ਅੰਮ੍ਰਿਤਸਰ ਵਿੱਚ ਬੰਬ ਧਮਾਕੇ ਨਾਲ ਅੱਤਵਾਦੀ ਦੇ ਉੱਡੇ ਚੀਥੜੇ ਦੱਸਦੇ ਹਨ ਕਿ ਅੱਤਵਾਦ ਪਾਕਿਸਤਾਨ ਦੀ ਜੰਗੀ ਰਣਨੀਤੀ - ਐਡਵੋਕੇਟ ਆਨੰਦ।
- ਪੰਜਾਬ
- 28 May,2025
ਪਟਿਆਲਾ ਅੱਜ ਇੱਥੇ ਆਲ ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਆਨੰਦ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਇੱਕ ਬੰਬ ਧਮਾਕੇ ਵਿੱਚ ਖਾਲਿਸਤਾਨਵਾਦੀ ਅੱਤਵਾਦੀ ਦੇ ਉੱਡੇ ਚੀਥੜੇ ਦੱਸਦੇ ਹਨ ਕਿ ਅੱਤਵਾਦ ਪਾਕਿਸਤਾਨ ਦੀ ਜੰਗੀ ਰਣਨੀਤੀ ਹੈ। ਸ਼੍ਰੀ ਰਾਜਿੰਦਰ ਪਾਲ ਆਨੰਦ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਫੈਲਾਇਆ ਗਿਆ ਅੱਤਵਾਦ ਇਹ ਕੋਈ ਪ੍ਰੋਕਸੀ ਵਾਰ ਨਹੀਂ ਹੈ ਸਗੋਂ ਇੱਕ ਸੋਚੀ ਸਮਝੀ ਜੰਗ ਦੀ ਰਣਨੀਤੀ ਹੈ ।ਜੇਕਰ ਪਾਕਿਸਤਾਨ ਭਾਰਤੀ ਫੌਜਾਂ ਵੱਲੋਂ ਕੀਤੇ ਗਏ ਆਪਰੇਸ਼ਨ ਸੰਧੂਰ ਤੋਂ ਬਾਅਦ ਵੀ ਨਾ ਸਮਝਿਆ ਤਾਂ ਭਾਰਤ ਦੀ ਸਰਕਾਰ ਉਸ ਨੂੰ ਲੋੜੀਂਦਾ ਜਵਾਬ ਦੇਵੇਗੀ ਜਿਵੇਂ ਕਿ ਆਪਰੇਸ਼ਨ ਸੰਦੂਰ ਦੌਰਾਨ ਪਾਕਿਸਤਾਨੀ ਅੱਤਵਾਦੀ ਕੈਂਪਾਂ ਵਿੱਚ ਬੈਠੇ ਅੱਤਵਾਦੀਆਂ ਨੂੰ ਦਿੱਤਾ ਗਿਆ ਹੈ। ਸ੍ਰੀ ਰਾਜਿੰਦਰ ਪਾਲ ਆਨੰਦ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਸਰਕਾਰੀ ਅਤੇ ਗੈਸ ਸਰਕਾਰੀ ਅੱਤਵਾਦ ਵਿੱਚ ਕੋਈ ਫਰਕ ਨਹੀਂ ਹੈ। ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਨੇ ਅੱਤਵਾਦ ਨੂੰ ਆਪਣਾ ਸਮਰਥਨ ਜਾਰੀ ਰੱਖਿਆ ਹੋਇਆ ਹੈ, ਭਾਵੇਂ ਕਿ ਭਾਰਤੀਆਂ ਦੀ ਸੋਚ ਸਾਰੇ ਵਿਸ਼ਵ ਨੂੰ ਆਪਣੇ ਭੈਣ ਅਤੇ ਭਰਾ ਮੰਨਣਾ ਹੈ ਅਤੇ ਅਸੀਂ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੇ ਆਮ ਲੋਕਾਂ ਦੀ ਵੀ ਖੁਸ਼ੀ ਚਾਹੁੰਦੇ ਹਾਂ। ਪਰ ਜੇਕਰ ਕੋਈ ਵੀ ਦੁਸ਼ਮਣ ਭਾਰਤ ਦੀ ਤਾਕਤ ਨੂੰ ਚੁਣੌਤੀ ਦੇਵੇਗਾ ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਸੂਰਵੀਰਾਂ ਅਤੇ ਯੋਧਿਆਂ ਦੀ ਧਰਤੀ ਹੈ। ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਦੇ ਖਿਲਾਫ ਜਦੋਂ ਭਾਰਤ ਦੀਆਂ ਫੌਜਾਂ ਨੇ ਆਪ੍ਰੇਸ਼ਨ ਸੰਧੂਰ ਕੀਤਾ ਤਾਂ ਉਸ ਆਪਰੇਸ਼ਨ ਵਿੱਚ ਮਾਰੇ ਗਏ ਅੱਤਵਾਦੀਆਂ ਨੂੰ ਪਾਕਿਸਤਾਨ ਸਰਕਾਰ ਨੇ ਸਰਕਾਰੀ ਸਨਮਾਨ ਦਿੱਤਾ। ਐਡਵੋਕੇਟ ਆਨੰਦ ਨੇ ਇਹ ਵੀ ਕਿਹਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਅਤੇ ਇਸ ਨੂੰ ਡਿਸਟਰਬ ਕਰਨ ਲਈ ਪਾਕਿਸਤਾਨ ਦੀ ਆਈ ਐਸ ਆਈ ਏਜੰਸੀ ਅਤੇ ਹੋਰ ਅੱਤਵਾਦੀ ਜਥੇਬੰਦੀਆਂ ਸਾਡੇ ਨੌਜਵਾਨਾਂ ਨੂੰ ਹਨੀ ਟਰੈਪ ਵਿੱਚ ਫਸਾ ਕੇ ਉਹਨਾਂ ਦਾ ਨੁਕਸਾਨ ਕਰਵਾ ਰਹੀਆਂ ਹਨ ਅਤੇ ਉਹਨਾਂ ਦੀ ਮੰਸ਼ਾ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਅਤੇ ਆਪਸੀ ਭਾਈਚਾਰੇ ਨੂੰ ਤੋੜਨਾ ਹੈ, ਜਿਸ ਨੂੰ ਆਲ ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ।
Posted By:
Amrish Kumar Anand
Leave a Reply