾ ਕਿ ਸਾਹਿਤ ਸਭਾ ਦੀ ਅਗਲੀ ਇਕੱਤਰਤਾ ਦਿਨ ਐਤਵਾਰ ਅੱਠ ਮਈ ਨੂੰ ਮਾਂ ਦਿਵਸ ਦੇ ਸਬੰਧ ਵਿੱਚ ਪਬਲਿਕ ਲਾਇਬਰੇਰੀ ਤਲਵੰਡੀ ਸਾਬੋ ਆਯੋਜਿਤ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਵਿਧਾਨ ਦਾ ਖਰੜਾ ਉਸ ਮੀਟਿੰਗ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਨੂੰ ਵਿਚਾਰਿਆ, ਘੋਖਿਆ, ਪਡ਼ਤਾਲਿਆ ਜਾਵੇਗਾ ਅਤੇ ਬੜੀ ਬਾਰੀਕੀ, ਤਿੱਖੀ ਸੋਚ, ਨਜ਼ਰ ਨਾਲ ਸਮਝ ਕੇ, ਪੜ੍ਹ ਕੇ ਵਿਚਾਰ ਕੇ, ਸਾਰੇ ਹਾਜ਼ਰੀਨ ਮੈਂਬਰ ਫ਼ੈਸਲਾ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਇਸੇ ਖਰੜੇ ਦੇ ਵਿਚ ਕਿਸੇ ਤਰ੍ਹਾਂ ਦੀ ਕਮੀ, ਪੇਸ਼ੀ ਹੋਗੇ ਹੋਵੇਗੀ ਉਸ ਵਿੱਚ ਦੁਬਾਰਾ ਸੋਧ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਭਾ ਦੇ ਚੇਅਰਮੈਨ ਅਤੇ ਸਰਪ੍ਰਸਤ ਇਸ ਖਰੜੇ ਨੂੰ ਬਾਖ਼ੂਬੀ ਨਾਲ ਤਿਆਰ ਕਰਨਗੇ। ਅੱਜ ਦੀ ਮੀਟਿੰਗ ਦੇ ਵਿੱਚ ਹਾਜ਼ਰੀਨ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਮਿੰਦਰ ਸਿੰਘ ਭਾਗੀਵਾਂਦਰ, ਬਲਬੀਰ ਸਿੰਘ ਸਨੇਹੀ, ਕਰਨਦੀਪ ਸੋਨੀ, ਜਸਦੀਪ ਸੋਹਲ, ਗੁਰਜੰਟ ਸਿੰਘ ਸੋਹਲ, ਅਮਰਜੀਤ ਜੀਤ, ਲਛਮਣ ਸਿੰਘ ਭਾਗੀਵਾਂਦਰ, ਡਾ. ਗੁਰਨਾਮ ਖੋਖਰ, ਜਗਦੀਪ ਗਿੱਲ, ਕਾਕਾ ਸਿੰਘ ਮਾਨ ਬੀਬੜੀਆਂ, ਰਣਜੀਤ ਸਿੰਘ ਬਰਾੜ, ਵਿਨੋਦ ਕੁਮਾਰ, ਕੁਲਵਿੰਦਰ ਸਿੰਘ ਸਿੱਧੂ ਕੋਚ, ਮਹਿਬੂਬ ਅਲੀ ਆਦਿ ਹਾਜ਼ਰ ਹੋਏ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com