ਮੁਕਤੀ ਪਰਵ ਦੇਸ਼ ਦੀ ਆਜ਼ਾਦੀ ਨਾਲ ਆਤਮਿਕ ਜਾਗਰੂਕਤਾ ਦਾ ਪਵਿੱਤਰ ਪਰਵ ਭਗਤੀ ਵਿੱਚ ਆਜ਼ਾਦੀ ਦੀ ਮੁਕਤੀ----- ਨਿਰੰਕਾਰੀ ਰਾਜ ਪਿਤਾ ਰਮਿਤ ਜੀ।
- ਪੰਜਾਬ
- 18 Aug,2025

ਦੋਰਾਹਾ 17 ਅਗਸਤ ਸੰਤ ਨਿਰੰਕਾਰੀ ਮਿਸ਼ਨ ਦੋਰਾਹਾ ਬਰਾਂਚ ਦੇ ਮੁਖੀ ਭਾਈ ਸਾਹਿਬ ਗੁਰਮੇਲ ਸਿੰਘ ਜੀ , ਸੰਚਾਲਕ ਹਰਮਿੰਦਰ ਸਿੰਘ ਸੇਠ ਅਤੇ ਸ਼ਿਕਸ਼ਕ ਭਾਈ ਸਾਹਿਬ ਜੀਤ ਸਿੰਘ ਜੀ ਨੇ ਦੱਸਿਆ ਕਿ ਪੂਰੇ ਭਾਰਤ ਨੇ ਜਿੱਥੇ ਆਜ਼ਾਦੀ ਦੇ 79 ਸ਼ਾਨਦਾਰ ਸਾਲਾਂ ਦਾ ਜਸ਼ਨ ਮਨਾਇਆ ਉੱਥੇ ਸੰਤ ਨਿਰੰਕਾਰੀ ਹਮੇਸ਼ਾ ਨੇ ਮੁਕਤੀ ਪਰਵ ਨੂੰ ਆਤਮਕ ਆਜ਼ਾਦੀ ਰੂਪ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਇਹ ਪਰਵ ਸਿਰਫ ਇੱਕ ਆਜ਼ਾਦ ਨਹੀਂ ਬਲਕਿ ਆਤਮਿਕ ਚੇਤਨਤਾ ਦੇ ਜਾਗਣ ਅਤੇ ਜੀਵਨ ਦੇ ਸਭ ਤੋਂ ਵੱਡੇ ਟੀਚੇ ਦਾ ਪ੍ਰਤੀਕ ਹੈ ਮੁਕਤੀ ਪਰਵ ਸਮਾਗਮ ਦਾ ਆਯੋਜਨ ਨਿਰੰਕਾਰੀ ਰਾਜ ਰਾਜ ਪਿਤਾ ਰਮਿੱਤ ਜੀ ਦੀ ਹਜੂਰੀ ਵਿੱਚ ਦਿੱਲੀ ਸਥਿਤ ਨਿਰੰਕਾਰੀ ਗਰਾਉਂਡ ਨੰ 8 ਬਰਾੜੀ ਰੋਡ ਤੇ ਕੀਤਾ ਗਿਆ ਜਿਸ ਵਿੱਚ ਦਿੱਲੀ ਅਤੇ ਐਨਸੀਆਰ ਦੇ ਖੇਤਰ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਾਮਿਲ ਹੋ ਗਏ ਸਤਿਗੁਰੂ ਦੇ ਹੁਕਮ ਮੁਤਾਬਕ ਮਹਾਨ ਸੰਤਾਂ ਮਹਾਂਪੁਰਸ਼ਾਂ ਨੂੰ ਸ਼ਰਧਾ ਸੁਮਨ ਅਰਪਣ ਕੀਤੇ ਜਿਨਾਂ ਨੇ ਮੁਕਤੀ ਮਾਰਗ ਨੂੰ ਪ੍ਰਾਪਤ ਕਰ ਲਈ ਆਪਣਾ ਸਾਰਾ ਜੀਵਨ ਹੀ ਮਨੁੱਖਤਾ ਦੀ ਸੇਵਾ ਵਿੱਚ ਅਰਪਿਤ ਕਰ ਦਿੱਤਾ ਇਸ ਦੇ ਇਲਾਵਾ ਦੇਸ਼ ਭਰ ਵਿੱਚ ਮਿਸ਼ਨ ਦੀਆਂ ਸਾਰੀਆਂ ਬਰਾਂਚਾਂ ਵਿੱਚ ਵੀ ਮੁਕਤੀ ਪੁਰਬ ਦੇ ਮੌਕੇ ਤੇ ਵਿਸ਼ੇਸ਼ ਸਤਿਸੰਗ ਦਾ ਆਯੋਜਨ ਕਰਕੇ ਇਹਨਾਂ ਸੰਤਾਂ ਨੂੰ ਨਮਨ ਕੀਤਾ ਗਿਆ ਸ਼ਰਧਾਲੂਆਂ ਨੇ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ ਦੀ ਜਗਤ ਮਾਤਾ ਬੁੱਧਵੰਤੀ ਜੀ ਰਾਜ ਮਾਤਾ ਕੁਲਵੰਤ ਕੌਰ ਜੀ ਮਾਤਾ ਸੁਵਿੰਦਰ ਹਰਦੇਵ ਜੀ ਭਾਈ ਸਾਹਿਬ ਪ੍ਰਧਾਨ ਲਾਭ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਭਗਤਾਂ ਨੂੰ ਯਾਦ ਕਰਕੇ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਸਾਧ ਸੰਗਤ ਨੂੰ ਸੰਬੋਧਨ ਕਰਦੇ ਹੋਏ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਫਰਮਾਇਆ ਕਿ ਅੱਜ 15 ਅਗਸਤ ਨੂੰ ਜਿੱਥੇ ਦੇਸ਼ ਆਜ਼ਾਦੀ ਦਾ ਪਰਵ ਮਨਾਇਆ ਮਨਾਇਆ ਜਾ ਰਿਹਾ ਹੈ ਉੱਥੇ ਸੰਤ ਇਸ ਨੂੰ ਮੁਕਤੀ ਪਰਵ ਵਜੋਂ ਆਤਮ ਚੇਤਨਤਾ ਅਤੇ ਭਗਤੀ ਦੇ ਸੰਦੇਸ਼ ਨਾਲ ਮਨਾ ਰਹੇ ਹਨ ਜਿਵੇਂ ਝੰਡਾ ਅਤੇ ਦੇਸ਼ ਭਗਤੀ ਗੀਤ ਆਜ਼ਾਦੀ ਦੇ ਪ੍ਰਤੀਕ ਹਨ ਉਸੇ ਤਰ੍ਹਾਂ ਇੱਕ ਭਗਤ ਦਾ ਜੀਵਨ ਸੇਵਾ ਸਮਰਪਣ ਅਤੇ ਭਗਤੀ ਦੀ ਖੁਸ਼ਬੂ ਨਾਲ ਭਰਿਆ ਹੁੰਦਾ ਹੈ ਸਤਿਗੁਰੂ ਵੱਲੋਂ ਦਿੱਤਾ ਗਿਆ ਬ੍ਰਹਮ ਗਿਆਨ ਹੀ ਅਸਲੀ ਆਜ਼ਾਦੀ ਹੈ ਜੋ ਸਾਨੂੰ ਮੈਂ ਅਤੇ ਹੰਕਾਰ ਤੋਂ ਮੁਕਤ ਕਰਦਾ ਹੈ ਜਗਤ ਮਾਤਾ ਜੀ ਸ਼ਹਿਨਸ਼ਾਹ ਜੀ ਰਾਜ ਮਾਤਾ ਜੀ ਮਾਤਾ ਸਵਿੰਦਰ ਜੀ ਅਤੇ ਅਨੇਕਾਂ ਸੰਤਾਂ ਦੇ ਜੀਵਨ ਸਿਰਫ ਜਿਕਰ ਲਈ ਨਹੀਂ ਬਲਕਿ ਪ੍ਰੇਰਨਾ ਅਤੇ ਆਚਰਣ ਲਈ ਹੈ ਭਗਤੀ ਉਹੀ ਸੱਚੀ ਹੈ ਜਦੋਂ ਅਸੀਂ ਤੂੰ ਕਬੂਲ ਤਾਂ ਤੇਰਾ ਕੀਤਾ ਸਭ ਕੁਝ ਕਬੂਲ ਦੇ ਭਾਵਨਾ ਨਾਲ ਜਿਉਂਦੇ ਹਾਂ ਸਾਲਾਂ ਦੀ ਗਿਣਤੀ ਨਾਲ ਨਹੀਂ ਸਮਰਪਣ ਦੀ ਗਹਿਰਾਈ ਨਾਲ ਭਗਤੀ ਦਾ ਮੁੱਲ ਹੈ ਮੁਕਤੀ ਦਾ ਪਰਵ ਸਾਨੂੰ ਵਾਰ ਵਾਰ ਸਮਝਾਉਂਦਾ ਹੈ ਕਿ ਗਿਆਨ ਲੈ ਕੇ ਨਹੀਂ ਗਿਆਨ ਨੂੰ ਜੀਵਨ ਵਿੱਚ ਅਪਣਾ ਕੇ ਹੀ ਜੀਵਨ ਸਫਲ ਹੁੰਦਾ ਹੈ ਇਹਨਾਂ ਸੰਤਾਂ ਦਾ ਤਪ ਤਿਆਗ ਅਤੇ ਸੇਵਾ ਅੱਜ ਵੀ ਲੱਖਾਂ ਆਤਮਾਵਾਂ ਦੀ ਜ਼ਿੰਦਗੀ ਵਿੱਚ ਰੋਸਨੀ ਦਾ ਕੰਮ ਕਰ ਰਹੀ ਹੈ ਜੀਵਨ ਦੀਆਂ ਮੁਸ਼ਕਲ ਹਾਲਾਤਾਂ ਵਿੱਚ ਵੀ ਇਹਨਾਂ ਨੇ ਬ੍ਰਹਮ ਗਿਆਨ ਦੀ ਰੋਸ਼ਨੀ ਨੂੰ ਜਗਾ ਕੇ ਰੱਖਿਆ ਅਤੇ ਮਿਸ਼ਨ ਦਾ ਸੰਦੇਸ਼ ਜਨ ਜਨ ਤੱਕ ਆਪਣੇ ਜੀਵਨ ਰਾਹੀਂ ਪਹੁੰਚਾਇਆ ਅਸਲ ਵਿੱਚ ਨਿਰੰਕਾਰੀ ਜਗਤ ਦਾ ਹਰ ਭਗਤ ਹਮੇਸ਼ਾ ਉਹਨਾਂ ਦਾ ਰਿਣੀ ਅਤੇ ਕਰਜਦਾਰ ਰਹੇਗਾ 15 ਅਗਸਤ 1964 ਨੂੰ ਜਗਤ ਮਾਤਾ ਬੁੱਧਮਤੀ ਯਾਦ ਵਿੱਚ ਸ਼ੁਰੂ ਹੋਇਆ ਸੀ ਜਿਸ ਨੂੰ ਉਦੋਂ ਜਗਤ ਮਾਤਾ ਦਿਵਸ ਕਿਹਾ ਜਾਂਦਾ ਸੀ 17 ਸਤੰਬਰ 1969 ਨੂੰ ਜਦੋਂ ਬਾਬਾ ਅਵਤਾਰ ਸਿੰਘ ਜੀ ਬ੍ਰਹਮਲੀਨ ਹੋਏ ਤਾਂ 1970 ਤੋਂ ਇਸ ਦਿਨ ਨੂੰ ਜਗਤ ਮਾਤਾ ਸ਼ਹਿਨਸ਼ਾਹ ਜੀ ਦਿਵਸ ਕਿਹਾ ਜਾਣ ਲੱਗਾ 1979 ਵਿੱਚ ਪਹਿਲੇ ਪ੍ਰਧਾਨ ਭਾਈ ਸਾਹਿਬ ਲਾਭ ਸਿੰਘ ਜੀ ਦੇ ਬ੍ਰਹਮਲੀਨ ਹੋਣ ਤੇ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਜੀ ਨੇ ਮੁਕਤੀ ਪ੍ਰਭੂ ਦਾ ਨਾਮ ਦਿੱਤਾ ਮੁਕਤੀ ਪੁਰਬ ਦੀ ਅਸਲੀ ਭਾਵ ਇਹ ਹੈ ਕਿ ਆਜ਼ਾਦੀ ਦਿਵਸ ਰਾਸ਼ਟਰ ਦੀ ਤਰੱਕੀ ਦਾ ਮਾਰਗ ਦਿੰਦੀ ਹੈ ਉਸੇ ਤਰ੍ਹਾਂ ਹੀ ਆਤਮਿਕ ਆਜ਼ਾਦੀ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਹੀ ਜੀਵਨ ਦੀ ਉਪਲਬਧੀ
Posted By:

Leave a Reply