ਕਵਿਤਾ ' ਜੀਭ '
ਜਿਸ ਨੇ ਆਪਣੀ ਜੀਭ ਸੰਭਾਲ਼ੀ ਰੱਖੀ ਹੈ | ਉਸ ਨੇ ਹਰ ਇੱਕ ਬਿਪਤਾ ਟਾਲ਼ੀ ਰੱਖੀ ਹੈ | ਸ਼ਾਇਦ ਕੋਈ ਨਜ਼ਰ ਸਵੱਲੀ ਹੋ ਜਾਊ, ਏਸੇ ਕਰ ਕੇ ਦਾਹੜੀ ਕਾਲ਼ੀ ਰੱਖੀ ਹੈ? ਗਲ਼ੇ ਲਗਾਉਂਦੇ ਸਾਰ ਮੁਬਾਰਕਬਾਦ ਕਿਹਾ, ਐਪਰ ਦਿਲ ਵਿੱਚ ਨਫ਼ਰਤ ਪਾਲ਼ੀ ਰੱਖੀ ਹੈ| ਕੁੱਲੀ, ਗੁੱਲੀ, ਜੁੱਲੀ ਵਾਲ਼ੇ ਹੋ ਗਏ ਹਾਂ, ਹੋਰ ਕੋਈ ਨਾ ਇੱਛਾ ਬਾਹਲ਼ੀ ਰੱਖੀ ਹੈ | ਮੌਕੇ ਦੇ ਹਥਿਆਰਾਂ ਨੇ ਕੰਮ ਆਉਣਾ ਹੈ, ਨਾ ਪਿਸਤੌਲ, ਬੰਦੂਕ ਦੋਨਾਲ਼ੀ ਰੱਖੀ ਹੈ...