Punjab Infoline

ਪੰਜਾਬੀ

ਆਦਰਸ਼ ਸਕੂਲ ਭਾਗੂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ,ਪ੍ਰਭਜੋਤ ਕੌਰ ਨੇ 447/450 ਅੰਕ ਹਾਸਲ ਕੀਤੇ,29 ਬੱਚਿਆਂ ਨੇ ਹਾਸਿਲ ਕੀਤੇ 90 ਪ੍ਰਤੀਸ਼ਤ ਤੋਂ ਵੱਧ ਅੰਕ

23 Jul, 2020 05:30 AM

ਲੰਬੀ,23 ਜੁਲਾਈ( ਪੰਜਾਬ ਇਨਫੋਲਾਈਨ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ਼ ਭਾਗ(ਸ਼੍ਰੀ ਮੁਕਤਸਰ ਸਾਹਿਬ) ਦੇ ਬੱਚਿਆਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਪ੍ਰਿੰਸੀਪਲ ਜਗਜੀਤ ਕੌਰ ਜੀ ਨੇ ਅੱਵਲ ਰਹਿਣ ਵਾਲੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਮਿਹਨਤੀ ਸਟਾਫ਼ ਅਤੇ ਹੋਣਹਾਰ ਬੱਚਿਆਂ ਦੀ ਬਦੌਲਤ ਸਾਡੇ ਨਤੀਜੇ ਜਿਲ੍ਹੇ ਭਰ 'ਚੋਂ ਅਤੇ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ 'ਚੋਂ ਸ਼ਾਨਦਾਰ ਰਹੇ ਹਨ।ਉਹਨਾਂ ਕਿਹਾ ਕਿ ਸਟਾਫ਼ ਦੀ ਮਿਹਨਤ ਅਤੇ ਬੱਚਿਆਂ ਦੇ ਦ੍ਰਿੜ ਇਰਾਦੇ ਸਦਕਾ ਬਾਰ੍ਹਵੀਂ ਜਮਾਤ ਦੇ ਹਿਊਮੈਨਟੀਜ਼ ਗਰੁੱਪ ਅਤੇ ਨਾਨ-ਮੈਡੀਕਲ ਗਰੁੱਪ ਦੇ 78 ਬੱਚੇ ਸ਼ਾਨਦਾਰ ਅੰਕਾਂ ਨਾਲ਼ ਪਾਸ ਹੋਏ ਹਨ।ਹਿਊਮੈਨਟੀਜ਼ ਗਰੁੱਪ ਦੀ ਪ੍ਰਭਜੋਤ ਕੌਰ ਪੁੱਤਰੀ ਜਗਸੀਰ ਸਿੰਘ ਨੇ 447/450(99.3%) ਹਾਸਿਲ ਕਰ ਕੇ ਸਕੂਲ ਦਾ ਮਾਣ ਵਧਾਇਆ ਹੈ।ਇਸੇ ਗਰੁੱਪ 'ਚੋਂ ਸੁਖਪ੍ਰੀਤ ਕੌਰ ਪੁੱਤਰੀ ਰਛਪਾਲ ਸਿੰਘ 442/450(98.22%) ਅਤੇ ਮਨਜੀਤ ਕੌਰ ਪੁੱਤਰੀ ਜਸਵੀਰ ਸਿੰਘ 440/450(97.77%)।ਹਿਊਮੈਨਟੀਜ਼ ਗਰੁੱਪ ਦੇ 25 ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਅਤੇ 38 ਬੱਚਿਆਂ ਨੇ 75 ਤੋਂ 90 ਪ੍ਰਤੀਸ਼ਤ ਵੱਧ ਅੰਕ ਪ੍ਰਾਪਤ ਕਰ ਕੇ ਆਪਣੀ ਮਿਹਨਤ ਦਾ ਝੰਡਾ ਬੁਲੰਦ ਕੀਤਾ ਹੈ।ਨਾਨ ਮੈਡੀਕਲ ਗਰੁੱਪ 'ਚੋਂ ਪਹਿਲਾ ਸਥਾਨ ਕੁਲਦੀਪ ਕੌਰ ਪੁੱਤਰੀ ਸੁਖਵੰਤ ਸਿੰਘ ਨੇ 439/450(97.55%),ਜਸ਼ਨਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਨੇ 430/450(95.5%)ਅਰਸ਼ਦੀਪਕੌਰ ਪੁੱਤਰੀ ਬਹਾਦਰ ਸਿੰਘ 417/450(92.66%) ਅੰਕ ਪ੍ਰਾਪਤ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਪੇਂਡੂ ਬੱਚਿਆਂ ਲਈ ਨਾਨ ਮੈਡੀਕਲ ਦੀ ਪੜ੍ਹਾਈ ਕੋਈ ਖ਼ਾਸ ਔਖੀ ਨਹੀਂ।ਇਸ ਗਰੁੱਪ ਦੇ ਪੰਜ ਹੋਣਹਾਰ ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅਤੇ 5 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅਤੇ 1 ਬੱਚੇ ਨੇ 75 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।ਬੱਚਿਆਂ ਦੇ ਸਨਮਾਨ ਮੌਕੇ ਪ੍ਰਿੰਸੀਪਲ ਜਗਜੀਤ ਕੌਰ, ਲੈਕਚਰਾਰ ਤਰਸੇਮ ਸਿੰਘ ਬੁੱਟਰ,ਵਕੀਲ ਸਿੰਘ ਸਿੱਧੂ,ਲੈਕਚਰਾਰ ਸੋਨੀ ਗਰਗ,ਲੈਕਚਰਾਰ ਸਨੇਹ ਲਤਾ,ਲੈਕਚਰਾਰ ਵਿਸ਼ਾਲ ਬੱਤਾ,ਡੀ ਪੀ ਈ ਗੁਰਜੀਤ ਸਿੰਘ ਭੀਟੀਵਾਲ਼ਾ, ਪਰਮਜੀਤ ਸਿੰਘ ਵਿਰਕ,ਰਜੇਸ਼ ਬਾਂਸਲ,ਕੁਲਦੀਪ ਸਿੰਘ ਐੱਸ.ਐੱਲ.ਏ,ਕੁਲਦੀਪ ਸਿੰਘ ਜੂਨੀਅਰ ਸਹਾਇਕ ਹਾਜ਼ਰ ਸਨ।

Posted By: TARSEM SINGH BUTTER

Latest News