Punjab Infoline

ਪੰਜਾਬੀ

ਫਲੋਰੀਡਾ ’ਚ ਮਾਰ-ਏ-ਲਾਗੋ ਨੇੜੇ ਨਿੱਜੀ ਜੈੱਟ ਹਾਦਸਾਗ੍ਰਸਤ, 9 ਲੋਕ ਸਨ ਸਵਾਰ

02 Nov, 2026 03:42 AM

ਫਲੋਰੀਡਾ: ਮਾਰ-ਏ-ਲਾਗੋ ਤੋਂ ਕੁਝ ਮੀਲ ਦੂਰ ਕ੍ਰੈਸਟਹੈਵਨ ਨੇੜੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਨਿੱਜੀ ਜੈੱਟ ਹਾਦਸਾਗ੍ਰਸਤ ਹੋ ਗਿਆ। ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ (FAA) ਮੁਤਾਬਕ ਜਹਾਜ਼ ਵਿੱਚ 9 ਲੋਕ ਸਵਾਰ ਸਨ।

ਜਹਾਜ਼ ਨੇ ਟੈਕਸਸ ਦੇ ਆਸਟਿਨ-ਬਰਗਸਟ੍ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਇਹ ਬਹਾਮਾਸ ਦੇ ਨੌਰਥ ਇਲਿਊਥਰਾ ਹਵਾਈ ਅੱਡੇ ਵੱਲ ਜਾ ਰਿਹਾ ਸੀ।

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਜਹਾਜ਼ ਨੇ ਡਿੱਗਣ ਤੋਂ ਪਹਿਲਾਂ ਸੱਜੇ ਪਾਸੇ ਤਿੱਖਾ ਮੋੜ ਲਿਆ ਅਤੇ ਲਗਭਗ 8,000 ਫੁੱਟ ਦੀ ਉਚਾਈ ਤੋਂ ਨੱਕ ਦੇ ਭਾਰ ਜ਼ਮੀਨ ਵੱਲ ਆ ਡਿੱਗਿਆ। ਅਖ਼ਬਾਰ ਅਨੁਸਾਰ ਇਹ ਲੀਅਰਜੈੱਟ 60 ਸੀ, ਜਿਸ ਦੀ ਕੀਮਤ ਲਗਭਗ 20 ਲੱਖ ਅਮਰੀਕੀ ਡਾਲਰ ਦੱਸੀ ਗਈ ਹੈ।

ਮੌਕੇ ’ਤੇ ਮੌਜੂਦ ਚਸ਼ਮਦੀਦਾਂ ਨੇ ਹਾਦਸੇ ਦੀ ਆਵਾਜ਼ ਨੂੰ ਮਿਜ਼ਾਈਲ ਵਰਗੀ ਦੱਸਿਆ।

Latest News