ਸੂਰਜ ਵੰਸੀ ਝੰਡੇ ਦੀ ਰਸਮ ਦੇ ਨਾਲ ਹੋਈ ਰਾਮਲੀਲਾ ਦੀ ਸ਼ੁਰੂਆਤ

ਸੂਰਜ ਵੰਸੀ ਝੰਡੇ ਦੀ ਰਸਮ ਦੇ ਨਾਲ ਹੋਈ ਰਾਮਲੀਲਾ ਦੀ ਸ਼ੁਰੂਆਤ

ਸ੍ਰੀ ਰਾਮ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਹਿਰਾ ਕਮੇਟੀ( ਸ਼੍ਰੀ ਸਨਾਤਮ ਧਰਮ ਸਭਾ ਵਾਲਿਆਂ) ਕਪੂਰਥਲਾ ਵੱਲੋਂ ਸਭਾ ਦੇ ਸੰਸਥਾਪਕ ਸਵਰਗਵਾਸੀ ਸ੍ਰੀ ਰਾਜ ਮਲ ਜੀ ਨਾਇਕ ਨੂੰ ਯਾਦ ਕਰਦੇ ਹੋਏ ਸ੍ਰੀ ਗਣਪਤੀ ਗਣੇਸ਼ ਅਤੇ ਭਗਵਾਨ ਵਿਸ਼ਨੂ ਲਕਸ਼ਮੀ ਜੀ ਦੇ ਸਰੂਪਾਂ ਦੇ ਨਾਲ ਵਿਸ਼ਾਲ ਸੂਰਜ ਵੰਸ਼ੀ ਝੰਡੇ ਦੀ ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਬਜਾਰਾ ਵਿੱਚੋਂ ਹੁੰਦੀ ਹੋਈ ਸਿਟੀ ਹਾਲ ਚੌਂਕ ਕਪੂਰਥਲਾ ਵਿੱਚ ਸਮਾਪਤ ਹੋਈ. ਝੰਡੇ ਦੀ ਰਸਮ ਸੁਮਿਤ ਗੁਪਤਾ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤੀ. ਇਸ ਮੌਕੇ ਦੇ ਸਭਾ ਦੇ ਪ੍ਰਧਾਨ ਸ੍ਰੀ ਸ਼ਿਵ ਦਰਸ਼ਨ ਕਪੂਰ ਚੇਅਰਮੈਨ ਵਿਜੇ ਛਾਬੜਾ ਉਪ ਚੇਅਰਮੈਨ ਵਰਿੰਦਰ ਸੂਦ, ਕੈਸ਼ੀਅਰ ਗੁਲਸ਼ਨ ਕਾਲੜਾ ਜਨਰਲ ਸਕੱਤਰ ਮਨੋਜ ਖੁਰਾਨਾ ਸਭਾ ਦੇ ਡਾਇਰੈਕਟਰ ਦਵਿੰਦਰ ਟੋਨੀ , ਆਰਟ ਡਾਰੈਕਟਰ ਸੁਨੀਲ ਦੱਤਾ ਪ੍ਰਮੋਟ ਕੁਮਾਰ ਵਰਮਾ ਕਲਾਕਾਰ ਦਰੂਵ ਕੁਮਾਰ ਵਰਮਾ, ਪੰਕਜ ਧੁੰਨਾ, ਜੀਵਨ ਕੁਮਾਰ ਸੋਨੂ, ਮੀਡੀਆ ਇੰਚਾਰਜ ਗਗਨ ਬੈਲ, ਸ਼ਕਤੀ, ਰਜੀਵ ਗੁਪਤਾ ,ਵਰਿੰਦਰ ਗੁਪਤਾ ਅਤੇ ਹੋਰ ਕਲਾਕਾਰ ਮੌਜੂਦ ਰਹੇ.

ਮੁੱਖ ਮਹਿਮਾਨ ਵਜੋਂ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਸੀਨੀਅਰ ਡਿਪਟੀ ਮੇਅਰ ਰਾਹੁਲ ਮਨਸੂ ਅਤੇ ਡਿਪਟੀ ਮੇਅਰ ਵਿਨੋਦ ਸੂਦ ਆਪਣੇ ਹੋਰ ਸਾਥੀਆਂ ਦੇ ਨਾਲ ਮੌਜੂਦ ਰਹੇ


Posted By: PARMOD KUMAR