Punjab Infoline

ਪੰਜਾਬੀ

Kishtwar SPOs Murder: ਕਿਸ਼ਤਵਾੜ ’ਚ ਦੋ ਲਾਪਤਾ ਐੱਸਪੀਓਜ਼ ਦੀਆਂ ਗੋਲੀਆਂ ਨਾਲ ਛਲਣੀ ਲਾਸ਼ਾਂ ਬਰਾਮਦ

12 Nov, 2026 11:49 AM

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਦੋ ਲਾਪਤਾ ਵਿਸ਼ੇਸ਼ ਪੁਲੀਸ ਅਧਿਕਾਰੀਆਂ (SPOs) ਦੀਆਂ ਗੋਲੀਆਂ ਨਾਲ ਛਲਣੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਦੋਵੇਂ ਪੁਲੀਸ ਮੁਲਾਜ਼ਮ ਬੁੱਧਵਾਰ ਨੂੰ ਦੂਰ-ਦੁਰਾਡੇ ਇਲਾਕੇ ਡੱਛਣ (Dachhan) ਤੋਂ ਲਾਪਤਾ ਹੋ ਗਏ ਸਨ।

ਅਧਿਕਾਰੀਆਂ ਮੁਤਾਬਕ, ਮਾਰੇ ਗਏ ਦੋਵਾਂ ਮੁਲਾਜ਼ਮਾਂ ਦੇ ਸਰਵਿਸ ਹਥਿਆਰ ਵੀ ਨਹੀਂ ਮਿਲੇ ਹਨ। ਇਸ ਕਾਰਨ ਘਟਨਾ ਪਿੱਛੇ ਅਤਿਵਾਦੀ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਮ੍ਰਿਤਕਾਂ ਦੀ ਪਛਾਣ ਬਾਬੀ ਚੰਦ (57) ਅਤੇ ਰਛਪਾਲ ਕੁਮਾਰ (45) ਵਜੋਂ ਹੋਈ ਹੈ। ਦੋਵੇਂ ਡੱਛਣ ਦੇ ਪਿੰਡ ਕਿਆਰ ਵਿਖੇ ਸਥਾਨਕ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ (SOG) ਵਿੱਚ ਤਾਇਨਾਤ ਸਨ।

ਉਹ ਬੁੱਧਵਾਰ ਨੂੰ ਆਪਣੇ ਕੈਂਪ ਤੋਂ ਧਾਰਨਾ-ਮੜਵਾਹ ਸਥਿਤ ਫ਼ੌਜ ਦੀ ਚੌਕੀ ਵੱਲ ਜਾ ਰਹੇ ਸਨ, ਜਿਸ ਦੌਰਾਨ ਉਹ ਲਾਪਤਾ ਹੋ ਗਏ ਸਨ।

 

Latest News