925 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ ਬਠਿੰਡਾ ਸਥਿਤ ਏਮਜ਼ ਹਸਪਤਾਲ ਦਾ ਕੇਂਦਰੀ ਸਿਹਤ ਮੰਤਰੀ ਨੇ ਕੀਤਾ ਉਦਘਾਟਨ

Date: 24 December 2019
JASPREET SINGH, AMRITSAR
ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਜੀ ਨੇ ਬਠਿੰਡਾ ਵਿਚ ਤਿਆਰ ਹੋਏ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਹਸਪਤਾਲ ਦਾ ਉਦਘਾਟਨ ਕੀਤਾ । ਇਸ ਮੌਕੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ, ਡਾਕਟਰੀ ਸਿਖਿਆਂ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਅਤੇ ਵੱਡੀ ਗਿਣਤੀ ਵਿਚ ਹਸਤੀਆਂ ਮੌਜੂਦ ਸਨ l ਉਦਘਾਟਨ ਤੋਂ ਪਹਿਲਾਂ ਇੱਥੇ ਪਾਠ ਦੇ ਭੋਗ ਪਾਏ ਗੇ ਅਤੇ ਅਰਦਾਸ ਕੀਤੀ ਗਈ । ਇਸ ਹਸਪਤਾਲ ਲਗਭਗ 925 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਿਹਾ ਹੈ l

ਉਧਘਾਟਨ ਉਪਰੰਤ ਬਠਿੰਡਾ ਸਥਿਤ ਇਸ ਏਮਜ਼ ਹਸਪਤਾਲ ਵਿਖੇ ਓ.ਪੀ.ਡੀ. ਸੇਵਾਵਾਂ ਸ਼ੁਰੂ ਹੋ ਗਈਆਂ ਹਨ । ਇਸ ਹਸਪਤਾਲ ਦਾ ਲਾਭ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਆਦਿ ਦੇ ਮਰੀਜਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ ਅਤੇ ਇਥੇ ਸਸਤਾ ਇਲਾਜ ਹੋ ਸਕੇਗਾ ।

ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜੀ ਨੇ ਕਿਹਾ ਕਿ ਅੱਜ ਸਿਹਤ ਮੰਤਰੀ ਡਾ ਹਰਸ਼ਵਰਧਨ ਜੀ ਅਤੇ ਹੋਰ ਮਾਨਯੋਗ ਸ਼ਖ਼ਸੀਅਤਾਂ ਦੇ ਨਾਲ ਸਿਹਤ ਸੇਵਾਵਾਂ ਦੇ ਵੱਕਾਰੀ ਕੇਂਦਰ ਏਮਜ਼ ਬਠਿੰਡਾ ਦੇ ਓ.ਪੀ.ਡੀ. ਦੀ ਸ਼ੁਰੂਆਤ ਕਰਕੇ ਅੱਜ ਲੋਕ ਅਰਪਣ ਉਪਰੰਤ ਅਕਾਲ ਪੁਰਖ ਦਾ ਕੋਟਾਨ-ਕੋਟ ਸ਼ੁਕਰਾਨਾ ਕਰਦੀ ਹਾਂ ਕਿ ਜਿਸ ਕੰਮ ਲਈ ਮੈਂ 2016 ਤੋਂ ਜੁਟੀ ਹੋਈ ਸੀ, ਉਹ ਅੱਜ ਪੂਰਾ ਹੋਇਆ । ਸਮੂਹ ਪੰਜਾਬੀਆਂ ਨੂੰ ਏਮਜ਼ ਬਠਿੰਡਾ ਅੰਦਰ ਇਲਾਜ ਦੀਆਂ ਸੁਵਿਧਾਵਾਂ ਦੇ ਸ਼ੁਰੂ ਹੋਣ ਦੀਆਂ ਵਧਾਈਆਂ ਦਿੰਦੇ ਹੋਏ, ਮੈਂ ਇਸ ਗੱਲ ਦਾ ਵਾਅਦਾ ਕਰਦੀ ਹਾਂ ਕਿ ਸਿੱਖਿਆ, ਰੁਜ਼ਗਾਰ ਅਤੇ ਵਪਾਰ ਦੇਣ ਵਾਲੇ ਅਜਿਹੇ ਹੋਰ ਬਹੁ-ਪੱਖੀ ਅਦਾਰੇ ਪੰਜਾਬ ਵਾਸੀਆਂ ਲਈ ਲਿਆਉਣ ਵਾਸਤੇ ਸਦਾ ਕਾਰਜਸ਼ੀਲ ਰਹਾਂਗੀ ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com