ਅਕਾਲ ਯੂਨੀਵਰਸਿਟੀ ਵਿਖੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਉਤਸ਼ਾਹ ਨਾਲ ਮਨਾਇਆ।
- ਪੰਥਕ ਮਸਲੇ ਅਤੇ ਖ਼ਬਰਾਂ
- (Asia/Kolkata)
ਤਲਵੰਡੀ ਸਾਬੋ, 02 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸੀਵਰੇਜ ਦੇ ਓਵਰਫਲੋ ਕਾਰਣ ਨਰਕਮਈ ਹਾਲਾਤਾਂ ਦਾ ਸਾਹਮਣਾ ਕਰ ਰਹੇ ਮੌੜ ਮੰਡੀ ਦੇ ਵਾਰਡ ਨੰ:14 'ਚ ਪਹੁੰਚ ਕੇ ਹਲਕਾ ਮੌੜ ਚ ਕਾਂਗਰਸ ਦੀ ਨੁਮਾਇੰਦਗੀ ਕਰ ਰਹੇ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਨਿਰੀਖਣ ਕਰਦਿਆਂ ਮੌਕੇ ਤੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕਰਦਿਆਂ ਮਸਲੇ ਦੇ ਹੱਲ ਦੀ ਮੰਗ ਕੀਤੀ। ਸਾਬਕਾ ਵਿਧਾਇਕ ਸਿੱਧੂ ਨੇ ਵਾਰਡ ਦੇ ਸਾਰੇ ਉਨਾਂ ਇਲਾਕਿਆਂ ਦਾ ਜਾਇਜ਼ਾ ਲਿਆ ਜੋ ਸੀਵਰੇਜ ਓਵਰਫਲੋ ਕਾਰਣ ਗੰਦੇ ਪਾਣੀ ਦੀ ਮਾਰ ਝੱਲ ਰਹੇ ਹਨ।ਲੋਕਾਂ ਨੇ ਸਾਬਕਾ ਵਿਧਾਇਕ ਨੂੰ ਦੱਸਿਆ ਕਿ ਉਨਾਂ ਦੀ ਕੋਈ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਸਾਰ ਨਹੀ ਲੈ ਰਿਹਾ ਤੇ ਉਹ ਬਦਬੂ ਭਰੇ ਵਾਤਾਵਰਨ ਚ ਸਾਹ ਲੈਣ ਲਈ ਮਜ਼ਬੂਰ ਹਨ ਉੱਤੋਂ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ।ਸਿੱਧੂ ਨੇ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਸਾਧ ਕੇ ਮਸਲੇ ਦੇ ਹੱਲ ਲਈ ਕਿਹਾ ਹੈ।ਉਨਾਂ ਉਮੀਦ ਪ੍ਰਗਟਾਈ ਕਿ ਜਲਦ ਇਸਦਾ ਹੱਲ ਹੋ ਜਾਵੇਗਾ।ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਦੇ ਨੁਮਾਇੰਦੇ ਨੇ ਪਿਛਲੇ ਸਮੇਂ ਚ ਕਦੇ ਆ ਕੇ ਮੌੜ ਮੰਡੀ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਸਾਰ ਲੈਣੀ ਜ਼ਰੂਰੀ ਨਹੀ ਸਮਝੀ ਹੱਲ ਕਰਵਾਉਣਾ ਤਾਂ ਦੂਰ ਦੀ ਗੱਲ।ਉਨਾਂ ਕਿਹਾ ਕਿ ਹੁਣ ਥੋੜਾ ਸਮਾਂ ਹੀ ਰਹਿ ਗਿਆ ਹੈ ਲੋਕ 2027 ਚੋਣਾਂ ਵੇਲੇ ‘ਆਪ’ ਉਮੀਦਵਾਰਾਂ ਤੋਂ ਹਰ ਸਵਾਲ ਦਾ ਜਵਾਬ ਮੰਗਣਗੇ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਬਨਣ ਤੇ ਸ਼ਹਿਰ ਦੇ ਸੀਵਰੇਜ ਲਈ ਵਿਸ਼ੇਸ ਪੈਕੇਜ ਦਾ ਪ੍ਰਬੰਧ ਕਰਵਾਇਆ ਜਾਵੇਗਾ। ਸਿੱਧੂ ਨਾਲ ਇਸ ਮੌਕੇ ਵਾਰਡ ਦੇ ਕਾਂਗਰਸੀ ਕੌਂਸਲਰ ਲਖਵੀਰ ਸਿੰਘ ਨਾਜ਼ੀ,ਕੌਂਸਲਰ ਕਰਮਜੀਤ ਸਿੰਘ ਰਾਣਾ,ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ,ਨਿੱਜੀ ਸਹਾਇਕ ਅਮਰਜੀਤ ਸਿੰਘ ਚੀਮਾ,ਤੀਰਥ ਰਾਮ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਆਗੂ ਮੌਜੂਦ ਸਨ।