ਕਾਮਯਾਬੀ ਵੱਲ ਵਧਣ ਦਾ ਅਹਿਮ ਰਾਹ ਗ਼ਲਤੀਆਂ ਤੋਂ ਸਿੱਖਣਾ
ਮਨੁੱਖੀ ਜੀਵਨ ਵਿੱਚ ਗ਼ਲਤੀਆਂ ਹੋਣਾ ਸੁਭਾਵਿਕ ਹੈ। ਕੋਈ ਵੀ ਵਿਅਕਤੀ ਅਜਿਹਾ ਨਹੀਂ ਜੋ ਆਪਣੀ ਜ਼ਿੰਦਗੀ ਦੇ ਹਰ ਪੜਾਅ ’ਤੇ ਸਹੀ ਫ਼ੈਸਲੇ ਹੀ ਲੈਂਦਾ ਰਿਹਾ ਹੋਵੇ। ਕਈ ਵਾਰ ਸਾਡੀਆਂ ਆਪਣੀਆਂ ਭੁੱਲਾਂ ਹੀ ਸਾਨੂੰ ਉਹ ਸਬਕ ਸਿਖਾ ਜਾਂਦੀਆਂ ਹਨ, ਜੋ ਕਿਸੇ ਹੋਰ ਤਜਰਬੇ ਜਾਂ ਸਲਾਹ ਤੋਂ ਨਹੀਂ ਮਿਲ ਸਕਦਾ। ਇਸ ਲਈ ਗ਼ਲਤੀ ਨੂੰ ਸਿਰਫ਼ ਨਾਕਾਮੀ ਸਮਝਣ ਦੀ ਬਜਾਏ ਉਸ ਵਿੱਚੋਂ ਮਿਲਣ ਵਾਲੇ ਸਬਕ ਨੂੰ ਸਮਝਣਾ ਜ਼ਰੂਰੀ ਹੈ।ਜ਼ਿੰਦਗੀ ਵਿੱਚ ਅੱਗੇ ਵਧਣ ਵਾਲੇ ਇਨਸਾਨ ਦੇ ਰਸਤੇ ਵਿੱਚ ਕਈ ਮੁਸ਼ਕਲਾਂ ਅਤੇ ਰੁਕਾਵਟਾਂ...