Yo Yo Honey Singh ਦੇ ਭਤੀਜੇ ਦਿਵਿਤ ਔਲਖ ਦੀ ਜਲੰਧਰ ’ਚ ਸੜਕ ਹਾਦਸੇ ਦੌਰਾਨ ਮੌਤ
- ਪੰਜਾਬ
- (Asia/Kolkata)
Jalandhar Road Accident: ਰੈਪਰ ਯੋ ਯੋ ਹਨੀ ਸਿੰਘ ਦੇ ਭਤੀਜੇ ਅਤੇ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦੀ ਐਤਵਾਰ ਤੜਕੇ ਜਲੰਧਰ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਹਾਦਸੇ ਵਿੱਚ ਉਸ ਦੇ ਇੱਕ ਦੋਸਤ ਦੀ ਵੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ।
ਮ੍ਰਿਤਕਾਂ ਦੀ ਪਛਾਣ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ (ਸਾਢੇ 18 ਸਾਲ) ਅਤੇ ਜਲੰਧਰ ਸਥਿਤ ਪੱਪੀ ਸਵੀਟਸ ਦੇ ਮਾਲਕ ਦੇ ਪੋਤੇ ਆਰਵ ਤਲਵਾੜ (19) ਵਜੋਂ ਹੋਈ ਹੈ। ਦਿਵਿਤ ਰੈਪਰ ਯੋ ਯੋ ਹਨੀ ਸਿੰਘ ਦੇ ਚਚੇਰੇ ਭਰਾ ਦਾ ਪੁੱਤਰ ਸੀ। ਇਹ ਹਾਦਸਾ ਜਲੰਧਰ ਵਿੱਚ ਪੁਲੀਸ ਲਾਈਨ ਨੇੜੇ ਫਲਾਈਓਵਰ ’ਤੇ ਵਾਪਰਿਆ।
ਪਾਰਟੀ ਤੋਂ ਬਾਅਦ ਕਾਰ ’ਚ ਜਾ ਰਹੇ ਸਨ ਦੋਵੇਂ ਨੌਜਵਾਨ
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਪਾਰਟੀ ਤੋਂ ਬਾਅਦ ਆਪਣੀ ਵੋਕਸਵੈਗਨ ਜੈਟਾ (Volkswagen Jetta) ਕਾਰ ਵਿੱਚ ਜਾ ਰਹੇ ਸਨ। ਤੇਜ਼ ਰਫ਼ਤਾਰ ਕਾਰ ਨਗਰ ਨਿਗਮ ਦੀ ਖੜ੍ਹੀ ਕੂੜੇ ਵਾਲੀ ਟਰਾਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਰਿਪੋਰਟਾਂ ਮੁਤਾਬਕ ਦੋਵਾਂ ਨੌਜਵਾਨਾਂ ਨੇ ਕਾਰ ਵਿੱਚ ਸਵਾਰ ਆਪਣੇ ਬਾਕੀ ਦੋਸਤਾਂ ਨੂੰ ਹਾਦਸੇ ਤੋਂ ਪਹਿਲਾਂ ਹੀ ਉਤਾਰ ਦਿੱਤਾ ਸੀ।
```