Punjab Infoline

ਪੰਜਾਬੀ

ਲੰਬੀ ਦੇ ਪਿੰਡ ਚੰਨੂ ’ਚ ਖ਼ੂਨੀ ਵਾਰਦਾਤ, 19 ਸਾਲਾ ਜਸ਼ਨਪ੍ਰੀਤ ਸਿੰਘ ਦੀ ਮੌਤ, ਲੜਕੀ ਨੂੰ ਕਥਿਤ ਤੰਗ ਕਰਨ ਦੀ ਰੰਜਿਸ਼

31 Oct, 2026 04:45 PM

ਲੜਕੀ ਨੂੰ ਕਥਿਤ ਤੰਗ-ਪਰੇਸ਼ਾਨ ਕਰਨ ਦੀ ਰੰਜਿਸ਼ ’ਚ ਵਾਰਦਾਤ; ਗਰਦਨ ’ਤੇ ਕੀਤਾ ਗਿਆ ਕੁਹਾੜੀ ਨਾਲ ਡੂੰਘਾ ਵਾਰ

ਲੰਬੀ ਹਲਕੇ ਦੇ ਪਿੰਡ ਚੰਨੂ ਵਿੱਚ ਲੜਕੀ ਨੂੰ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕਰਨ ਦੀ ਰੰਜਿਸ਼ ਨੇ ਖ਼ੂਨੀ ਰੂਪ ਧਾਰ ਲਿਆ। ਸ਼ੁੱਕਰਵਾਰ ਸਵੇਰੇ ਕਰੀਬ ਪੌਣੇ ਨੌਂ ਵਜੇ 19 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਦਾ ਕੁਹਾੜੀ ਨਾਲ ਗਰਦਨ ’ਤੇ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਲੰਬੀ ਪੁਲੀਸ ਨੇ ਮ੍ਰਿਤਕ ਦੀ ਮਾਤਾ ਨਵਨੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਦੇ ਪਿਤਾ ਮਨਿੰਦਰਪਾਲ ਸਿੰਘ ਖ਼ਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਹੈ।

ਪੁਲੀਸ ਅਨੁਸਾਰ ਜਸ਼ਨਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਦੀ ਲਾਸ਼ ਪਿੰਡ ਦੀ ਫਿਰਨੀ ’ਤੇ ਬੀਦੋਵਾਲੀ ਰੋਡ ਨੇੜਿਓਂ ਬਰਾਮਦ ਹੋਈ। ਲਾਸ਼ ਦੇ ਕੋਲ ਹੀ ਉਸ ਦਾ ਮੋਟਰਸਾਈਕਲ ਪਿਆ ਸੀ। ਨੌਜਵਾਨ ਦੀ ਗਰਦਨ ’ਤੇ ਕੁਹਾੜੀ ਨਾਲ ਡੂੰਘਾ ਵਾਰ ਕੀਤਾ ਗਿਆ ਸੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਥਾਣਾ ਲੰਬੀ ਦੇ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿੱਚ ਫ਼ੋਰੈਂਸਿਕ ਮਾਹਿਰਾਂ ਦੀ ਸਹੂਲਤ ਨਾ ਹੋਣ ਕਾਰਨ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਭੇਜੀ ਗਈ ਹੈ।

Latest News