ਸ਼ਕਤੀ ਪਬਲਿਕ ਸੀਨੀ. ਸੰਕੈਡਰੀ ਸਕੂਲ ‘ਚ ਆਜਾਦੀ ਦਿਵਸ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
- ਪੰਜਾਬ
- 18 Aug,2025

ਦੋਰਾਹਾ 17 ਅਗਸਤ ( ਅਮਰੀਸ਼ ਆਨੰਦ )- ਸ਼ਕਤੀ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਦੋਰਾਹਾ ਵਿਖੇ 15 ਅਗਸਤ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਸਮਾਗਮ ਦੀ ਸੁਰੂਆਤ ਪ੍ਰਿਸ਼ੀਪਲ ਜਤਿੰਦਰ ਸ਼ਰਮਾ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ ਜਦਕਿ ਵਿਿਦਆਰਥੀਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ । ਸਮਾਗਮ ਦੌਰਾਨ ਸਕੂਲੀ ਵਿਿਦਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ,ਕਵਿਤਾਵਾਂ ਅਤੇ ਨਾਟਕ ਪੇਸ ਕੀਤੇ ਗਏ ,ਜਦਕਿ ਭੰਗੜੇ ਅਤੇ ਗਿੱਧੇ ਨੇ ਸਮਾਗਮ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਵਾਈਸ ਪ੍ਰਿਸ਼ੀਪਲ ਨੀਰਜ ਸ਼ਰਮਾ ਨੇ ਆਜਾਦੀ ਦੇ ਮਹੱਤਵ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਸਮਾਗਮ ਦਾ ਅੰਤ ਬੰਦੇ ਮਾਤਰਮ ਦੀਆਂ ਗੂਜਦੀਆਂ ਸੁਰਾਂ ਨਾਲ ਹੋਇਆ । ਇਸ ਦੇ ਨਾਲ ਹੀ ਜਨਮ ਅਸ਼ਟਮੀ ਦੇ ਸਮਾਰੋਹ ਵਿੱਚ ਬੱਚਿਆਂ ਨੇ ਰਾਮਲੀਲਾ , ਮੱਖਣ ਚੋਰੀ ਦੇ ਦ੍ਰਿਸ਼ ਅਤੇ ਚਾਟੀ ‘ਚੋ ਮਧਾਣੀ ਲੈ ਕੇ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸੰਬੰਧਿਤ ਮਨਮੋਹਕ ਪੇਸ਼ਕਾਰੀਆਂ ਕੀਤੀਆਂ । ਸਕੂਲ ਨੂੰ ਫੁੱਲਾਂ ਅਤੇ ਰੰਗ-ਬਿਰੰਗੇ ਸਜਾਵਟੀ ਸਮਾਜ ਨਾਲ ਸਜਾਇਆ ਗਿਆ ਸੀ ।ਇਸ ਸਮੇਂ ਪ੍ਰਿਸ਼ੀਪਲ ਜਤਿੰਦਰ ਸ਼ਰਮਾ ‘ਤੇ ਵਾਈਸ ਪ੍ਰਿਸ਼ੀਪਲ ਨੀਰਜ ਸ਼ਰਮਾ ਨੇ ਸਾਰੇ ਸਟਾਫ, ਵਿਦਿਆਰਥੀ ‘ਤੇ ਮਾਪਿਆਂ ਨੂੰ ਵਧਾਈ ਦਿੱਤੀ । ਇਸ ਮੌਕੇ ਸੁਮਨ ਲਤਾ , ਰਾਜੀਵ ਵੈਦ , ਕਮਲੇਸ਼ ਸ਼ਰਮਾ , ਇੰਦਰਪਾਲ ਕੌਰ , ਸੀਮਾ ਰਾਣੀ , ਸੀਮਾ ਕਪੂਰ , ਪ੍ਰਭਜੋਤ ਕੌਰ , ਅਜੀਤਪਾਲ ਸਿੰਘ , ਪਰਮਿੰਦਰ ਸਿੰਘ , ਮਧੂ ਬਾਲਾ , ਸਰਬਜੀਤ ਕੌਰ , ਨੇਹਾ ਸੂਦ , ਜੋਤੀ ਰਾਣੀ ,ਪ੍ਰਦੀਪ ਕੌਰ , ਸਿਮਰਨ ਕੌਰ , ਸਰਬਜੀਤ ਕੌਰ ਆਦਿ ਤੋਂ ਇਲਾਵਾ ਸਕੂਲ ਦਾ ਸਾਰਾ ਸਟਾਫ, ਵਿਦਿਆਰਥੀ ‘ਤੇ ਉਨ੍ਹਾਂ ਦੇ ਮਾਤਾ ਪਿਤਾ ਸਨ॥
Posted By:

Leave a Reply