ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ
- ਪੰਜਾਬ
- 15 Jun,2025
ਪਾਇਲ,ਗੁਰਦੁਆਰਾ ਅਰਦਾਸ ਪੁਰਾ ਸਾਹਿਬ ਪਿੰਡ ਕੱਦੋਂ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਸੰਤ ਬਾਬਾ ਭੁਪਿੰਦਰ ਸਿੰਘ ਜੀ ਜਰਗ (ਰਾੜਾਂ ਸਾਹਿਬ) ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀਂ ਦੇ ਇਲਾਹੀ ਕੀਰਤਨ ਦੁਆਰਾ ਨਿਹਾਲ ਕੀਤਾ ਅਤੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਸਮਾਗਮ ਦੀ ਸੰਪੂਰਨਤਾ ਮੌਕੇ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਮਨਜੀਤ ਸਿੰਘ ਜੀ ਕਟਾਣਾ ਸਾਹਿਬ ਤੇ ਬਾਬਾ ਜਸਜਿੰਦਰ ਸਿੰਘ ਦੀ ਬਿਲਾਸਪੁਰ ਵਾਲਿਆਂ ਨੇ ਗੁਰਬਾਣੀ ਦੀ ਕਥਾ ਦੁਆਰਾ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ । ਸਮਾਗਮ ਦੀ ਜਾਣਕਾਰੀ ਦਿੰਦਿਆਂ ਬਾਬਾ ਸਤਿਨਾਮ ਸਿੰਘ ਜੀ ਹਰਿਦੁਆਰ ਤੇ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਤੋਂ 20 ਸਾਲ ਦੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 50 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ 5 ਤੋਂ 10 ਸਾਲ ਦੇ ਗਰੁੱਪ ਵਿੱਚੋਂ ਪਹਿਲਾ ਸਥਾਨ ਤਨਵੀਰਪ੍ਰੀਤ ਸਿੰਘ ਕੱਦੋਂ, ਦੂਜਾ ਸਥਾਨ ਜਸਗੁਨ ਸਿੰਘ ਪਨੈਚ ਭੜੀ , ਤੀਜਾ ਸਥਾਨ ਅਕਾਸ਼ਦੀਪ ਸਿੰਘ ਕੱਦੋਂ ਨੇ ਕੀਤਾ। ਇਸੇ ਤਰ੍ਹਾਂ 11 ਤੋਂ 15 ਸਾਲ ਵਿੱਚ ਪਹਿਲਾ ਸਥਾਨ ਦਸਮੀਤ ਸਿੰਘ ਕੱਦੋਂ, ਦੂਜਾ ਸਥਾਨ ਮਨਿੰਦਰ ਸਿੰਘ ਕੱਦੋਂ ਅਤੇ ਤੀਜਾ ਸਥਾਨ ਹਰਸੁਖਮਨ ਸਿੰਘ ਕੱਦੋਂ ਹਾਸ਼ਿਲ ਕੀਤਾ,16 ਤੋਂ 20 ਸਾਲ ਦੇ ਗਰੁੱਪ ਵਿੱਚ ਪਹਿਲਾ ਸਥਾਨ ਗੁਰਪ੍ਰਤਾਪ ਸਿੰਘ ਦੋਰਾਹਾ, ਗੁਰਬਖਸ ਸਿੰਘ ਕੱਦੋਂ ਨੇ ਦੂਜਾ ਅਤੇ ਤੀਜਾ ਸਥਾਨ ਮਨਰਾਜ ਸਿੰਘ ਕੱਦੋਂ ਨੇ ਪ੍ਰਾਪਤ ਕੀਤਾ। ਜੱਜਮੈਂਟ ਦੀ ਸੇਵਾ ਦਲਜੀਤ ਸਿੰਘ ਪੱਪੀ ਕੱਦੋਂ ਤੇ ਪਰਮਿੰਦਰ ਸਿੰਘ ਗੁਰੀ ਨੇ ਬਾਖ਼ੂਬੀ ਨਾਲ਼ ਨਿਭਾਈ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਅਤੇ ਜੇਤੂ ਬੱਚਿਆਂ ਨੂੰ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ, ਦਸਤਾਰਾਂ ਅਤੇ ਨਗਦ ਇਨਾਮ ਦਿੱਤੇ ਗਏ। ਇਸ ਮੌਕੇ ਤੇ ਬਾਬਾ ਹਰਨੇਕ ਸਿੰਘ ਨੇਕੀ, ਸੁਰਿੰਦਰ ਪਾਲ ਸਿੰਘ ਭਾਅ ਜੀ, ਹੈਡ ਗ੍ਰੰਥੀ ਪ੍ਰਗਟ ਸਿੰਘ, ਕੇਵਲ ਸਿੰਘ, ਮਨਪ੍ਰੀਤ ਸਿੰਘ ਮੰਨੂ, ਭਜਨ ਸਿੰਘ , ਸਤਨਾਮ ਸਿੰਘ, ਭਰਪੂਰ ਸਿੰਘ ਭੂਰਾ ,ਅਵਤਾਰ ਸਿੰਘ ਤਾਰਾ, ਰਾਜਾ ਸਿੰਘ ਸ਼ਾਹਪੁਰ, ਤਰੁਣਪ੍ਰੀਤ ਸਿੰਘ ਸਿੰਘ, ਗੀਗਾ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।
Posted By:
Amrish Kumar Anand
Leave a Reply