ਕਾਂਗਰਸ ਉਮੀਦਵਾਰ ਲਾਭ ਸਿੰਘ ਨੇ ਪਾਇਲ ਵਿਖੇ ਨਾਮਜਦਗੀ ਪੱਤਰ ਜਮ੍ਹਾਂ ਕਰਵਾਇਆ
- ਪੰਜਾਬ
- 04 Dec,2025
ਦੋਰਾਹਾ/ਪਾਇਲ — ਬਲਾਕ ਕਾਂਗਰਸ ਮਲੋਦ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਨੇ ਅੱਜ ਪਾਇਲ ਦੇ ਰਿਟਰਨਿੰਗ ਅਫ਼ਸਰ ਕੋਲ ਆਪਣੀ ਨਾਮਜਦਗੀ ਜਮ੍ਹਾਂ ਕਰਵਾਈ। ਲਾਭ ਸਿੰਘ ਜੋਨ ਬੇਰਕਲਾ ਤੋਂ ਚੋਣ ਲੜ ਰਹੇ ਹਨ।ਇਸ ਮੌਕੇ ਜੋਨ ਰਾਮਗੜ ਸਰਦਾਰਾ ਤੋਂ ਕਾਂਗਰਸੀ ਉਮੀਦਵਾਰ ਅਵਤਾਰ ਸਿੰਘ ਤਾਰੀ ਵੀ ਹਾਜ਼ਰ ਸਨ। ਗੁਰਮੇਲ ਸਿੰਘ ਗਿੱਲ ਬੇਰਕਲਾ ਨੇ ਕਿਹਾ ਕਿ ਲੋਕ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਮੁਕੱਮਲ ਜਵਾਬ ਦੇਣ ਲਈ ਤਿਆਰ ਬੈਠੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਆਪਣੀ ਪਿਛਲੀ ਸਰਕਾਰ ਵੱਲੋਂ ਕੀਤੇ ਵਿਕਾਸਕਾਰੀ ਕੰਮਾਂ ਦੇ ਆਧਾਰ ‘ਤੇ ਵੋਟਾਂ ਮੰਗੇਗੀ।ਇਸ ਮੌਕੇ ਹੋਰਨਾਂ ਵਿੱਚ ਮੇਘ ਸਿੰਘ ਸਕੱਤਰ, ਬੂਟਾ ਸਿੰਘ ਰਾਮਗੜ ਸਰਦਾਰਾ, ਗੁਰਦੀਪ ਸਿੰਘ, ਸੋਹਣ ਸਿੰਘ, ਦੀਪਾ ਸਿੰਘ ਸਮੇਤ ਕਈ ਹੋਰ ਵਰਕਰ ਵੀ ਮੌਜੂਦ ਸਨ।
Posted By:
Amrish Kumar Anand