ਦੋਆਬਾ ਕਾਲਜ ਜਲੰਧਰ ਵਿੱਖੇ ਨਸ਼ਾ ਵਿਰੋਧੀ ਦੇਸ਼-ਪੱਧਰੀ 5ਵੇਂ ਵਰ੍ਹੇਗੰਢ ਮੌਕੇ ਸੈਮੀਨਾਰ ਦਾ ਆਯੋਜਨ

ਦੋਆਬਾ ਕਾਲਜ ਜਲੰਧਰ ਵਿੱਖੇ ਨਸ਼ਾ ਵਿਰੋਧੀ ਦੇਸ਼-ਪੱਧਰੀ 5ਵੇਂ ਵਰ੍ਹੇਗੰਢ ਮੌਕੇ ਸੈਮੀਨਾਰ ਦਾ ਆਯੋਜਨ

ਜਲੰਧਰ, 18 ਨਵੰਬਰ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫੇਅਰਜ਼ ਡਵੀਜ਼ਨ ਪੰਜਾਬ, ਮੈਡਮ ਧੰਨਪ੍ਰੀਤ ਕੌਰ ਆਈ.ਪੀ.ਐਸ. ਪੁਲਿਸ ਕਮਿਸਨਰ ਜਲੰਧਰ, ਸ੍ਰੀ ਸੁਖਵਿੰਦਰ ਸਿੰਘ ਵਧੀਕ ਡਿਪਟੀ ਕਮਿਸਨਰ ਪੁਲਿਸ (ਸਥਾਨਕ ਕਮਿਉਨਿਟੀ ਪੁਲਿਸ ਅਫਸਰ) ਅਤੇ ਸ਼੍ਰੀ ਸੰਜੇ ਕੁਮਾਰ ਏ.ਸੀ.ਪੀ. ਐਨ.ਡੀ.ਪੀ.ਐਸ. ਕਮਿਸ਼ਨਰੇਟ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਅੱਜ ਦੋਆਬਾ ਕਾਲਜ ਜਲੰਧਰ ਵਿੱਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।ਇਹ ਸਮਾਗਮ ਜ਼ਿਲ੍ਹਾ ਇੰਚਾਰਜ ਸਾਂਝ ਕੇਂਦਰ ਇੰਸਪੈਕਟਰ ਪਰਮਿੰਦਰ ਕੌਰ, ਏਐਸਆਈ ਸੁਖਵਿੰਦਰ ਕੁਮਾਰ (ਇੰਚਾਰਜ ਸਾਂਝ ਕੇਂਦਰ ਸੈਂਟਰਲ ਅਤੇ ਨਾਰਥ) ਅਤੇ ਮਹਿਲਾ ਮੁੱਖ ਸਿਪਾਹੀ ਜੋਤੀ ਸ਼ਰਮਾ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡਾ. ਅਰਸ਼ਦੀਪ ਸਿੰਘ ਅਤੇ ਕਾਲਜ ਸਟਾਫ ਨੇ ਪੂਰਾ ਸਹਿਯੋਗ ਦਿੱਤਾ।ਦੇਸ਼ ਪੱਧਰੀ ਨਸ਼ਾ ਵਿਰੋਧੀ ਮੁਹਿੰਮ ਦੀ 5ਵੀ ਵਰ੍ਹੇਗੰਢ ਨੂੰ ਸਮਰਪਿਤ ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਨਸ਼ਾ ਰੋਕਥਾਮ, ਟਰੈਫਿਕ ਨਿਯਮਾਂ ਅਤੇ ਸਾਈਬਰ ਕਰਾਈਮ ਸਬੰਧੀ ਵਿਸਥਾਰ ਨਾਲ ਜਾਣੂ ਕਰਾਇਆ ਗਿਆ। ਵਿਦਿਆਰਥੀਆਂ ਤੋਂ ਨਸ਼ਾ ਨਾ ਕਰਨ ਦੀ ਸਹੁੰ ਵੀ ਚੁਕਵਾਈ ਗਈ।ਇਸ ਮੌਕੇ ਉਨ੍ਹਾਂ ਨੂੰ ਵੱਖ-ਵੱਖ ਮਹੱਤਵਪੂਰਨ ਹੈਲਪਲਾਈਨ ਨੰਬਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਹ ਸੈਮੀਨਾਰ ਨੌਜਵਾਨਾਂ ਨੂੰ ਨਸ਼ਾ-ਮੁਕਤ ਜੀਵਨ ਜੀਣ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਣ ਯੋਗਦਾਨ ਸਾਬਤ ਹੋਇਆ।