ਦੋਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਨਸ਼ਾ ਵਿਰੋਧੀ ਸੈਮੀਨਾਰ ਤੇ ਜਾਗਰੂਕਤਾ ਰੈਲੀ ਦਾ ਆਯੋਜਨ
- ਪੰਜਾਬ
- 19 Nov,2025
ਜਲੰਧਰ, 18 ਨਵੰਬਰ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫੇਅਰਜ਼ ਡਵੀਜ਼ਨ ਪੰਜਾਬ , ਮੈਡਮ ਧੰਨਪ੍ਰੀਤ ਕੌਰ ਆਈ.ਪੀ.ਐਸ. ਪੁਲਿਸ ਕਮਿਸਨਰ ਜਲੰਧਰ ਜੀ ਅਤੇ ਸ੍ਰੀ ਸੁਖਵਿੰਦਰ ਸਿੰਘ ਵਧੀਕ ਡਿਪਟੀ ਕਮਿਸਨਰ ਪੁਲਿਸ (ਸਥਾਨਕ ਕਮਿਉਨਿਟੀ ਪੁਲਿਸ ਅਫਸਰ, ਕਮਿਸ਼ਨਰੇਟ ਜਲੰਧਰ) ਦੀਆਂ ਹਦਾਇਤਾਂ ਅਨੁਸਾਰ, ਪੱਤਰ ਨੰਬਰ 279-DR, , 18 ਨਵੰਬਰ 2025 ਦੋਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਜਲੰਧਰ ਚ ਨਸ਼ਾ ਵਿਰੋਧੀ ਦੇਸ਼-ਪੱਧਰੀ 5ਵੇਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੁਹਿੰਮ ਨੂੰ ਜਿਲ੍ਹਾ ਇੰਚਾਰਜ ਸਾਂਝ ਕੇਂਦਰ ਇੰਸਪੈਕਟਰ ਪਰਮਿੰਦਰ ਕੌਰ, ਏਐਸਆਈ ਸੁਖਵਿੰਦਰ ਕੁਮਾਰ (ਇੰਚਾਰਜ ਸਾਂਝ ਕੇਂਦਰ ਸੈਂਟਰਲ ਅਤੇ ਨਾਰਥ), ਮਹਿਲਾ ਮੁੱਖ ਸਿਪਾਹੀ ਜੋਤੀ ਸ਼ਰਮਾ, ਮੁੱਖ ਸਿਪਾਹੀ ਅਮਿਤ ਠਾਕੁਰ, ਮਹਿਲਾ ਮਿੱਤਰ ਲੇਡੀ ਕਾਂਸਟੇਬਲ ਰਮਨਦੀਪ ਕੌਰ ਅਤੇ ਸਰਬਜੀਤ ਕੌਰ ਵੱਲੋਂ ਵਿਸ਼ੇਸ਼ ਤੌਰ ’ਤੇ ਆਯੋਜਿਤ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸ. ਤੇਜਾ ਸਿੰਘ ਅਤੇ ਸਟਾਫ ਮੈਂਬਰਾਂ ਨੇ ਸੈਮੀਨਾਰ ਨੂੰ ਸਫਲ ਬਣਾਉਣ ਵਿੱਚ ਪੂਰਾ ਸਹਿਯੋਗ ਦਿੱਤਾ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਨਸ਼ੇ ਦੀ ਰੋਕਥਾਮ, ਸਾਈਬਰ ਕਰਾਈਮ, ਟ੍ਰੈਫ਼ਿਕ ਨਿਯਮਾਂ ਅਤੇ ਆਮ ਜਨਜਾਗਰੂਕਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਬੱਚਿਆਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ ਗਈ ਅਤੇ ਬਾਅਦ ਵਿੱਚ ਨਸ਼ਾ ਵਿਰੋਧੀ ਰੈਲੀ ਵੀ ਕੱਢੀ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਨਸ਼ੇ ਖ਼ਿਲਾਫ਼ ਸੰਦੇਸ਼ਮਈ ਨਾਅਰਿਆਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ। ਇਸੇ ਦੌਰਾਨ ਵੱਖ-ਵੱਖ ਹੈਲਪਲਾਈਨ ਨੰਬਰਾਂ ਬਾਰੇ ਵੀ ਵਿਦਿਆਰਥੀਆਂ ਨੂੰ ਅਗਿਆਹ ਕਰਵਾਇਆ ਗਿਆ।ਸਰਕਾਰੀ ਹਦਾਇਤਾਂ ਅਧੀਨ ਚਲ ਰਹੀ ਇਹ ਮੁਹਿੰਮ ਨੌਜਵਾਨ ਪੀੜ੍ਹੀ ਨੂੰ ਨਸ਼ਾ-ਮੁਕਤ ਸਮਾਜ ਵੱਲ ਪ੍ਰੇਰਿਤ ਕਰਨ ਲਈ ਇਕ ਮਹੱਤਵਪੂਰਨ ਯਤਨ ਸਾਬਤ ਹੋ ਰਹੀ ਹੈ।
Posted By:
Amrish Kumar Anand