ਬੁੱਕ ਪਬਲਿਸ਼ਰ ਨੂੰ ਇਕੋ ਜਿਹੀ ਰੇਟ ਤੇ ਕਿਤਾਬਾਂ ਵੇਚਣ ਦੀ ਦਿਤੀ ਹਿਦਾਇਤਾਂ

Date: 10 January 2019
RAJESH DEHRA, RAJPURA
ਰਾਜਪੁਰਾ (ਰਾਜੇਸ਼ ਡਾਹਰਾ)

ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੀ ਇਕ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੁਖਜਿੰਦਰ ਸਿੰਘ ਸੁੱਖੀ, ਸੁਰਿੰਦਰ ਸਿੰਘ ਬੰਟੀ ਖਾਨਪੁਰ,ਬਿਕਰਮਜੀਤ ਸਿੰਘ ,ਬਲਜਿੰਦਰ ਸਿੰਘ ਅਬਦਲਪੁਰ,ਸ਼ਿਵ ਕੁਮਾਰ ਭੂਰਾ ,ਭੁਪਿੰਦਰ ਸਿੰਘ ਮਿਰਚ ਮੰਡੀ, ਬਲਕਾਰ ਸਿੰਘ ਕੋਟਲਾ ,ਅਤੇ ਅਹੁਦੇਦਾਰਾਂ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਇਕ ਪਬਲਿਸ਼ਰ ਦੀਆਂ ਕਿਤਾਬਾਂ ਗੰਭੀਰ ਗਲਤੀਆਂ ਜਿਸ ਵਿੱਚ ਉਸ ਸਰਕਾਰ ਨੂੰ ਵੀ ਚੈਲੰਜ ਕੀਤਾ ਸੀ ਕਿ ਅੱਜ ਕਲ ਹਰ ਦਫਤਰ ਵਿਚ ਵੱਢੀ(ਰਿਸ਼ਵਤ) ਚਲਦੀ ਹੈ ਅਤੇ ਵੱਢੀ ਨੂੰ ਪ੍ਰਮੋਟ ਕਰ ਰਿਹਾ ਹੈ ਅਤੇ ਇੱਕੋ ਸ਼ਹਿਰ ਵਿੱਚ ਇੱਕੋ ਕਿਤਾਬ ਦੋ ਰੇਟਾਂ ਤੇ ਵੇਚੀ ਜਾ ਰਹੀ ਹੈ ਇਸ ਦੀ ਸ਼ਿਕਾਇਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੂੰ ਕੀਤੀ ਗਈ ਸੀ ਅਤੇ ਉਨ੍ਹਾਂ ਦੀਆਂ ਹਦਾਇਤਾਂ ਤੋਂ ਬਾਅਦ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਕਾਰਵਾਈ ਲਈ ਇਕ ਪੱਤਰ ਜਿਲ੍ਹਾ ਸਿੱਖਿਆ ਅਫਸਰ ਪਟਿਆਲਾ ਨੂੰ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਪਰਮਵੀਰ ਪਬਲੀਕੇਸ਼ਨ ਜਲੰਧਰ ਦੀਆਂ ਕਿਤਾਬਾਂ ਵਿਚ ਗੰਭੀਰ ਗਲਤੀਆਂ ਹੋਣ ਕਾਰਣ ਪਰਮਵੀਰ ਪਬਲੀਕੇਸ਼ਨ ਤੇ ਪਾਬੰਦੀ ਲਾਉਣ ਸਬੰਧੀ ਵਿਸ਼ਾ ਲਿਖੀ ਇਕ ਚਿੱਠੀ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਵਲੋਂ ਜਿਲ੍ਹਾ ਸਿੱਖਿਆ ਅਫਸਰ ਪਟਿਆਲਾ ਨੂੰ ਕੱਢੀ ਗਈ ਹੈ ਅਤੇ ਇੱਕੋ ਪਰਮਵੀਰ ਪਬਲਿਸ਼ਰ ਦੀ ਪੰਜਾਬੀ ਭਾਸ਼ਾ ਦਾ ਵਿਆਕਰਣ ਦੇ ਇੱਕੋ ਸ਼ਹਿਰ ਵਿੱਚ ਦੋ ਦੋ ਰੇਟ ਹਨ।ਉਦਾਹਰਣ ਦੇ ਤੌਰ ਤੇ ਜੇਕਰ ਤੀਸਰੀ ਕਲਾਸ ਲਈ ਕਿਤਾਬਾਂ ਜੇਕਰ ਡੀ ਏ ਵੀ ਪਬਲਿਕ ਸਕੂਲ ਦਾ ਸਟੂਡੈਂਟ ਲੈਂਦਾ ਹੈ ਤਾਂ ਰੇਟ 105 ਰੁਪਏ ਹੈ ਅਤੇ ਜੇਕਰ ਸਕਾਲਰ ਪਬਲਿਕ ਸਕੂਲ ਅਤੇ ਕਾਰਪੇਡੀਅਮ ਪਬਲਿਕ ਸਕੂਲ ਦਾ ਸਟੂਡੈਂਟ ਲੈਂਦੇ ਹਨ ਤਾਂ ਰੇਟ 165 ਰੁਪਏ ਹੈ।ਇਹ ਸਰਾਸਰ ਮਾਪਿਆਂ ਨਾਲ ਆਰਥਿਕ ਲੁੱਟ ਹੈ । ਸ਼ਿਕਾਇਤ ਵਿਚ ਦਰਸਾਏ ਸਕੂਲ ਪਟਿਆਲਾ ਜਿਲ੍ਹਾ ਨਾਲ ਸਬੰਧਤ ਹਨ ਅਤੇ ਇਨ੍ਹਾਂ ਨੂੰ ਤਿੰਨ ਨੁਕਤੇ ਤੇ ਸ਼ਿਕਾਇਤ ਦੀ ਇਨਕੁਆਰੀ ਕਰਨ ਲਈ ਲਿਖਿਆ ਗਿਆ ਹੈ ਕਿ ਨੁਕਤੇ ਅਨੁਸਾਰ ਉਕਤ ਕਿਤਾਬਾਂ ਕਿਸ ਅਦਾਰੇ ਤੋਂ ਪ੍ਰਵਾਨਿਤ ਹਨ,ਜਿਨ੍ਹਾਂ ਸਕੂਲਾਂ ਵਿੱਚ ਇਹ ਕਿਤਾਬਾਂ ਪੜਾਈਆਂ ਜਾਂਦੀਆਂ ਹਨ ਉਹ ਕਿਸ ਬੋਰਡ ਨਾਲ ਸਬੰਧਤ ਹਨ ਅਤੇ ਕੀ ਇਹ ਕਿਤਾਬਾਂ ਉਕਤ ਸਕੂਲ ਆਪਣੇ ਸਕੂਲਾਂ ਵਿੱਚ ਲਗਾ ਸਕਦੇ ਹਨ ਇਨ੍ਹਾਂ ਨੁਕਤਿਆਂ ਤੇ ਇਨਕੁਆਰੀ ਕਰਨ ਲਈ ਲਿਖਿਆ ਗਿਆ ਹੈ। ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਮੰਗ ਕੀਤੀ ਹੈ ਕਿ ਗੰਭੀਰ ਗਲਤੀਆਂ ਕਰਨ ਵਾਲੇ ਅਤੇ ਇੱਕੋ ਕਿਤਾਬ ਦਾ ਟਾਈਟਲ ਦਾ ਰੰਗ ਬਦਲ ਕੇ ਦੋ ਦੋ ਰੇਟਾਂ ਤੇ ਵੇਚਣ ਵਾਲੇ ਪਬਲਿਸ਼ਰ ਤੇ ਪਾਬੰਦੀ ਲਗਾਈ ਜਾਵੇ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com