Punjab Infoline

ਪੰਜਾਬੀ

ਮਾਲਵੇ ਵਿੱਚ ਡਰੋਨਾਂ ਦੀ ਉਡਾਣ ਨੇ ਕਿਸਾਨਾਂ ਦੀ ਨੀਂਦ ਉਡਾਈ, ਜ਼ਮੀਨਾਂ ਖੁੱਸਣ ਦਾ ਡਰ

29 Sep, 2026 09:36 AM

ਮਾਲਵਾ: ਮਾਲਵਾ ਖਿੱਤੇ ਵਿੱਚ ਜ਼ਮੀਨ ਗ੍ਰਹਿਣ ਤੇ ਜ਼ਮੀਨ ਦੀ ਨਿਸ਼ਾਨਦੇਹੀ ਤੋਂ ਫਿਕਰਮੰਦ ਕਿਸਾਨਾਂ ਦੀ ਨੀਂਦ ਡਰੋਨਾਂ ਦੀ ਉਡਾਣ ਨੇ ਉਡਾ ਦਿੱਤੀ ਹੈ। ਆਏ ਦਿਨ ਡਰੋਨਾਂ ਦੀ ਗਤੀਵਿਧੀ ਨੂੰ ਲੈ ਕੇ ਪਿੰਡਾਂ ਵਿੱਚ ਰੌਲਾ ਪੈ ਰਿਹਾ ਹੈ। ਕਰੀਬ ਇੱਕ ਮਹੀਨੇ ਤੋਂ ਪ੍ਰਾਈਵੇਟ ਕੰਪਨੀਆਂ ਵੱਲੋਂ ਜ਼ਮੀਨਾਂ ’ਤੇ ਕੀਤੇ ਜਾ ਰਹੇ ਡਰੋਨ ਸਰਵੇਖਣਾਂ ਕਾਰਨ ਕਿਸਾਨਾਂ ਵਿੱਚ ਸਰਕਾਰ ਖ਼ਿਲਾਫ਼ ਰੋਸ ਪੈਦਾ ਹੋ ਰਿਹਾ ਹੈ।

ਬਠਿੰਡਾ ਦੇ ਗੋਨਿਆਣਾ ਖੁਰਦ ’ਚ 13 ਮੈਂਬਰੀ ਟੀਮ ਨੂੰ ਰੋਕਿਆ

ਬਠਿੰਡਾ ਦੇ ਪਿੰਡ ਗੋਨਿਆਣਾ ਖੁਰਦ ਵਿੱਚ ਰੋਹ ’ਚ ਆਏ ਕਿਸਾਨਾਂ ਨੇ ਦੋ ਦਿਨ ਪਹਿਲਾਂ ਡਰੋਨ ਨਾਲ ਸਰਵੇਖਣ ਕਰਨ ਵਾਲੀ 13 ਮੈਂਬਰੀ ਟੀਮ ਨੂੰ ਕਾਬੂ ਕਰ ਲਿਆ ਸੀ। ਇਸ ਟੀਮ ਨੇ ਕਿਸਾਨਾਂ ਨੂੰ ਜ਼ਮੀਨ ਦੀ ਮੈਪਿੰਗ ਕਰਨ ਦੀ ਗੱਲ ਕਹੀ।

ਇਸ ਟੀਮ ਨੂੰ ਫੜ ਕੇ ਲੋਕ ਪਿੰਡ ਦੇ ਗੁਰੂ ਘਰ ਵਿੱਚ ਲੈ ਗਏ, ਜਿੱਥੇ ਪਿੰਡ ਵਾਸੀਆਂ ਨੇ ਇਸ ਟੀਮ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ। ਲੋਕਾਂ ਨੂੰ ਡਰ ਸੀ ਕਿ ਉਨ੍ਹਾਂ ਦੀ ਜ਼ਮੀਨ ਗ੍ਰਹਿਣ ਕੀਤੀ ਜਾ ਰਹੀ ਹੈ।

ਇਸ ਟੀਮ ਦੇ ਮੁਲਾਜ਼ਮ ਮਹਾਰਾਸ਼ਟਰ ਨਾਲ ਸਬੰਧਤ ਦੱਸੇ ਗਏ।

Posted By: Punjab Infoline Bureau

Latest News