ਐੱਨ ਐੱਸ ਐੱਸ ਕੈਂਪ ਦੇ ਪੰਜਵੇਂ ਦਿਨ ਹੁਨਰ-ਵਿਕਾਸ ਵਰਕਸ਼ਾਪ ਲਗਾਈ ਗਈ
- ਪੰਜਾਬ
- 29 Oct,2025
ਦੋਰਾਹਾ : 29 ਅਕਤੂਬਰ, ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਚੱਲ ਰਹੇ ਐੱਨ ਐੱਸ ਐੱਸ ਕੈਂਪ ਦੇ ਪੰਜਵੇਂ ਦਿਨ ‘ਭੋਜਨ ਰਾਹੀਂ ਰੁਜ਼ਗਾਰ’ ਵਿਸ਼ੇ ਉੱਤੇ ਇੱਕ ਹੁਨਰ ਵਿਕਾਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਫੂਡ ਕ੍ਰਾਫ਼ਟ ਸੈਂਟਰ, ਮੋਗਾ ਦੇ ਸੰਸਥਾਪਕ ਸ਼੍ਰੀਮਤੀ ਜਸਪ੍ਰੀਤ ਕੌਰ ਕਾਲੜਾ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਐਗਜ਼ੀਕਿਊਟਿਵ ਮੈਂਬਰ ਸ਼੍ਰੀਮਤੀ ਰੁਪਿੰਦਰ ਕੌਰ ਬਰਾੜ ਉਚੇਚੇ ਤੌਰ ’ਤੇ ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਏ। ਪ੍ਰੋਗਰਾਮ ਅਫ਼ਸਰ ਡਾ. ਲਵਲੀਨ ਬੈਂਸ, ਪ੍ਰੋ. ਅਮਨਦੀਪ ਚੀਮਾਂ ਅਤੇ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਅਯੋਜਿਤ ਇਸ ਵਰਕਸ਼ਾਪ ਦੇ ਆਰੰਭ ਵਿੱਚ ਡਾ. ਲਵਲੀਨ ਬੈਂਸ ਨੇ ਸ਼੍ਰੀਮਤੀ ਜਸਪ੍ਰੀਤ ਕੌਰ ਕਾਲੜਾ ਨਾਲ਼ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦਾ ਰਸਮੀਂ ਸਵਾਗਤ ਕੀਤਾ। ਇਸ ਉਪਰੰਤ ਮੁੱਖ ਵਕਤਾ ਨੇ ਐੱਨ ਐੱਸ ਐੱਸ ਵਾਲੰਟੀਅਰਾਂ ਨਾਲ਼ ਭੋਜਨ ਪਦਾਰਥਾਂ ਰਾਹੀਂ ਰੁਜ਼ਗਾਰ ਕਮਾਉਣ ਦੇ ਸਾਧਨ ਵਿਕਸਿਤ ਕਰਨ ਬਾਰੇ ਨੁਕਤੇ ਸਾਂਝੇ ਕੀਤੇ ਅਤੇ ਕੇਕ ਬਣਾਉਣ ਦੀ ਵਿਧੀ ਸਿਖਾਈ। ਵਰਕਸ਼ਾਪ ਦੇ ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਵਕਤਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਪ੍ਰੀਤ ਸਿੰਘ ਨੇ ਅਦਾ ਕੀਤੀ। ਇਸ ਮੌਕੇ ਡਾ. ਨਿਰਲੇਪ ਕੌਰ, ਪ੍ਰੋ. ਦੀਪਾਲੀ ਅਰੋੜਾ, ਪ੍ਰੋ. ਦੀਪਿਕਾ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਰੋਹਿਤ ਕੁਮਾਰ, ਪ੍ਰੋ. ਹਿਨਾ ਰਾਣੀ, ਪ੍ਰੋ. ਅਮਨਦੀਪ ਕੌਰ, ਸ਼੍ਰੀ ਕੁਲਵੰਤ ਸਿੰਘ, ਸ਼੍ਰੀ ਮਨਪ੍ਰੀਤ ਸਿੰਘ ਕਾਲੜਾ ਅਤੇ ਗਗਨਦੀਪ ਸਿੰਘ ਹਾਜ਼ਰ ਸਨ।ਇਸ ਸੱਤ ਰੋਜ਼ਾ ਕੈਂਪ ਦੇ ਆਯੋਜਨ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਹਰਪ੍ਰਤਾਪ ਸਿੰਘ ਬਰਾੜ, ਐਗਜ਼ੀਕਿਊਟਿਵ ਮੈਂਬਰ ਸ਼੍ਰੀਮਤੀ ਰੁਪਿੰਦਰ ਕੌਰ ਬਰਾੜ, ਅਹੁਦੇਦਾਰਾਂ, ਮੈਂਬਰ ਸਾਹਿਬਾਨ ਅਤੇ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਕੈਂਪ ਦੇ ਸਫ਼ਲਤਾਪੂਰਵਕ ਸੰਪੂਰਨ ਹੋਣ ਦੀ ਕਾਮਨਾ ਕਰਦਿਆਂ ਵਾਲੰਟੀਅਰਾਂ ਅਤੇ ਸੰਬੰਧਿਤ ਪ੍ਰਾਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
Posted By:
Amrish Kumar Anand