ਦਵਿੰਦਰ ਸਿੰਘ ਬੈਦਵਾਨ ਬਣੇ ਨਿਊ ਗ੍ਰੇਨ ਮਾਰਕੀਟ ਵੈਲਫੇਅਰ ਸੁਸਾਇਟੀ ਰਾਜਪੁਰਾ ਦੇ ਪ੍ਰਧਾਨ

Date: 07 March 2023
RAJESH DEHRA, RAJPURA
ਰਾਜਪੁਰਾ, 7 ਮਾਰਚ (ਰਾਜੇਸ਼ ਡਾਹਰਾ)— ਇਥੋਂ ਦੀ ਨਿਊ ਗਰੇਨ

ਮਾਰਕੀਟ ਵੈਲਫੇਅਰ ਸੁਸਾਇਟੀ ਦੇ

ਪ੍ਰਧਾਨਗੀ ਦੇ ਅਹੁਦੇ ਲਈ 6 ਮਾਰਚ

2023 ਨੂੰ ਚੋਣਾਂ ਹੋਣੀਆਂ ਸਨ ਜਿਸ

ਲਈ ਮੌਜੂਦਾ ਪ੍ਰਧਾਨ ਰੁਪਿੰਦਰ ਸਿੰਘ ਰੂਪੀ

ਸੰਧੂ ਅਤੇ ਦਵਿੰਦਰ ਸਿੰਘ ਬੈਦਵਾਨ ਨੇ

ਆਪਣੇ ਨਾਮਜੱਦਗੀ ਪੱਤਰ ਭਰੇ ਸਨ ਪਰ

ਰੁਪਿੰਦਰ ਸਿੰਘ ਰੂਪੀ ਵੱਲੋਂ ਆਪਣੇ

ਨਾਮਜੱਦਗੀ ਪੱਤਰ ਵਾਪਿਸ ਲੈਣ ਨਾਲ

ਦਵਿੰਦਰ ਸਿੰਘ ਬੈਦਵਾਨ ਨੂੰ ਸਰਬਸੰਮਤੀ

ਨਾਲ ਨਿਊ ਗਰੇਨ ਮਾਰਕੀਟ ਵੈਲਫੇਅਰ

ਸੁਸਾਇਟੀ ਰਾਜਪੁਰਾ ਦਾ ਨਵਾਂ ਪ੍ਰਧਾਨ

ਚੁਣ ਲਿਆ ਗਿਆ ਇਸ ਮੌਕੇ ਤੇ

ਗੱਲਬਾਤ ਕਰਦਿਆਂ ਨਿਊ ਗਰੇਂਨ

ਮਾਰਕੀਟ ਵੈਲਫੇਅਰ ਸੁਸਾਇਟੀ ਦੀ ਚੋਣ

ਕਮੇਟੀ ਦੇ ਚੇਅਰਮੈਨ ਰਜਿੰਦਰ ਕੁਮਾਰ

ਨਿਰੰਕਾਰੀ ਅਤੇ ਹੋਰ ਮੈਂਬਰਾਂ ਨੇ ਦੱਸਿਆ

ਕਿ ਬੀਤੀ 2 ਮਾਰਚ ਨੂੰ ਨਿਊ ਗਰੇਨ

ਮਾਰਕੀਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨਗੀ ਦੇ ਅਹੁਦੇ ਲਈ ਸਾਬਕਾ ਪ੍ਰਧਾਨ

ਰੁਪਿੰਦਰ ਸਿੰਘ ਰੂਪੀ ਸੰਧੂ ਕਰਤਾਰ ਸਿੰਘ

ਐਂਡ ਸਨਜ਼ ਅਤੇ ਦਵਿੰਦਰ ਸਿੰਘ

ਬੈਦਵਾਨ ਜਿਮੀਂਦਾਰਾ ਟ੍ਰੈਡਿੰਗ ਕੰਪਨੀ ਨੇ

ਨਾਮਜਦਗੀ ਪੱਤਰ ਭਰੇ ਸਨ ਜਿਸ ਤੇ

ਦੋਵਾਂ ਵਿਚ ਪ੍ਰਧਾਨਗੀ ਦੇ ਅਹੁਦੇ ਲਈ

ਚੋਣ ਹੋਣੀ ਸੀ ਜਿਸ ਵਿਚ

ਭਾਈਚਾਰੇ ਨੇ ਆਪਣੀਆਂ ਵੋਟਾਂ

ਪਾਉਣੀਆਂ ਸਨ ਪਰ ਅੱਜ ਸਵੇਰੇ

ਰੁਪਿੰਦਰ ਸਿੰਘ ਰੂਪੀ ਸੰਧੂ ਵੱਲੋਂ

ਵਪਾਰ ਅਤੇ ਆਪਸੀ ਭਾਈਚਾਰੇ ਨੂੰ

ਮਜ਼ਬੂਤ ਬਣਾਉਣ ਲਈ ਆਪਣਾ ਨਾਂਅ

ਵਾਪਸ ਲੈਣ ਨਾਲ ਦਵਿੰਦਰ ਸਿੰਘ

ਬੈਦਵਾਨ ਨੂੰ ਐੱਨ.ਜੀ.ਐੱਮ ਵੈਲਫੇਅਰ

ਸੁਸਾਇਟੀ ਦਾ ਪ੍ਰਧਾਨ ਚੁਣ ਲਿਆ

ਗਿਆ। ਪ੍ਰਧਾਨ ਚੁਣੇ ਜਾਣ ਤੋਂ ਬਾਅਦ

ਦਵਿੰਦਰ ਸਿੰਘ ਬੈਦਵਾਨ ਨੇ ਸਮੂਹ

ਆੜ੍ਹਤੀ ਭਾਈਚਾਰੇ ਦਾ ਧੰਨਵਾਦ

ਕਰਦਿਆਂ ਕਿਹਾ ਕਿ ਉਹ ਸਾਰੇ

ਆੜ੍ਹਤੀਆਂ ਨੂੰ ਨਾਲ ਲੈ ਕੇ ਚਲਣਗੇ ਤੇ

ਆੜ੍ਹਤੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ

ਪਹਿਲ ਦੇ ਅਧਾਰ ਤੇ ਹਲ ਕਰਨ ਲਈ

ਯਤਨ ਕਰਨਗੇ ਇਸ ਮੌਕੇ ਨਿਊ ਗਰੇਨ

ਮਾਰਕੀਟ ਵੈਲਫੇਅਰ ਸੁਸਾਇਟੀ ਦੇ ਸਮੂਹ

ਆੜ੍ਹਤੀ ਮੌਜੂਦ ਸਨ ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com