ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਅਤੇ ਪੇਰੈਂਟਸ ਬੁੱਕ ਡਿਪੂ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ ਗਿਆ।
- ਪੰਜਾਬ
- 30 Aug,2025
ਰਾਜਪੁਰਾ, 30 ਅਗਸਤ: (ਰਾਜੇਸ਼ ਡਾਹਰਾ ) : : ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਸ਼ਨ ਅਤੇ ਪਾਣੀ ਭੇਜਿਆ ਗਿਆ ਹੈ। ਇਹ ਸਹਾਇਤਾ ਪੇਰੈਂਟਸ ਬੁੱਕ ਡਿਪੂ ਦੇ ਸਹਿਯੋਗ ਨਾਲ ਦਿੱਤੀ ਗਈ।
ਸਲਾਮਪੁਰ ਰੋਡ ਸਥਿਤ ਬਿਰਧ ਆਸ਼ਰਮ ਦੇ ਦਫ਼ਤਰ ਤੋਂ ਇੱਕ ਟਰਾਲੇ ਵਿੱਚ 16 ਟਨ ਤੋਂ ਵੱਧ ਸਮਾਨ ਰਵਾਨਾ ਕੀਤਾ ਗਿਆ। ਇਸ ਵਿੱਚ 200 ਰਾਸ਼ਨ ਪੈਕਟ ਸ਼ਾਮਲ ਸਨ, ਜਿਨ੍ਹਾਂ ਵਿੱਚ ਆਟਾ, ਚਾਵਲ, ਦਾਲਾਂ, ਤੇਲ, ਮਸਾਲੇ ਅਤੇ ਹੋਰ ਘਰੇਲੂ ਸਮਾਨ ਸੀ। ਇਸ ਤੋਂ ਇਲਾਵਾ, 100 ਪੇਟੀਆਂ ਪਾਣੀ ਦੀਆਂ ਵੀ ਭੇਜੀਆਂ ਗਈਆਂ।
ਇਸ ਮੌਕੇ 'ਤੇ ਗੁਰਪ੍ਰੀਤ ਸਿੰਘ ਧਮੋਲੀ ਨੇ ਪੇਰੈਂਟਸ ਬੁੱਕ ਡਿਪੂ ਦੇ ਮਾਲਕ ਇੰਦਰਮੀਤ ਸਿੰਘ ਮਨੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਨੇਕ ਕਾਰਜ ਲਈ ਲਗਭਗ 3.5 ਲੱਖ ਰੁਪਏ ਦਾ ਰਾਸ਼ਨ ਮੁਹੱਈਆ ਕਰਵਾਇਆ। ਧਮੋਲੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਔਖੀ ਘੜੀ ਵਿੱਚ ਆਪਣੇ ਪੰਜਾਬ ਵਾਸੀਆਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਸ ਮੌਕੇ 'ਤੇ ਐਸੋਸੀਏਸ਼ਨ ਦੇ ਮੈਂਬਰ ਰਣਜੀਤ ਸਿੰਘ, ਸੁਰਿੰਦਰ ਸਿੰਘ ਬੰਟੀ, ਦਿਨੇਸ਼ ਮਹਿਤਾ, ਕੀਰਤ ਸਿੰਘ, ਬਿਕਰਮਜੀਤ ਸਿੰਘ, ਇੰਦੂ ਡਾਹਰਾ, ਰਵਿੰਦਰਪਾਲ ਸਿੰਘ, ਅਤੇ ਇੰਦਰਮੀਤ ਸਿੰਘ ਮਨੀ ਵੀ ਮੌਜੂਦ ਸਨ।
Posted By:

Leave a Reply