ਮਾਲਵਾ ਵੈਲਫ਼ੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਦਸਵਾਂ ਕਲੰਡਰ ਲੋਕ -ਅਰਪਣ
- ਪੰਜਾਬ
- 02 Mar,2025
02 ਮਾਰਚ, ਰਾਮਾ ਮੰਡੀ ( ਬੁੱਟਰ )
ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਸਮਾਜ -ਸੇਵਾ ਦੇ ਖੇਤਰ 'ਚ ਸਰਗਰਮ ਮਾਲਵਾ ਵੈਲਫ਼ੇਅਰ ਕਲੱਬ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਦੀ ਯੋਗ ਅਗਵਾਈ 'ਚ ਦਸਵਾਂ ਸਲਾਨਾ ਕੈਲੰਡਰ ਦਾਦਾ -ਪੋਤਾ ਪਾਰਕ ਵਿਖੇ ਲੋਕ -ਅਰਪਣ ਕੀਤਾ ਗਿਆ |ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਕੈਲੰਡਰ 'ਚ ਕਲੱਬ ਵੱਲੋਂ ਸਾਲ 2024 ਦੌਰਾਨ ਕੀਤੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਛਾਇਆ ਕੀਤੀਆਂ ਗਈਆਂ ਹਨ |ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਦਾਨੀ ਸੱਜਣਾ,ਸਹਿਯੋਗੀਆਂ, ਗ੍ਰਾਮ ਪੰਚਾਇਤ, ਕਲੱਬ ਦੇ ਮੈਂਬਰਾਂ, ਅਕਾਲ ਪੁਰਖ ਅਤੇ ਦਾਨਵੀਰ ਰਕੇਸ਼ ਕਪੂਰ ਗਰੇ ਮੈਟਰ ਆਈਲੈਟਸ ਸੈਂਟਰ ਬਠਿੰਡਾ ਦੇ ਉੱਦਮ ਕਰ ਕੇ ਦਸਵਾਂ ਕੈਲੈਂਡਰ ਤਿਆਰ ਕਰ ਕੇ ਜਾਰੀ ਕਰਨ ਦੇ ਕਾਬਿਲ ਹੋਏ ਹਾਂ |ਹਾਜ਼ਰ ਪਿੰਡ ਵਾਸੀਆਂ ਦਾ ਜਨਰਲ ਸਕੱਤਰ ਤਰਸੇਮ ਸਿੰਘ ਬੁੱਟਰ ਵੱਲੋਂ ਧੰਨਵਾਦ ਕੀਤਾ ਗਿਆ |
ਇਸ ਮੌਕੇ ਸਰਪੰਚ ਕੁਲਦੀਪ ਸਿੰਘ, ਪੰਚ ਸੁਖਜਿੰਦਰ ਸਿੰਘ ਪਿੰਦਰ ਸਿੱਧੂ,ਕੁਲਦੀਪ ਸਿੰਘ ਸਿੱਧੂ , ਕਲੱਬ ਵੱਲੋਂ ਗੁਰਵਿੰਦਰ ਬੁੱਟਰ, ਜੁਗਰਾਜ ਸਿੰਘ ਸਿੱਧੂ, ਬਲਤੇਜ ਸਿੰਘ ਨੰਬਰਦਾਰ, ਹਰਮਨਪ੍ਰੀਤ ਸਿੱਧੂ, ਹੈਪੀ ਸਿੱਧੂ, ਮੱਖਣ ਸਿੰਘ ਸਿੱਧੂ ਅਤੇ ਹਰਦੀਪ ਸਿੰਘ ਖ਼ਾਲਸਾ, ਸੁਖਜਿੰਦਰ ਸਿੰਘ ਸਿੱਧੂ,ਗੁਰਤੇਜ ਸਿੰਘ ਗਿੱਲ, ਗੁਰਵਿੰਦਰ ਸਿੰਘ ਪੰਨਾ ਸਿੱਧੂ,ਹਰਪ੍ਰੀਤ ਸਿੰਘ ਜੱਜਲ ਤੇ ਰੇਸ਼ਮ ਸਿੰਘ ਰੋਮਾਣਾ ਆਦਿ ਹਾਜ਼ਰ ਸਨ |
Posted By:
TARSEM SINGH BUTTER
Leave a Reply