Punjab Infoline

ਪੰਜਾਬੀ

ਕੈਨੇਡਾ ਦੇ ਫੈਸ਼ਨ ਸ਼ੋਅ ’ਚ ਦਸਤਾਰ ਸਜਾ ਕੇ ਰੈਂਪ ’ਤੇ ਉਤਰੀ ਨਵਜੋਤ ਕੌਰ, ਸਿੱਖੀ ਸਰੂਪ ਨਾਲ ਜਿੱਤੇ ਦਿਲ

19 Nov, 2026 12:51 PM

ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਫੈਸ਼ਨ ਸ਼ੋਅ ਦੌਰਾਨ ਦਸਤਾਰ ਸਜਾ ਕੇ ਰੈਂਪ ਵਾਕ ਕਰਨ ਵਾਲੀ ਪੰਜਾਬੀ ਮੂਲ ਦੀ ਸਿੱਖ ਮਾਡਲ ਨਵਜੋਤ ਕੌਰ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਨੇ ਕੌਮਾਂਤਰੀ ਫੈਸ਼ਨ ਮੰਚ ’ਤੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੇ ਸਿੱਖ ਸਰੂਪ ਅਤੇ ਪਛਾਣ ਦੀ ਨੁਮਾਇੰਦਗੀ ਕੀਤੀ।

ਹੋਰ ਮਾਡਲਾਂ ਦੇ ਨਾਲ ਰੈਂਪ ’ਤੇ ਨਜ਼ਰ ਆਈ ਨਵਜੋਤ ਕੌਰ ਨੇ ਮਾਣ ਨਾਲ ਦਸਤਾਰ ਸਜਾਈ ਹੋਈ ਸੀ। ਉਸ ਦੀ ਇਸ ਪੇਸ਼ਕਾਰੀ ਰਾਹੀਂ ਸਿੱਖ ਪਛਾਣ, ਇਤਿਹਾਸ ਅਤੇ ਵਿਸ਼ਵਾਸ ਦਾ ਸੁਨੇਹਾ ਸਾਹਮਣੇ ਆਇਆ। ਸੋਸ਼ਲ ਮੀਡੀਆ ’ਤੇ ਕਈ ਲੋਕ ਉਸ ਦੇ ਆਤਮ-ਵਿਸ਼ਵਾਸ ਅਤੇ ਕੌਮਾਂਤਰੀ ਫੈਸ਼ਨ ਮੰਚ ’ਤੇ ਆਪਣੀਆਂ ਸਿੱਖ ਜੜ੍ਹਾਂ ਦੀ ਨੁਮਾਇੰਦਗੀ ਕਰਨ ਦੇ ਅੰਦਾਜ਼ ਦੀ ਸ਼ਲਾਘਾ ਕਰ ਰਹੇ ਹਨ।

ਨਵਜੋਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ (@kaur_navjotkhalsa) ’ਤੇ ਫੈਸ਼ਨ ਸ਼ੋਅ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇਸ ਪਲ ਨੂੰ ਆਪਣੇ ਲੰਮੇ ਸਫ਼ਰ ਦੀ ਸ਼ੁਰੂਆਤ ਦੱਸਿਆ।

ਉਸ ਨੇ ਲਿਖਿਆ, “ਅਜੇ ਲੰਮਾ ਪੈਂਡਾ ਤੈਅ ਕਰਨਾ ਹੈ, ਇਹ ਤਾਂ ਸਿਰਫ਼ ਸ਼ੁਰੂਆਤ ਹੈ! ਕਦੇ ਕਲਪਨਾ ਨਹੀਂ ਕੀਤੀ ਸੀ ਪਰ ਯਕੀਨਨ ਹਾਸਲ ਕਰ ਲਿਆ ਹੈ। ਤੁਸੀਂ ਆਪਣੀ ਪਛਾਣ, ਇਤਿਹਾਸ ਅਤੇ ਵਿਸ਼ਵਾਸ ਨੂੰ ਨਾਲ ਲੈ ਕੇ ਦੁਨੀਆ ਦੇ ਹਰ ਮੰਚ ’ਤੇ ਮਜ਼ਬੂਤੀ ਨਾਲ ਖੜ੍ਹੇ ਹੋ ਸਕਦੇ ਹੋ। ਬੱਸ ਆਪਣੇ ਅੰਦਰ ਵੱਸਦੀ ਉਸ ਪਰਮ ਸ਼ਕਤੀ ’ਤੇ ਵਿਸ਼ਵਾਸ ਰੱਖੋ! ਹਾਂ, ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਅਜਿਹਾ ਹੀ ਕਰਦੀ ਰਹਾਂਗੀ! ਮੌਕਾ ਦੇਣ ਵਾਲੇ ਡਿਜ਼ਾਈਨਰਾਂ ਨੂੰ ਬਹੁਤ ਸਾਰਾ ਪਿਆਰ।”

ਨਵਜੋਤ ਦੀ ਇਸ ਪੇਸ਼ਕਾਰੀ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਾਹਿਆ ਜਾ ਰਿਹਾ ਹੈ। ਉਸ ਦੀਆਂ ਤਸਵੀਰਾਂ ਰਾਹੀਂ ਸਿੱਖ ਸਰੂਪ ਅਤੇ ਦਸਤਾਰ ਦੀ ਮਾਣ ਨਾਲ ਕੀਤੀ ਨੁਮਾਇੰਦਗੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ।

Latest News