ਮਾਨਸਿਕ ਤਲਾਕ:-- ਡਾ ਸੁਮਨ ਡਡਵਾਲ
Date: 20 June 2024
Amrish Kumar Anand, Doraha
ਸਮਾਜ ਪ੍ਰੇਸ਼ਾਨ ਹੈ
ਹਰ ਇੱਕ ਜਾਣਦਾ
ਤਲਾਕਾਂ ਦਾ ਵੱਧ ਰਿਹਾ ਰੁਝਾਨ ਹੈ
ਨਿਤ ਪੰਚਾਇਤਾਂ, ਠਾਣੇ,ਕਚਹਿਰੀਆਂ ਦੇ ਅੰਦਰ
ਮਾਰ ਕੁੱਟਾਈ, ਦਾਜ ਦੀ ਝੂਠੀ ਸੱਚੀ ਦਾਸਤਾਨ ਹੈ।
ਇਹੋ ਜਿਹੀ ਨੁਮਾਇਸ਼ ਨੂੰ ਜਗ ਦੇਖਦਾ
ਨਾਲੇ ਪ੍ਰੇਸ਼ਾਨ ਹੁੰਦਾ, ਨਾਲੇ ਅੱਗ ਸੇਕਦਾ।
ਅਦਾਲਤਾਂ ਸਜਦੀਆਂ, ਬਹਿਸਾਂ ਹੁੰਦੀਆਂ,
ਦਹੇਜ ਦੀਆਂ ਵਸਤਾਂ ਵਾਪਿਸ ਹੁੰਦੀਆਂ,
ਟੁੱਟੇ ਵਿਆਹ ਸੂਲ ਕੁੜੀ ਦੀ ਰੂਹ ਚੀਰਦੇ ਜਾਂਦੇ,
ਤੇ ਮੁਆਵਜਾ ਦੇਂਦੇ ਦੇਂਦੇ ਮੁੰਡੇ ਦੇ ਹੱਡ ਘਸ ਜਾਂਦੇ।
ਪਰ ਕਾਨੂੰਨੀ ਤਲਾਕ ਦਾ ਫਾਇਦਾ ਵੀ ਹੁੰਦਾ ਹੈ
ਜਿਸ ਨਾਲ ਰਹਿ ਨਹੀਂ ਸਕਦੇ, ਉਸਦੇ ਨਾਲ ਰਹਿਣਾ ਨਹੀਂ ਪੈਂਦਾ,
ਨਵੇਂ ਪਸੰਦੀ ਦੇ ਰਾਹ ਖੋਜ ਕੇ, ਦੁਬਾਰਾ ਆਪਣਾ ਘਰ ਵਸਾਉਂਦੇ।
ਇਸਤੋਂ ਉਲਟ ਕਿਤੇ ਹੁੰਦਾ ਮਾੜਾ ਮਾਨਸਿਕ ਤਲਾਕ
ਵਿਆਹ ਦੇ ਦਿਖਾਵੇ ਵਾਲੇ ਲਿਬਾਸ ਚ ਮਾਨਸਿਕ ਤਲਾਕ
ਜੋ ਗਿਣਤੀ ਚ ਨਹੀਂ ਆਉਂਦਾ, ਜੋ ਕਾਗਜ਼ੀ ਨਹੀਂ ਹੁੰਦਾ
ਕਿਸੇ ਪਟੜੀ, ਦਰਿਆ, ਪੁਲ ਦੇ ਕੰਢਿਆਂ ਤੇ
ਅਟਲਾਂਟਿਕ ਅਤੇ ਪ੍ਰਸ਼ਾਂਤ ਮਹਾਂਸਾਗਰ
ਦੇ ਪਾਣੀਆਂ ਵਰਗਾ,
ਜੋ ਚਲਦੇ ਤੇ ਨਾਲ ਨੇ ਪਰ ਕਦੀ ਮਿਲਦੇ ਨਹੀਂ ।
ਗਿੱਲੇ ਵਾਲਣ ਤੇ ਪਾਥੀਆਂ ਵਾਂਗੂ ਇਹ ਰਿਸ਼ਤਾ,
ਨਾ ਬਲਦਾ, ਨਾ ਬੁਝਦਾ ਬੱਸ ਧੁਖਦਾ ਤੇ ਧੁਖਦਾ ਹੀ ਰਹਿੰਦਾ,
ਖੁਸ਼ੀ, ਆਜ਼ਾਦੀ ਦਾ ਸਾਹ ਨਾ ਆਵੇ, ਬੱਸ ਦੱਮ ਹੀ ਘੁਟਦਾ ਰਹਿੰਦਾ,
ਜੋ ਖਤਮ ਕਰ ਦੇਣਾ ਹੈ , ਮਜਾ ਇੱਕ ਛੱਤ ਹੇਠ ਰਹਿਣ ਦਾ ਨਹੀਂ ਰਹਿੰਦਾ ।
ਚੇਹਰੇ ਤੇ ਖੁਸ਼ੀ ਦਾ ਨਕਾਬ ਪਹਿਨਾਉਣਾ ਪੈਂਦਾ
ਕਾਨੂੰਨੀ ਤਲਾਕ ਤਾ ਇੱਕ ਵਾਰ ਹੁੰਦਾ
ਪਰ ਮਾਨਸਿਕ ਤਲਾਕ ਵੈਂਟੀਲੇਟਰ ਤੇ ਪਿਆ
ਕੌਮਾ ਦੇ ਮਰੀਜ ਵਰਗਾ, ਨਾ ਇਹ ਜਿਓੰਦਾ ਨਾ ਮਰਦਾ
ਨਾ ਪਿਆਰ , ਨਾ ਦੁੱਖ ਦਰਦ ਦੀ ਸਾਰ,
ਨਾਲ ਰਹਿੰਦੇ ਹੋਏ ਵੀ ਵਿਛੋੜਾ ਹੈ,
ਨਾ ਅਦਾਲਤ, ਨਾ ਜੱਜ, ਨਾ ਹਥੌੜਾ ਹੈ,
ਬੱਸ ਦੋਨਾਂ ਦੀਆਂ ਮਜਬੂਰੀਆਂ ਤੇ ਸੁੱਕੇ ਹੰਝੂਆਂ ਉੱਤੇ,
ਖੁਸ਼ ਵਿਆਹ ਦਾ ਮਾਖੌਟਾ ਹੈ।
ਨਾ ਗੁੱਸਾ, ਨਾ ਸਾਥੀ ,ਨਾ ਘਰ, ਨਾ ਰਿਸ਼ਤਾ ਛੱਡ ਹੋਵੇ,
ਨਾ ਵਿਆਹ ਵਾਲਾ ਬੂਟਾ ਵਧੇ
ਤੇ ਨਾ ਬੂਟੇ ਦੀ ਜੜੋਂ ਕੱਢ ਹੋਵੇ,
ਵੱਖ ਵੱਖ ਕਮਰਿਆਂ ਦੀਆਂ ਰਾਤਾਂ ਨੇ,
ਨਾ ਪਿਆਰ, ਨਾ ਗੱਲ ਬਾਤ,
ਬੱਸ ਜਿੰਮੇਵਾਰੀਆਂ ਨਿਭਾ ਰਹੀਆਂ ਇਹ ਲਾਸ਼ਾਂ ਨੇ।
ਪਤਾ ਨੀ ਕਿਹੜੇ ਪਾਪਾਂ ਦੀ ਇਹ ਸਜਾ ਏ
ਅਣਜਾਣ ਦਰਦ ਕਹਾਣੀਆਂ ਦੇ ਵੀ ਕੋਈ ਰਜਾ ਏ,
ਦਿਖਾਵੇ ਵਿੱਚ ਛੁਪਿਆ ਹੈ ਸਫ਼ਰ ਏ
ਮਾਨਸਿਕ ਤਲਾਕ ਦੇ, ਇੱਕ ਹੋਰ ਮੁਸ਼ਕਲ ਸੰਘਰਸ਼ ਏ
ਅੰਗੂਰਾਂ ਦੇ ਫਲ ਵਾਂਗ ਇਹ ਬੰਨ੍ਹੇ ਹੋਏ ਹਨ,
ਰਿਸ਼ਤਿਆਂ ਦੀ ਮਜਬੂਰੀ ਬੇਲੋੜੀ ਹੋ ਗਈ,
ਮਾਨਸਿਕ ਤਲਾਕ ਆ ਪਰ ਫਿਰ ਵੀ ਇਹ ਜੋੜੀ ਹੋ ਗਈ।
ਡਾ ਸੁਮਨ ਡਡਵਾਲ
[email protected]
ਹਰ ਇੱਕ ਜਾਣਦਾ
ਤਲਾਕਾਂ ਦਾ ਵੱਧ ਰਿਹਾ ਰੁਝਾਨ ਹੈ
ਨਿਤ ਪੰਚਾਇਤਾਂ, ਠਾਣੇ,ਕਚਹਿਰੀਆਂ ਦੇ ਅੰਦਰ
ਮਾਰ ਕੁੱਟਾਈ, ਦਾਜ ਦੀ ਝੂਠੀ ਸੱਚੀ ਦਾਸਤਾਨ ਹੈ।
ਇਹੋ ਜਿਹੀ ਨੁਮਾਇਸ਼ ਨੂੰ ਜਗ ਦੇਖਦਾ
ਨਾਲੇ ਪ੍ਰੇਸ਼ਾਨ ਹੁੰਦਾ, ਨਾਲੇ ਅੱਗ ਸੇਕਦਾ।
ਅਦਾਲਤਾਂ ਸਜਦੀਆਂ, ਬਹਿਸਾਂ ਹੁੰਦੀਆਂ,
ਦਹੇਜ ਦੀਆਂ ਵਸਤਾਂ ਵਾਪਿਸ ਹੁੰਦੀਆਂ,
ਟੁੱਟੇ ਵਿਆਹ ਸੂਲ ਕੁੜੀ ਦੀ ਰੂਹ ਚੀਰਦੇ ਜਾਂਦੇ,
ਤੇ ਮੁਆਵਜਾ ਦੇਂਦੇ ਦੇਂਦੇ ਮੁੰਡੇ ਦੇ ਹੱਡ ਘਸ ਜਾਂਦੇ।
ਪਰ ਕਾਨੂੰਨੀ ਤਲਾਕ ਦਾ ਫਾਇਦਾ ਵੀ ਹੁੰਦਾ ਹੈ
ਜਿਸ ਨਾਲ ਰਹਿ ਨਹੀਂ ਸਕਦੇ, ਉਸਦੇ ਨਾਲ ਰਹਿਣਾ ਨਹੀਂ ਪੈਂਦਾ,
ਨਵੇਂ ਪਸੰਦੀ ਦੇ ਰਾਹ ਖੋਜ ਕੇ, ਦੁਬਾਰਾ ਆਪਣਾ ਘਰ ਵਸਾਉਂਦੇ।
ਇਸਤੋਂ ਉਲਟ ਕਿਤੇ ਹੁੰਦਾ ਮਾੜਾ ਮਾਨਸਿਕ ਤਲਾਕ
ਵਿਆਹ ਦੇ ਦਿਖਾਵੇ ਵਾਲੇ ਲਿਬਾਸ ਚ ਮਾਨਸਿਕ ਤਲਾਕ
ਜੋ ਗਿਣਤੀ ਚ ਨਹੀਂ ਆਉਂਦਾ, ਜੋ ਕਾਗਜ਼ੀ ਨਹੀਂ ਹੁੰਦਾ
ਕਿਸੇ ਪਟੜੀ, ਦਰਿਆ, ਪੁਲ ਦੇ ਕੰਢਿਆਂ ਤੇ
ਅਟਲਾਂਟਿਕ ਅਤੇ ਪ੍ਰਸ਼ਾਂਤ ਮਹਾਂਸਾਗਰ
ਦੇ ਪਾਣੀਆਂ ਵਰਗਾ,
ਜੋ ਚਲਦੇ ਤੇ ਨਾਲ ਨੇ ਪਰ ਕਦੀ ਮਿਲਦੇ ਨਹੀਂ ।
ਗਿੱਲੇ ਵਾਲਣ ਤੇ ਪਾਥੀਆਂ ਵਾਂਗੂ ਇਹ ਰਿਸ਼ਤਾ,
ਨਾ ਬਲਦਾ, ਨਾ ਬੁਝਦਾ ਬੱਸ ਧੁਖਦਾ ਤੇ ਧੁਖਦਾ ਹੀ ਰਹਿੰਦਾ,
ਖੁਸ਼ੀ, ਆਜ਼ਾਦੀ ਦਾ ਸਾਹ ਨਾ ਆਵੇ, ਬੱਸ ਦੱਮ ਹੀ ਘੁਟਦਾ ਰਹਿੰਦਾ,
ਜੋ ਖਤਮ ਕਰ ਦੇਣਾ ਹੈ , ਮਜਾ ਇੱਕ ਛੱਤ ਹੇਠ ਰਹਿਣ ਦਾ ਨਹੀਂ ਰਹਿੰਦਾ ।
ਚੇਹਰੇ ਤੇ ਖੁਸ਼ੀ ਦਾ ਨਕਾਬ ਪਹਿਨਾਉਣਾ ਪੈਂਦਾ
ਕਾਨੂੰਨੀ ਤਲਾਕ ਤਾ ਇੱਕ ਵਾਰ ਹੁੰਦਾ
ਪਰ ਮਾਨਸਿਕ ਤਲਾਕ ਵੈਂਟੀਲੇਟਰ ਤੇ ਪਿਆ
ਕੌਮਾ ਦੇ ਮਰੀਜ ਵਰਗਾ, ਨਾ ਇਹ ਜਿਓੰਦਾ ਨਾ ਮਰਦਾ
ਨਾ ਪਿਆਰ , ਨਾ ਦੁੱਖ ਦਰਦ ਦੀ ਸਾਰ,
ਨਾਲ ਰਹਿੰਦੇ ਹੋਏ ਵੀ ਵਿਛੋੜਾ ਹੈ,
ਨਾ ਅਦਾਲਤ, ਨਾ ਜੱਜ, ਨਾ ਹਥੌੜਾ ਹੈ,
ਬੱਸ ਦੋਨਾਂ ਦੀਆਂ ਮਜਬੂਰੀਆਂ ਤੇ ਸੁੱਕੇ ਹੰਝੂਆਂ ਉੱਤੇ,
ਖੁਸ਼ ਵਿਆਹ ਦਾ ਮਾਖੌਟਾ ਹੈ।
ਨਾ ਗੁੱਸਾ, ਨਾ ਸਾਥੀ ,ਨਾ ਘਰ, ਨਾ ਰਿਸ਼ਤਾ ਛੱਡ ਹੋਵੇ,
ਨਾ ਵਿਆਹ ਵਾਲਾ ਬੂਟਾ ਵਧੇ
ਤੇ ਨਾ ਬੂਟੇ ਦੀ ਜੜੋਂ ਕੱਢ ਹੋਵੇ,
ਵੱਖ ਵੱਖ ਕਮਰਿਆਂ ਦੀਆਂ ਰਾਤਾਂ ਨੇ,
ਨਾ ਪਿਆਰ, ਨਾ ਗੱਲ ਬਾਤ,
ਬੱਸ ਜਿੰਮੇਵਾਰੀਆਂ ਨਿਭਾ ਰਹੀਆਂ ਇਹ ਲਾਸ਼ਾਂ ਨੇ।
ਪਤਾ ਨੀ ਕਿਹੜੇ ਪਾਪਾਂ ਦੀ ਇਹ ਸਜਾ ਏ
ਅਣਜਾਣ ਦਰਦ ਕਹਾਣੀਆਂ ਦੇ ਵੀ ਕੋਈ ਰਜਾ ਏ,
ਦਿਖਾਵੇ ਵਿੱਚ ਛੁਪਿਆ ਹੈ ਸਫ਼ਰ ਏ
ਮਾਨਸਿਕ ਤਲਾਕ ਦੇ, ਇੱਕ ਹੋਰ ਮੁਸ਼ਕਲ ਸੰਘਰਸ਼ ਏ
ਅੰਗੂਰਾਂ ਦੇ ਫਲ ਵਾਂਗ ਇਹ ਬੰਨ੍ਹੇ ਹੋਏ ਹਨ,
ਰਿਸ਼ਤਿਆਂ ਦੀ ਮਜਬੂਰੀ ਬੇਲੋੜੀ ਹੋ ਗਈ,
ਮਾਨਸਿਕ ਤਲਾਕ ਆ ਪਰ ਫਿਰ ਵੀ ਇਹ ਜੋੜੀ ਹੋ ਗਈ।
ਡਾ ਸੁਮਨ ਡਡਵਾਲ
[email protected]
Latest News
- ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।
- ਅਕਾਲ ਯੂਨੀਵਰਸਿਟੀ ਵਿਚ ਕਵੀਰਾਜ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਹੋਇਆ ਆਯੋਜਨ।
- ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ
- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।
- ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ
- ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕਾਂਗਰਸ ਦੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ, ਤਖਤ ਸਾਹਿਬ ਹੋਏ ਨਤਮਸਤਕ।
- ਫਤਿਹਗੜ ਨੌ ਅਬਾਦ ਲਾਗੇ ਸੰਦੋਹਾ ਬਰਾਂਚ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ
- ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਅਤੇ ਅਕਾਲੀ ਵਰਕਰਾਂ ਦਾ ਸਿੱਧੂ ਨੇ ਕੀਤਾ ਧੰਨਵਾਦ।
- ਘੱਗਰ ਸਮੇਤ ਪਟਿਆਲਾ ਦੇ ਸਾਰੇ ਬਰਸਾਤੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਕੰਟਰੋਲ ਹੇਠ
- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ
Website Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299