ਸ਼ਾਂਤੀ ਦੇਵੀ ਮੈਮੋਰੀਅਲ ਸੋਸਾਇਟੀ ਵੱਲੋਂ ਰਾਏ ਕੇ ਕਲਾਂ ਵਿਖੇ ਕਟਾਈ -ਸਿਲਾਈ ਕੇਂਦਰ ਦੀ ਸ਼ੁਰੂਆਤ

ਸ਼ਾਂਤੀ ਦੇਵੀ ਮੈਮੋਰੀਅਲ ਸੋਸਾਇਟੀ ਵੱਲੋਂ ਰਾਏ ਕੇ ਕਲਾਂ ਵਿਖੇ ਕਟਾਈ -ਸਿਲਾਈ ਕੇਂਦਰ ਦੀ ਸ਼ੁਰੂਆਤ

6 ਅਪ੍ਰੈਲ ਬਠਿੰਡਾ (ਬੁੱਟਰ ) ਪਿੰਡ ਰਾਏ ਕੇ ਕਲਾਂ ਵਿਖੇ ਸ਼ਾਂਤੀ ਦੇਵੀ ਮੈਮੋਰੀਅਲ ਸੋਸਾਇਟੀ ਮਲੋਟ ਵੱਲੋਂ ਚੇਅਰਪ੍ਰਸਨ ਸੁਮਨ ਨਾਗਪਾਲ ਤੇ ਸਰਪੰਚ ਚਰਨਜੀਤ ਸਿੰਘ ਤੇ ਪੰਚਾਇਤ ਵੱਲੋਂ ਸਿਲਾਈ -ਕਟਾਈ ਕੇਂਦਰ ਦਾ ਰਸਮੀ ਉਦਘਾਟਨ ਕੀਤਾ ਗਿਆ |ਪਿੰਡ ਦੇ ਸਰਪੰਚ ਚਰਨਜੀਤ ਸਿੰਘ ਨੇ ਕਿਹਾ ਕਿ ਪਿੰਡ ਦੀਆਂ ਔਰਤਾਂ ਨੂੰ ਸਿਖਲਾਈ ਤੋਂ ਬਾਅਦ ਇਸ ਕਿੱਤੇ ਨਾਲ਼ ਜੁੜ ਕੇ ਕਮਾਈ ਕਰਨ ਦਾ ਸੁਨਹਿਰਾ ਮੌਕਾ ਮਿਲੇਗਾ |ਉਹਨਾਂ ਸੰਸਥਾ ਦਾ ਇਸ ਕਾਰਜ ਲਈ ਧੰਨਵਾਦ ਕੀਤਾ |ਇਸ ਉਦਘਾਟਨੀ ਮੌਕੇ ਸਰਪੰਚ ਚਰਨਜੀਤ ਸਿੰਘ, ਸੋਸਾਇਟੀ ਦੇ ਚੇਅਰਪ੍ਰਸਨ ਸੁਮਨ ਨਾਗਪਾਲ, ਕੈਪਟਨ ਹਰਜੰਟ ਸਿੰਘ ਸਿੱਧੂ, ਪੰਚਾਇਤ ਮੈਬਰ ਸੋਹਣ ਸਿੰਘ, ਹਰਪ੍ਰੀਤ ਸਿੰਘ, ਮਾੜਾ ਸਿੰਘ ਤੇ ਖ਼ੁਸ਼ੀ ਸਿੰਘ ਤੋਂ ਇਲਾਵਾ ਸੋਸਾਇਟੀ ਦੇ ਟੀਚਰ ਸਿਮਰਨ ਭੁੱਲਰ ਮਲੋਟ, ਸਵਰਨਜੀਤ ਕੌਰ ਸ਼ੇਰਗੜ੍ਹ,ਮਨਪ੍ਰੀਤ ਕੌਰ ਰਾਏ ਕੇ ਕਲਾਂ ਤੇ ਸਿਖਿਆਰਥੀ ਬੀਬੀਆਂ ਹਾਜ਼ਰ ਸਨ |