Verka Milk Price Hike: ਪੰਜਾਬ ’ਚ ਅੱਜ ਤੋਂ ਮਹਿੰਗਾ ਹੋਇਆ ਵੇਰਕਾ ਦਾ ਦੁੱਧ, ਕੀਮਤਾਂ ’ਚ ₹1 ਤੋਂ ₹8 ਤੱਕ ਵਾਧਾ
ਪੰਜਾਬ ਵਿੱਚ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਸੂਬੇ ਦੇ ਪ੍ਰਮੁੱਖ ਡੇਅਰੀ ਬ੍ਰਾਂਡ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਦੁੱਧ ਦੇ ਨਵੇਂ ਰੇਟ ਅੱਜ 13 ਨਵੰਬਰ, 2026 ਤੋਂ ਲਾਗੂ ਹੋ ਗਏ ਹਨ। ਇਸ ਤੋਂ ਪਹਿਲਾਂ ਅਮੂਲ (Amul) ਅਤੇ ਮਦਰ ਡੇਅਰੀ (Mother Dairy) ਵੀ ਆਪਣੇ ਦੁੱਧ ਦੇ ਭਾਅ ਵਧਾ ਚੁੱਕੀਆਂ ਹਨ।
ਲੁਧਿਆਣਾ ਡਿਸਟ੍ਰਿਕਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ ਵੱਲੋਂ ਜਾਰੀ ਹੁਕਮ ਅਨੁਸਾਰ, ਵੇਰਕਾ ਦੇ ਫੁੱਲ-ਕਰੀਮ, ਸਟੈਂਡਰਡ ਅਤੇ ਡਬਲ-ਟੋਨਡ ਦੁੱਧ ਦੇ ਪੈਕੇਟਾਂ ਦੀਆਂ ਕੀਮਤਾਂ ਵਿੱਚ ₹1 ਤੋਂ ਲੈ ਕੇ ₹8 ਤੱਕ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮੂਲ ਅਤੇ ਮਦਰ ਡੇਅਰੀ ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ ₹2 ਤੋਂ ₹4 ਤੱਕ ਦਾ ਵਾਧਾ ਕੀਤਾ ਸੀ। ਇਨ੍ਹਾਂ ਦੋਵਾਂ ਕੰਪਨੀਆਂ ਦੇ ਵਧੇ ਹੋਏ ਰੇਟ 12 ਨਵੰਬਰ, 2026 ਤੋਂ ਲਾਗੂ ਹੋ ਚੁੱਕੇ ਹਨ।