Punjab Infoline

ਪੰਜਾਬੀ

ਚੰਡੀਗੜ੍ਹ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਭਾਰਤ ਟੈਕਸੀ’, ਸ਼ਾਮ 4 ਵਜੇ ਹੋਵੇਗਾ ਉਦਘਾਟਨ

18 Sep, 2026 08:57 AM

‘ਭਾਰਤ ਟੈਕਸੀ’ ਅੱਜ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਹ ਸਕੀਮ ਕੇਂਦਰੀ ਸਹਿਕਾਰਤਾ ਮੰਤਰਾਲੇ ਦੀ ਇੱਕ ਪਹਿਲਕਦਮੀ ਹੈ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸ਼ਾਮ 4 ਵਜੇ ਇਸ ਸੇਵਾ ਦਾ ਉਦਘਾਟਨ ਕਰਨਗੇ। ਇਸ ਸਮਾਗਮ ਵਿੱਚ ਉਨ੍ਹਾਂ ਦੇ ਨਾਲ ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਵੀ ਸ਼ਾਮਲ ਹੋਣਗੇ। ਦਿਲਚਸਪ ਗੱਲ ਇਹ ਹੈ ਕਿ ਇਹ ਸ਼ੁਰੂਆਤ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਓਲਾ, ਉਬਰ ਅਤੇ ਇਨਡ੍ਰਾਈਵ ਦੇ ਲਾਇਸੈਂਸ ਛੇ ਮਹੀਨਿਆਂ ਲਈ ਮੁਅੱਤਲ ਕਰਨ ਦੇ ਹਾਲੀਆ ਫੈਸਲੇ ਤੋਂ ਬਾਅਦ ਹੋ ਰਹੀ ਹੈ। ਇਹ ਮਾਡਲ ਡਰਾਈਵਰਾਂ ਨੂੰ ਸਿਰਫ਼ ਕਰਮਚਾਰੀ ਮੰਨਣ ਦੀ ਬਜਾਏ ਪਲੇਟਫਾਰਮ ਵਿੱਚ ਹਿੱਸੇਦਾਰ ਬਣਾਉਣ ‘ਤੇ ਜ਼ੋਰ ਦਿੰਦਾ ਹੈ। ਹੋਰ ਐਪਾਂ ਦੇ ਉਲਟ ਜਿੱਥੇ ਪੀਕ ਆਵਰਜ਼ ਦੌਰਾਨ ਕਿਰਾਏ ਅਚਾਨਕ ਵੱਧ ਜਾਂਦੇ ਹਨ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਭਾਰਤ ਟੈਕਸੀ’ ਐਪ ਕਿਰਾਏ ਨੂੰ ਸਥਿਰ ਰੱਖੇਗੀ। ਕਿਉਂਕਿ ਇਹ ਐਪ ਸਰਕਾਰੀ ਪਹਿਲਕਦਮੀ ਦਾ ਹਿੱਸਾ ਹੈ, ਇਸ ਲਈ ਯਾਤਰੀ ਕਿਫਾਇਤੀ ਅਤੇ ਭਰੋਸੇਮੰਦ ਸੇਵਾ ਦੀ ਉਮੀਦ ਕਰ ਸਕਦੇ ਹਨ।

Posted By: Punjab Infoline Bureau

Latest News