ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ, ਸੂਬਾ ਪ੍ਰਧਾਨ ਰਾਜਿੰਦਰ ਪਾਲ ਆਨੰਦ ਨੇ ਬਾਰ ਕੌਂਸਲ ਦੇ ਚੇਅਰਮੈਨ ਸ਼੍ਰੀ ਰਕੇਸ਼ ਗੁਪਤਾ ਨੂੰ ਕੀਤਾ ਸਨਮਾਨਿਤ ।
- ਪੰਜਾਬ
- 07 May,2025

ਪਟਿਆਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਦੇ ਨਵੇਂ ਬਣੇ ਚੇਅਰਮੈਨ ਪਟਿਆਲਾ ਦੇ ਮਸ਼ਹੂਰ ਵਕੀਲ ਐਡਵੋਕੇਟ ਸ਼੍ਰੀ ਰਕੇਸ਼ ਗੁਪਤਾ ਦਾ ਸਨਮਾਨ ਲਗਾਤਾਰ ਜਾਰੀ ਹੈ ।ਹਰ ਰੋਜ਼ ਵੱਖੋ ਵੱਖਰੀਆਂ ਸੰਸਥਾਵਾਂ ਵੱਲੋਂ ਉਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਅੱਜ ਚੰਡੀਗੜ੍ਹ ਲਾ ਭਵਨ ਵਿਖੇ ਸੌਂਹ ਚੁੱਕ ਸਮਾਰੋਹ ਦੇ ਦੌਰਾਨ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ਐਡਵੋਕੇਟ, ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ, ਕੌਮੀ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ, ਕੌਮੀ ਸੀਨੀਅਰ ਮੀਤ ਪ੍ਰਧਾਨ ਸ੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ ਨੇ ਸਮਾਗਮ ਤੋਂ ਪਹਿਲਾਂ ਸ਼੍ਰੀ ਰਕੇਸ਼ ਗੁਪਤਾ ਜੀ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਆਪਣੀਆਂ ਸੰਸਥਾਵਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ । ਇਸ ਮੌਕੇ ਤੇ ਐਡਵੋਕੇਟ ਸ੍ਰੀ ਰਾਜਿੰਦਰ ਪਾਲ ਆਨੰਦ ਨੇ ਕਿਹਾ ਕਿ ਸ੍ਰੀ ਰਕੇਸ਼ ਗੁਪਤਾ ਜੀ ਦੇ ਬਾਰ ਕੌਂਸਲ ਦਾ ਚੇਅਰਮੈਨ ਬਣਨ ਨਾਲ ਪਟਿਆਲਾ ਦੇ ਸਮੁੱਚੇ ਵਕੀਲ ਭਾਈਚਾਰੇ ਦਾ ਮਾਣ ਵਧਿਆ ਹੈ ।ਉਹਨਾਂ ਕਿਹਾ ਕਿ ਐਡਵੋਕੇਟ ਸ੍ਰੀ ਰਕੇਸ਼ ਗੁਪਤਾ ਜੀ ਇਸ ਤੋਂ ਪਹਿਲਾਂ ਵੀ ਬਾਰ ਕੌਂਸਲ ਦੇ ਚੇਅਰਮੈਨ ਰਹਿ ਚੁੱਕੇ ਹਨ। ਪਟਿਆਲਵੀਆਂ ਨੂੰ ਉਹਨਾਂ ਤੇ ਬਹੁਤ ਮਾਣ ਹੈ ਕਿ ਉਹ ਪਟਿਆਲਾ ਬਾਰ ਐਸੋਸੀਏਸ਼ਨ ਦੇ ਵੀ ਸੱਤ ਵਾਰ ਪ੍ਰਧਾਨ ਰਹਿ ਚੁੱਕੇ ਹਨ। ਸ੍ਰੀ ਰਕੇਸ਼ ਗੁਪਤਾ ਜੀ ਦੀ ਅਗਵਾਈ ਵਿੱਚ ਵਕੀਲ ਭਾਈਚਾਰੇ ਦੀ ਭਲਾਈ ਲਈ ਪਟਿਆਲਾ ਵਿੱਚ ਵੱਡੇ ਪੱਧਰ ਤੇ ਕੰਮ ਹੋਏ ਹਨ। ਉਹਨਾਂ ਨੇ ਪਟਿਆਲਾ ਵਿੱਚ ਰਾਜੀਵ ਗਾਂਧੀ ਰਾਸ਼ਟਰੀ ਕਾਨੂੰਨ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ। 2013 ਵਿੱਚ ਉਹ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਪਹਿਲਾਂ ਵੀ ਚੇਅਰਮੈਨ ਚੁਣੇ ਗਏ ਸਨ। ਉਹਨਾਂ ਦੇ ਕਾਰਜ ਕਾਲ ਦੌਰਾਨ 150 ਸਾਲ ਪੁਰਾਣੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੰਜ ਸਾਲਾਂ ਇੰਟਗਰੇਟਿਡ ਕਾਨੂੰਨੀ ਕੋਰਸ ਦੀ ਸ਼ੁਰੂਆਤ ਵੀ ਹੋਈ ਅਤੇ ਉਹਨਾਂ ਨੇ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਲਾ ਭਵਨ ਦੀ ਨੀਹ ਵੀ ਰੱਖੀ। 2001 ਤੋਂ 2007 ਤੱਕ ਉਹ ਪਟਿਆਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਅਤੇ ਉਹਨਾਂ ਨੇ ਜਿਲਾ ਅਦਾਲਤ ਪਟਿਆਲਾ ਵਿੱਚ 400 ਵਕੀਲਾਂ ਦੇ ਚੈਂਬਰਾਂ ਵਾਲੇ ਯਾਦਵਿੰਦਰਾ ਕੰਪਲੈਕਸ ਦੇ ਨਿਰਮਾਣ ਦੀ ਸ਼ੁਰੂਆਤ ਵੀ ਕਰਵਾਈ ।ਇਸ ਤੋਂ ਬਾਅਦ ਉਹਨਾਂ ਨੇ ਪਟਿਆਲਾ ਅਦਾਲਤ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਕੰਪਲੈਕਸ ਦੀ ਨੀਹ ਰੱਖੀ ।ਬਾਰ ਕੌਂਸਲ ਦੇ ਮੈਂਬਰ ਵਜੋਂ ਉਹਨਾਂ ਨੇ ਕਾਨੂੰਨੀ ਢਾਂਚੇ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਪਾਣੀਪਤ, ਸਮਾਣਾ ,ਨਾਭਾ, ਖਮਾਣੋ ਤੇ ਰਾਜਪੁਰਾ ਵਿੱਚ ਵੀ ਚੈਂਬਰ ਕੰਪਲੈਕਸ ਦੀ ਨੀਂਹ ਰਖਵਾਈ ਹੈ । ਹੁਣ ਫਿਰ ਦੋਬਾਰਾ ਉਹਨਾਂ ਦੇ ਬਾਰ ਕੌਂਸਲ ਦੇ ਚੇਅਰਮੈਨ ਬਣਨ ਨਾਲ ਵਕੀਲ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਛੇਤੀ ਹੋ ਜਾਵੇਗਾ । ਅੱਜ ਦੇ ਸੋਂਹ ਚੁੱਕ ਸਮਾਂਰੋਹ ਵਿੱਚ ਬਹੁਤ ਸਾਰੀਆਂ ਸਨਮਾਨਿਤ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ ,ਜਿਨਾਂ ਵਿੱਚ ਖਾਸ ਤੌਰ ਤੇ ਸਰਦਾਰ ਮਨਿੰਦਰਜੀਤ ਸਿੰਘ ਬੇਦੀ (ਐਡਵੋਕੇਟ ਜਨਰਲ) ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਨਵੇਂ ਬਣੇ ਚੇਅਰਮੈਨ ਐਡਵੋਕੇਟ ਸ੍ਰੀ ਰਕੇਸ਼ ਗੁਪਤਾ ਜੀ ਨੂੰ ਹਰ ਕਿਸਮ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
Posted By:

Leave a Reply