ਪਟਿਆਲਾ ਜਿਲੇ ਵਿੱਚ 126 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
- ਰਾਸ਼ਟਰੀ
- 31 Jul,2020
  
      -ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 1739  ਰਾਜਪੁਰਾ 31 ਜੁਲਾਈ  ( ਰਾਜੇਸ਼ ਡਾਹਰਾ    ) ਅੱਜ ਪਟਿਆਲਾ ਜਿਲੇ ਵਿਚ 126 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 1000 ਦੇ ਕਰੀਬ ਰਿਪੋਰਟਾਂ ਵਿਚੋ 126 ਕੋਵਿਡ ਪੋਜਟਿਵ ਪਾਏ ਗਏ ਹਨ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 126 ਕੇਸਾਂ ਵਿਚੋ 50 ਪਟਿਆਲਾ ਸ਼ਹਿਰ, 22 ਰਾਜਪੁਰਾ, 19 ਨਾਭਾ, 09 ਸਮਾਣਾ, 06 ਪਾਤੜਾਂ ਅਤੇ 20 ਵੱਖ ਵੱਖ ਪਿੰਡਾਂ ਤੋਂ ਹਨ।ਜਿਹੜੇ ਕੇਸ ਰਾਜਪੁਰਾ ਤੋਂ ਆਏ ਹਨ ਉਹਨਾਂ ਵਿਚੋਂ ਰਾਜਪੁਰਾ ਦੇ ਨੇੜੇੇ ਰਵੀ ਬੁੱਕ ਡਿਪੁ ਤੋਂ ਚਾਰ, ਡਾਲੀਮਾ ਵਿਹਾਰ ਤੋਂ ਦੋ, ਦੁਰਗਾ ਕਲੋਨੀ, ਰਾਮਦੇਵ ਕਲੋਨੀ, ਗਗਨਚੋਂਕ, ਕੇ.ਐਸ.ਐਮ.ਰੋਡ, ਗੁਰੂਦੁਆਰਾ ਰੋਡ, ਮਹਿੰਦਰਾ ਗੰਜ, ਬਠੋਈ, ਕਨਿਕਾ ਗਾਰਡਨ, ਆਦਰਸ਼ ਕਲੋਨੀ, ਨੀਲਪੁਰ ਸਾਂਝ ਕੇਂਦਰ, ਨੇੜੇ ਐਨ.ਟੀ.ਸੀ ਸਕੂਲ, ਗੁਰਬਖਸ਼ ਕਲੋਨੀ, ਧਮੋਲੀ, ਜੈ ਨਗਰ, ਨੇੜੇ ਦੁਰਗਾ ਮੰਦਰ ਤੋਂ ਇੱਕ-ਇੱਕ ਕੇਸ ਆਇਆ ।
  
                        
            
                          Posted By:
 RAJESH DEHRA
                    RAJESH DEHRA
                  
                
              