Punjab Infoline

ਪੰਜਾਬੀ

ਗਿੱਪੀ ਗਰੇਵਾਲ ਦਾ Air Canada ’ਤੇ ਦੋਸ਼, Business Class ਟਿਕਟ ਦੇ ਬਾਵਜੂਦ Economy ਸੀਟ ਦੇਣ ਦਾ ਦਾਅਵਾ

17 Sep, 2026 11:41 AM

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ Air Canada ਦੀ ਫਲਾਈਟ ਵਿੱਚ ਆਪਣੇ ਨਾਲ ਹੋਏ ਕਥਿਤ ਤਜਰਬੇ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਪੋਸਟ ਸਾਂਝੀ ਕਰਕੇ ਏਅਰਲਾਈਨ ’ਤੇ ਗੰਭੀਰ ਦੋਸ਼ ਲਗਾਏ ਹਨ।

ਗਿੱਪੀ ਗਰੇਵਾਲ ਮੁਤਾਬਕ ਇਹ ਘਟਨਾ Air Canada ਦੀ ਫਲਾਈਟ AC1504 ਵਿੱਚ ਵਾਪਰੀ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ Business Class ਦੀ ਸੀਟ ਲਈ ਭੁਗਤਾਨ ਕੀਤਾ ਸੀ, ਪਰ ਫਲਾਈਟ ਵਿੱਚ ਸਵਾਰ ਹੋਣ ਸਮੇਂ ਉਨ੍ਹਾਂ ਨੂੰ Economy Class ਦੀ ਸੀਟ ਦਿੱਤੀ ਗਈ।

'Business Class ਲਈ ਭੁਗਤਾਨ ਕੀਤਾ, Economy ਵਿੱਚ ਬਿਠਾਇਆ’

ਗਿੱਪੀ ਗਰੇਵਾਲ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਜਦੋਂ ਉਨ੍ਹਾਂ ਨੇ ਏਅਰਲਾਈਨ ਦੇ ਸਟਾਫ ਤੋਂ ਇਸ ਬਦਲਾਅ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਦੱਸਿਆ ਗਿਆ ਕਿ ਅਜਿਹਾ ਹੋ ਗਿਆ ਹੈ ਅਤੇ ਇਸ ਸਬੰਧੀ ਕੁਝ ਨਹੀਂ ਕੀਤਾ ਜਾ ਸਕਦਾ।

ਗਾਇਕ ਮੁਤਾਬਕ ਉਨ੍ਹਾਂ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ Economy Class ਵਿੱਚ ਫਲਾਈਟ ਲੈਣ ਜਾਂ ਫਿਰ ਫਲਾਈਟ ਛੱਡ ਦੇਣ। ਗਿੱਪੀ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਇਸ ਮਾਮਲੇ ’ਤੇ ਲਗਾਤਾਰ ਸਵਾਲ ਕੀਤੇ ਤਾਂ ਉਨ੍ਹਾਂ ਨੂੰ ਜਹਾਜ਼ ਤੋਂ ਉਤਰ ਜਾਣ ਲਈ ਕਿਹਾ ਗਿਆ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮੁਆਫ਼ੀ ਤੱਕ ਨਹੀਂ ਦਿੱਤੀ ਗਈ।

Air Canada ਨੇ ਦਿੱਤਾ ਜਵਾਬ

ਗਿੱਪੀ ਗਰੇਵਾਲ ਦੀ ਪੋਸਟ ਤੋਂ ਬਾਅਦ Air Canada ਨੇ X ’ਤੇ ਜਵਾਬ ਦਿੰਦਿਆਂ ਇਸ ਤਜਰਬੇ ਲਈ ਖੇਦ ਪ੍ਰਗਟ ਕੀਤਾ ਅਤੇ ਮੁਆਫ਼ੀ ਮੰਗੀ। ਏਅਰਲਾਈਨ ਨੇ ਉਨ੍ਹਾਂ ਨੂੰ ਆਪਣਾ ਪੂਰਾ ਨਾਮ ਅਤੇ Booking Reference ਨਿੱਜੀ ਸੰਦੇਸ਼ (DM) ਰਾਹੀਂ ਸਾਂਝਾ ਕਰਨ ਲਈ ਕਿਹਾ, ਤਾਂ ਜੋ ਮਾਮਲੇ ਦੀ ਜਾਂਚ ਕੀਤੀ ਜਾ ਸਕੇ।

ਗਿੱਪੀ ਗਰੇਵਾਲ ਦੀ ਪੋਸਟ ਅਤੇ Air Canada ਦੇ ਜਵਾਬ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਆ ਗਿਆ ਹੈ।

Posted By: Punjab Infoline Bureau

Latest News