ਹਾਦਸੇ

ਹਾਦਸੇ

ਕਈ ਹਾਦਸੇ ਜ਼ਿੰਦਗੀ ਦੇ ਅਰਥ ਬਦਲਾ ਜਾਂਦੇ ਨੇ |

ਕੁਝ ਹਾਦਸੇ ਪੂਰੀ ਜ਼ਿੰਦਗੀ ਹੀ ਬਦਲਾ ਜਾਂਦੇ ਨੇ |

ਕੁਝ ਹਾਦਸੇ ਦਿਲਾਂ ਨੂੰ ਪਿਘਲਾ ਜਾਂਦੇ ਨੇ |

ਕੁਝ ਹਾਦਸੇ ਦਿਲਾਂ ਨੂੰ ਪੱਥਰ ਬਣਾ ਜਾਂਦੇ ਨੇ |

ਕੁਝ ਹਾਦਸੇ ਉਲਝਣਾਂ ਵਧਾ ਜਾਂਦੇ ਨੇ |

ਕੁਝ ਹਾਦਸੇ ਉਲਝਣਾਂ ਸੁਲਝਾ ਜਾਂਦੇ ਨੇ |

ਕੁਝ ਹਾਦਸੇ ਅਹਿਸਾਨਾਂ ਥੱਲੇ ਦਬਾ ਜਾਂਦੇ ਨੇ |

ਕੁਝ ਹਾਦਸੇ ਆਪਣਿਆਂ ਦੀ ਪਹਿਚਾਣ ਕਰਾ ਜਾਂਦੇ ਨੇ |


ਵਿਪਨਪਾਲ ਕੌਰ ਬੁੱਟਰ