ਪੁਲਿਸ ਮੁਲਾਜ਼ਮਾਂ ਨਾਲ ਕੁੱਟ ਮਾਰ ਕਰਨ ਵਾਲਾ ਦੂਜਾ ਦੋਸ਼ੀ ਕਾਬੂ

Date: 02 November 2018
RAJESH DEHRA, RAJPURA
ਰਾਜਪੁਰਾ: 2 ਨਵੰਬਰ (ਰਾਜੇਸ਼ ਡੇਹਰਾ)

ਪੁਲਿਸ ਮੁਲਾਜ਼ਮਾਂ ਨਾਲ ਕੁੱਟ ਮਾਰ ਕਰਨ ਵਾਲੇ ਤਿੰਨ ਦੋਸ਼ੀਆਂ ਵਿਚੋਂ ਅੱਜ ਦੂਜੇ ਦੋਸ਼ੀ ਮਲਨੀਤ ਸਿੰਘ ਨੂੰ ਅੱਜ ਗਿਰਫ਼ਤਾਰ ਕਰ ਲਿਆ।

ਬੀਤੀ 27-28 ਅਕਤੂਬਰ ਦੀ ਰਾਤ ਰਾਜਪੁਰਾ ਦੇ ਸ਼ਿਵਾਜੀ ਪਾਰਕ ਨਜਦੀਦ ਥਾਣਾ ਸਿਟੀ ਏ ਐਸ ਆਈ ਮਿਰਜ਼ਾ ਮੋਹੰਮਦ ਨਸੀਮ ਪੁਲਿਸ ਪਾਰਟੀ ਸਮੇਤ ਮੌਜੂਦ ਸੀ । ਸ਼ੱਕੀ ਹਾਲਤ ਵਿਚ ਆਏ ਇਕ ਵਿਅਕਤੀ ਬੁੱਧ ਸਿੰਘ ਦੀ ਜਦੋਂ ਪੁਲਿਸ ਨੇ ਤਫਤੀਸ਼ ਕੀਤੀ ਤਾਂ ਉਸ ਵਿਅਕਤੀ ਨੇ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨਾਲ ਬਦਤਮੀਜ਼ੀ ਕੀਤੀ ਅਤੇ ਆਪਣੇ 2 ਭਰਾਵਾਂ ਨਾਲ ਮਿਲਕੇ ਕੁੱਟਮਾਰ ਕੀਤੀ ਅਤੇ ਮੁਲਾਜਮ ਨੂੰ ਜਖਮੀ ਕਿਤਾ । ਜਿਸ ਤੇ ਏ ਐਸ ਆਈ ਮਿਰਜ਼ਾ ਮੋਹੰਮਦ ਨਸੀਮ ਨੇ ਮੌਕੇ ਤੇ ਇਕ ਦੋਸ਼ੀ ਬੁੱਧ ਸਿੰਘ ਵਾਸੀ ਗੁਰੂਨਾਨਕ ਮੋਹਲਾ ਨੂੰ ਗਿਰਫ਼ਤਾਰ ਕਰ ਲਿਆ ਅਤੇ ਦੋਸ਼ੀ ਦੇ ਦੋ ਭਰਾ ਜੋ ਮੌਕੇ ਤੋਂ ਫਰਾਰ ਹੋ ਗਏ ਸਨ ।ਉਹਨਾਂ ਵਿਚੋਂ ਦੂਜਾ ਦੋਸ਼ੀ ਮਲਨੀਤ ਸਿੰਘ ਨੂੰ ਅੱਜ ਗਿਰਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ।ਇਸ ਮੌਕੇ ਤੇ ਏ ਐਸ ਆਈ ਮਿਰਜ਼ਾ ਮੋਹੰਮਦ ਨਸੀਮ ਨੇ ਦੱਸਿਆ ਕਿ ਜਲਦ ਹੀ ਤੀਜਾ ਦੋਸ਼ੀ ਇਹਨਾਂ ਦਾ ਤੀਸਰਾ ਭਰਾ ਅਮਰ ਸਿੰਘ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com