ਅੰਮ੍ਰਿਤਸਰ ’ਚ ਬੈਂਕ ਲੁੱਟਣ ਦੀ ਕੋਸ਼ਿਸ਼, 5 ਨਕਾਬਪੋਸ਼ CCTV ’ਚ ਕੈਦ
- ਪੰਜਾਬ
- (Asia/Kolkata)
ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ ਇੰਡੀਆ ’ਚ ਲੁੱਟ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 5 ਨਕਾਬਪੋਸ਼ ਨੌਜਵਾਨ ਲੁੱਟ ਦੇ ਇਰਾਦੇ ਨਾਲ ਬੈਂਕ ਅੰਦਰ ਦਾਖਲ ਹੋਏ, ਪਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੇ ਅਤੇ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੌਰਾਨ ਬੈਂਕ ਸਟਾਫ ਅਤੇ ਮੌਜੂਦ ਲੋਕਾਂ ਵਿੱਚ ਅਫਰਾਤਫਰੀ ਮਚ ਗਈ। ਲੁਟੇਰੇ ਬੈਂਕ ਤੋਂ ਕੋਈ ਵੱਡੀ ਰਕਮ ਨਹੀਂ ਲੈ ਜਾ ਸਕੇ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਬੈਂਕ ਅਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜੇ ਮੁਲਜ਼ਮ ਬੈਂਕ ਤੱਕ ਕਿਸ ਰਸਤੇ ਆਏ ਅਤੇ ਵਾਰਦਾਤ ਨਾਕਾਮ ਹੋਣ ਤੋਂ ਬਾਅਦ ਕਿਸ ਦਿਸ਼ਾ ਵਿੱਚ ਫਰਾਰ ਹੋਏ।
ਫਿਲਹਾਲ ਸਾਰੇ ਮੁਲਜ਼ਮ ਅਣਪਛਾਤੇ ਹਨ ਅਤੇ ਪੁਲਿਸ ਉਨ੍ਹਾਂ ਦੀ ਪਛਾਣ ਲਈ ਜਾਂਚ ਕਰ ਰਹੀ ਹੈ।