"ਗੋਦੀ ਮੀਡੀਆ ਝੂਠ ਬੋਲਦਾ" (ਸੋਲੋ ਨਾਟਕ) ਦੀ ਪੇਸ਼ਕਾਰੀ ਕੱਲ
- ਪੰਜਾਬ
 - 25 Jan,2021
 
              
  
      25, Januaryਦੋਰਾਹਾ,(ਅਮਰੀਸ਼ ਆਨੰਦ)ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਰਪਿਤ ਦੋਰਾਹਾ ਦੇ ਰੇਲਵੇ ਰੋਡ ਉੱਤੇ ਭੰਗੂ ਹਸਪਤਾਲ ਦੇ ਨਜ਼ਦੀਕ ਸਵੇਰੇ 11:30 ਵੱਜੇ "ਗੋਦੀ ਮੀਡੀਆ ਝੂਠ ਬੋਲਦਾ" (ਸੋਲੋ ਨਾਟਕ) ਦੀ ਪੇਸ਼ਕਾਰੀ ਕੀਤੀ ਜਾਵੇਗੀ,ਇਸ ਸਬੰਧੀ ਜਾਣਕਾਰੀ ਦਿੰਦਿਆਂ ਉਘੇ ਸਮਾਜ ਸੇਵਕ ਜਨਦੀਪ ਕੌਸ਼ਲ ਨੇ ਦੱਸਿਆ ਕਿ ਇਹ ਨਾਟਕ ਕਿਸਾਨੀ ਸੰਘਰਸ਼ ਨੂੰ ਸਮਰਪਿਤ "ਸਿਰਜਣਾ ਆਰਟ ਗਰੁੱਪ ਰਾਏਕੋਟ ਰਜਿ:" ਤੇ ਪੰਜਾਬ ਦੇ ਮਸ਼ਹੂਰ ਨਾਟਕਾਰ"ਡਾ.ਸੋਮਪਾਲ ਹੀਰਾ" ਵਲੋਂ "ਗੋਦੀ ਮੀਡੀਆ ਝੂਠ ਬੋਲਦਾ"(ਸੋਲੋ ਨਾਟਕ)ਦੀ ਪੇਸ਼ਕਾਰੀ ਕੀਤੀ ਜਾਵੇਗੀ,ਓਹਨਾ ਇਲਾਕਾ ਨਿਵਾਸੀਆਂ ਨੂੰ ਸਵੇਰੇ 11:30 ਵਜੇ ਦੋਰਾਹਾ ਦੇ ਰੇਲਵੇ ਰੋਡ ਉੱਤੇ ਭੰਗੂ ਹਸਪਤਾਲ ਦੇ ਨਜ਼ਦੀਕ ਪਹੁੰਚਣ ਦੀ ਅਪੀਲ ਕੀਤੀ।
  
                        
            
                          Posted By:
                    Amrish Kumar Anand