ਮੌਬਾਇਲ ਐਪ ਅਤੇ ਸੜਕੀ ਸੁਰੱਖਿਆ ਬਾਰੇ ਜਾਗਰੂਕ ਕੀਤਾ

Date: 26 December 2018
MAHESH JINDAL, DHURI
ਧੂਰੀ,26 ਦਸੰਬਰ (ਮਹੇਸ਼ ਜਿੰਦਲ) ਅੱਜ ਸਿਵਾਲਿਕ ਪਬਲਿਕ ਸਕੂਲ ਧੂਰੀ ਵਿਖੇ ਸਬ-ਡਵੀਜਨ ਸਾਂਝ ਕੇਂਦਰ ਧੂਰੀ ਵੱਲੋਂ ਲੜਕੀਆਂ ਅਤੇ ਲੜਕਿਆਂ ਨੂੰ ਮੋਬਾਇਲ-ਆਪ ਅਤੇ ਸੜਕੀ ਸੁਰੱਖਿਆ ਆਵਾਜਾਈ ਬਾਰੇ ਜਗਰੂਕ ਕਰਨ ਲਈ ਇੱਕ ਸੈਮੀਨਾਰ ਸਕੂਲ ਦੇ ਡਾਇਰੈਕਟਰ ਸੰਦੀਪ ਸੇਠ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਾਂਝ ਕੇਂਦਰ ਦੇ ਇੰਚਾਰਜ ਗੁਲਸਨ ਸਿੰਘ ਅਤੇ ਪੀ.ਸੀ.ਆਰ.ਧੂਰੀ ਦੇ ਇੰਚਾਰਜ ਗੁਰਮੁੱਖ ਸਿੰਘ ਵਿਸੇਸ ਰੂਪ ਵਿੱਚ ਸਾਮਲ ਹੋਏ। ਔਰਤਾਂ ਦੀ ਸੁਰੱਖਿਆ ਸਬੰਧਿਤ ਮੋਬਾਇਲ ਐਪ ਬਾਰੇ ਜਾਣਕਾਰੀ ਦਿੰਦਿਆਂ ਗੁਲਸਨ ਸਿੰਘ ਨੇ ਕਿਹਾ ਕਿ ਔਰਤਾ ਪ੍ਰਤੀ ਸਮਾਜ ਵਿੱਚ ਪਣਪ ਰਹੀਆਂ ਕਰੂਤੀਆ ਨੂੰ ਠੱਲ ਪਾਉਣ ਅਤੇ ਉਨਾ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਇਹ ਮੋਬਾਇਲ-ਐਪ ਪੂਰੀ ਤਰਾ ਕਾਰਗਰ ਸਿੱਧ ਹੋ ਰਿਹਾ ਹੈ। ਜਦਕਿ ਸਾਂਝ ਕੇਂਦਰ ਧੂਰੀ ਮਹਿਲਾ ਕਾਸਟੇਬਲ ਰਮਨਦੀਪ ਕੌਰ ਨੇ ਬਕਾਇਦਾ ਸਕੂਲ ਟੀਚਰਾ ਤੇ ਲੜਕੀਆ ਦੇ ਗਰੁੱਪ ਬਣਾ ਕੇ ਉਨਾਂ ਨੰੁ ਸ਼ਕਤੀ ਐਪ ਦੀ ਵਰਤੋਂ ਦਾ ਤਾਰੀਕਾ ਅਤੇ ਇਸ ਮੋਬਾਇਲ ਐਪ ਨੂੰ ਕਿਸ ਤਰਾ ਡਾਊਨਲੋਡ ਕਰਨਾ ਹੈ, ਬਾਰੇ ਸਮਝਾਇਆ। ਜਦਕਿ ਸਤੀਸ ਚੰਦਰ ਅਰੋੜਾ ਮੈਬਰ ਸਾਂਝ ਕੇਂਦਰ ਨੇ ਵੀ ਬੱਚਿਆ ਨੂੰ ਵਾਤਾਵਰਨ ਦੀ ਸੁੱਧਤਾ ਅਤੇ ਸਾਂਝ ਕੇਂਦਰ ਵਲੋਂ ਦਿੱਤੀਆ ਜਾ ਰਹੀਆ ਸੇਵਾਵਾ ਬਾਰੇ ਦੱਸਿਆ। ਉਨਾਂ ਨਾਲ ਹੋਲਦਾਰ ਬੇਅੰਤ ਦਾਸ ਨੇ ਵੀ ਪਾਸਪੋਰਟ ਵੈਰੀਫਿਕੇਸ਼ਨ ਦੀ ਵਿਧੀ ਬਾਰੇ ਦੱਸਿਆ।

ਇਸ ਮੋਕੇ ਤੇ ਪੀ.ਸੀ.ਆਰ ਧੂਰੀ ਦੇ ਮੁੱਖੀ ਗੁਰਮੁੱਖ ਸਿੰਘ ਨੇ ਸੜਕੀ ਸੁਰੱਖਿਆ ਅਤੇ ਆਵਾਜਾਈ ਬਾਰੇ ਵਿਦਿਆਰਥੀਆ ਨੂੰ ਜਾਗਰੂਕ ਕਰਦਿਆਂ ਬੱਚਿਆ ਦੇ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ 18 ਸਾਲ ਤੋ ਘੱਟ ਉਮਰ ਤੱਕ ਸਕੂਟਰ ਅਤੇ ਮੋਟਰਸਾਇਕਲ ਨਾ ਚਲਾਉਣ ਨੂੰ ਯਕੀਨੀ ਬਨਾਉਣ ਦੇ ਨਾਲ-ਨਾਲ ਬੁਲਟ ਮੋਟਰਸਾਇਕਲਾ ਤੋ ਪਟਾਕੇ ਉਤਾਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਨਾਲ ਹੀ ਆਪ ਨੇ ਵਿਦਿਆਰਥੀਆ ਨੂੰ ਬਾਜਾਰ ਵਿੱਚ ਘੱਟ ਰਫਤਾਰ ਨਾਲ ਮੋਟਰਸਾਇਕਲ ਚਲਾਉਣ, ਹੈਲਮੈਟ ਦਾ ਪ੍ਰਯੋਗ ਅਤੇ ਵਹੀਕਲ ਚਲਾਉਦੇ ਸਮੇ ਮੋਬਾਇਲ ਦਾ ਇਸਤਮਾਲ ਨਾ ਕਰਨ ਲਈ ਜ਼ੋਰ ਦੇ ਕੇ ਕਿਹਾ ਆਪ ਨੇ ਸੜਕੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ. ਆਵਾਜਾਈ ਦੇ ਨਿਯਮਾ ਦੀ ਪੂਰਨ ਰੂਪ ਵਿੱਚ ਪਾਲਣਾ ਕਰਨ ਲਈ ਕਿਹਾ ਅਤੇ ਕਿਹਾ ਕਿ ਉਹ ਸੀਟ ਬੈਲਟ ਦਾ ਪ੍ਰਯੌਗ ਕਰਨਾ ਨਾ ਭੁੱਲਣ ਅਤੇ ਕਦੇ ਵੀ ਬਸ ਵਿੱਚ ਸਫਰ ਕਰਦਿਆ ਆਪਣੇ ਗਰਦਨ ਜਾ ਮਾਹ ਨੂੰ ਬਾਹਰ ਕੱਢਣ ਅਤੇ ਸੜਕੀ ਸਰੱੁਖਿਆ ਆਵਾਜਾਈ ਬਾਰੇ ਅਗਰ ਕੋਈ ਕਿਸੇ ਨੂੰ ਸਮਸਿਆਂ ਆਉਂਦੀ ਹੈ ਤਾਂ ਉਨਾਂ ਨਾਂਲ ਕਦੇ ਵੀ ਸਮਪਰਕ ਕੀਤਾ ਜਾ ਸਕਦਾ ਹੈ ਪੀ.ਸੀ.ਆਰ. ਦੇ ਕਰਮਚਾਰੀ ਤੁਹਾਡੀ ਸਹਾਇਤਾਂ ਲਈ ਹਮੇਸਾਂ ਤੱਤਪਰ ਰਹਿਣਗੇ ਇਸ ਮੋਕੇ ਪਰ ਰਿੰਪੀ,ਅਮਿ੍ਰਤਪਾਲ ਕੌਰ ਵੀ ਸਾਮਲ ਸਨ ਸਕੂਲ ਦੇ ਡਾਇਰੈਕਟਰ ਸੰਦੀਪ ਸੇਠ ਨੇ ਸੰਭਣਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਸੈਮੀਨਰ ਸਕੂਲ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਬੰਦ ਸਾਬਤ ਹੋਵੇਗਾ।
MAHESH JINDAL
DHURI

Latest News

  • ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।
  • ਅਕਾਲ ਯੂਨੀਵਰਸਿਟੀ ਵਿਚ ਕਵੀਰਾਜ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਹੋਇਆ ਆਯੋਜਨ।
  • ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ
  • ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।
  • ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ
  • ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕਾਂਗਰਸ ਦੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ, ਤਖਤ ਸਾਹਿਬ ਹੋਏ ਨਤਮਸਤਕ।
  • ਫਤਿਹਗੜ ਨੌ ਅਬਾਦ ਲਾਗੇ ਸੰਦੋਹਾ ਬਰਾਂਚ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ
  • ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਅਤੇ ਅਕਾਲੀ ਵਰਕਰਾਂ ਦਾ ਸਿੱਧੂ ਨੇ ਕੀਤਾ ਧੰਨਵਾਦ।
  • ਘੱਗਰ ਸਮੇਤ ਪਟਿਆਲਾ ਦੇ ਸਾਰੇ ਬਰਸਾਤੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਕੰਟਰੋਲ ਹੇਠ
  • ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com