ਪੰਜਾਬੀ ਪਰਿਵਾਰਾਂ ਵਿੱਚ ਵੱਧ ਰਿਹਾ ਹੈ "Six-Pocket Syndrome" ਦਾ ਰੁਝਾਨ
- ਪੰਜਾਬ
- 15 Oct,2025

ਅੱਜ ਦੇ ਸਮੇਂ ਵਿੱਚ ਪੰਜਾਬੀ ਪਰਿਵਾਰ ਬੱਚਿਆਂ ਨੂੰ ਪੂਰਾ ਪਿਆਰ, ਆਰਥਿਕ ਸਹੂਲਤਾਂ ਅਤੇ ਹਰ ਮੰਗ ਪੂਰੀ ਕਰਨ ਵਾਲੀ ਸੋਚ ਦੇ ਰਾਹ 'ਤੇ ਹਨ। ਪਰ ਕੀ ਅਸੀਂ ਕਦੇ ਸੋਚਿਆ ਕਿ ਇਹ ਬੇਹੱਦ ਪਿਆਰ ਅਤੇ ਆਰਥਿਕ ਦਿਲਦਾਰੀ ਬੱਚਿਆਂ ਨੂੰ ਆਤਮਨਿਰਭਰ ਬਣਾਉਣ ਦੀ ਥਾਂ ਉਨ੍ਹਾਂ ਨੂੰ ਮਨੋਵਿਗਿਆਨਕ ਤੌਰ 'ਤੇ ਕਮਜ਼ੋਰ ਕਰ ਰਹੀ ਹੈ?
ਇਹੀ ਮਸਲਾ "Six-pocket syndrome" ਨਾਲ ਜੁੜਿਆ ਹੋਇਆ ਹੈ — ਇੱਕ ਐਸਾ ਮਾਨਸਿਕ ਰੁਝਾਨ ਜਿਸਦਾ ਜਨਮ ਚੀਨ ਦੀ One Child Policy ਦੌਰਾਨ ਹੋਇਆ। ਜਦ ਇੱਕ ਬੱਚਾ ਛੇ ਵੱਡਿਆਂ (ਮਾਪੇ, ਦਾਦਾ-ਦਾਦੀ, ਨਾਨਾ-ਨਾਨੀ) ਤੋਂ ਪਿਆਰ, ਧਿਆਨ ਅਤੇ ਪੈਸਾ ਲੈ ਰਿਹਾ ਹੋਵੇ, ਤਾਂ ਉਹ ਹਰ ਮੰਗ ਨੂੰ ਆਪਣੇ ਹੱਕ ਵਜੋਂ ਮੰਨ ਲੈਂਦਾ ਹੈ। ਪੰਜਾਬ ਵਿੱਚ ਵੀ, ਜਿੱਥੇ ਪਰਿਵਾਰ ਛੋਟੇ ਹੋ ਗਏ ਹਨ, ਇਹ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ।
ਅਜਿਹੇ ਬੱਚਿਆਂ ਵਿੱਚ ਕਈ ਵਾਰ ਅਨੁਸ਼ਾਸਨ ਦੀ ਘਾਟ, ਨਖਰੇ, ਗੁੱਸਾ, ਅਤੇ ਹਰ ਗੱਲ 'ਚ ਆਪਣੀ ਮਰਜ਼ੀ ਲਗੂ ਕਰਨ ਦੀ ਆਦਤ ਪੈ ਜਾਂਦੀ ਹੈ। ਉਹ ਹਾਰ ਜਾਂ ਇਨਕਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਜਦੋਂ ਅਜਿਹੇ ਬੱਚੇ ਹਕੀਕਤ ਦੇ ਸੰਸਾਰ ਨਾਲ ਟਕਰਾਉਂਦੇ ਹਨ, ਤਾਂ ਉਹ ਨਿਰਾਸ਼ਾ, ਗੁੱਸੇ ਜਾਂ ਡਿਪ੍ਰੈਸ਼ਨ ਵਲ ਵਧ ਸਕਦੇ ਹਨ।
ਇਸ ਤਰ੍ਹਾਂ ਦੀ ਹਾਲਤ ਲਈ ਹੱਲ ਵੀ ਹਨ: ਮਾਪੇ ਬੱਚਿਆਂ ਦੀ ਹਰ ਮੰਗ ਨਾ ਮੰਨਣ, ਉਨ੍ਹਾਂ ਨੂੰ ਉਡੀਕ ਅਤੇ ਮਿਹਨਤ ਦੀ ਕਦਰ ਸਿਖਾਉਣ, ਅਤੇ ਛੋਟੀ ਜ਼ਿੰਮੇਵਾਰੀਆਂ ਦੇਣ ਰਾਹੀਂ ਇਹ ਸੋਚ ਬਦਲ ਸਕਦੇ ਹਨ। "ਨਾ" ਕਹਿਣਾ ਕਈ ਵਾਰ ਪਿਆਰ ਦੀ ਸਭ ਤੋਂ ਵੱਡੀ ਭੈਟ ਹੁੰਦੀ ਹੈ।
ਅੰਤ ਵਿੱਚ, "Six-pocket syndrome" ਕੋਈ ਰੋਗ ਨਹੀਂ, ਸਗੋਂ ਇੱਕ ਚੇਤਾਵਨੀ ਹੈ — ਜੋ ਸਾਨੂੰ ਦੱਸਦੀ ਹੈ ਕਿ ਬੱਚਿਆਂ ਨੂੰ ਪਿਆਰ ਦੇ ਨਾਲ-ਨਾਲ ਜ਼ਿੰਦਗੀ ਦੇ ਅਸਲ ਸਬਕ ਵੀ ਦਿਓ।
Posted By:
