Punjab Infoline

ਪੰਜਾਬੀ

Putin India Visit: ਪੁਤਿਨ ਦੀ ਮੋਦੀ ਨਾਲ ਮੁਲਾਕਾਤ ਅੱਜ, Su-57 ਤੇ ਬ੍ਰਹਮੋਸ ਡੀਲ ’ਤੇ ਨਜ਼ਰ

11 Sep, 2026 08:16 AM

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਿਕਸ ਸਮਿਟ ਵਿੱਚ ਸ਼ਾਮਲ ਹੋਣ ਲਈ ਭਾਰਤ ਪਹੁੰਚ ਗਏ ਹਨ। ਪੁਤਿਨ ਦਾ ਜਹਾਜ਼ ਰਾਤ ਕਰੀਬ 3 ਵਜੇ ਨਵੀਂ ਦਿੱਲੀ ਪਹੁੰਚਿਆ। ਹਵਾਈ ਅੱਡੇ ’ਤੇ ਵਿਦੇਸ਼ ਰਾਜ ਮੰਤਰੀ ਕੇ.ਵੀ. ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰੈੱਡ ਕਾਰਪੇਟ ਅਤੇ ਗਾਰਡ ਆਫ਼ ਆਨਰ ਤੋਂ ਬਾਅਦ ਪੁਤਿਨ ਦਾ ਕਾਫ਼ਲਾ ਏਅਰਪੋਰਟ ਤੋਂ ਰਵਾਨਾ ਹੋ ਗਿਆ। ਉਹ ਦਿੱਲੀ ਦੇ ਮੌਰਿਆ ਸ਼ੈਰਟਨ ਹੋਟਲ ਵਿੱਚ ਠਹਿਰਣਗੇ।

ਫਰਵਰੀ 2022 ਵਿੱਚ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪੁਤਿਨ ਰੂਸ ਤੋਂ ਬਾਹਰ ਹੋ ਰਹੇ ਕਿਸੇ ਬ੍ਰਿਕਸ ਸਮਿਟ ਵਿੱਚ ਨਿੱਜੀ ਤੌਰ ’ਤੇ ਸ਼ਾਮਲ ਹੋ ਰਹੇ ਹਨ। ਬ੍ਰਿਕਸ ਸਮਿਟ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਤਿਨ ਵਿਚਾਲੇ ਮੁਲਾਕਾਤ ਹੋਵੇਗੀ।

ਇਸ ਦੌਰਾਨ Su-57 ਫਾਈਟਰ ਜੈੱਟ, ਅਪਡੇਟਿਡ ਬ੍ਰਹਮੋਸ ਮਿਜ਼ਾਈਲ ਸਮੇਤ ਕਈ ਰੱਖਿਆ ਸੌਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਰੂਸ ਪਹਿਲਾਂ ਹੀ ਭਾਰਤ ਨੂੰ Su-57 ਜਹਾਜ਼ਾਂ ਦੀ ਵਿਕਰੀ ਦੇ ਨਾਲ-ਨਾਲ ਭਾਰਤ ਵਿੱਚ ਇਸ ਦਾ ਉਤਪਾਦਨ ਕਰਨ ਅਤੇ ਲੋੜੀਂਦੀ ਤਕਨਾਲੋਜੀ ਸਾਂਝੀ ਕਰਨ ਦੀ ਪੇਸ਼ਕਸ਼ ਕਰ ਚੁੱਕਾ ਹੈ।

ਭਾਰਤ ਦੀ ਦਿਲਚਸਪੀ ਅਜਿਹੀ ਤਕਨਾਲੋਜੀ ਹਾਸਲ ਕਰਨ ਵਿੱਚ ਹੈ, ਜਿਸ ਦੀ ਵਰਤੋਂ ਭਵਿੱਖ ਵਿੱਚ ਦੇਸ਼ ਦੇ ਆਪਣੇ ਸਵਦੇਸ਼ੀ ਲੜਾਕੂ ਜਹਾਜ਼ ਵਿਕਸਿਤ ਕਰਨ ਲਈ ਵੀ ਕੀਤੀ ਜਾ ਸਕੇ।

Latest News