ਐਮ ਸੀ ਕਰਨ ਮਹਾਜਨ ਅਤੇ ਹਰਪ੍ਰੀਤ ਸਿੰਘ ਸਹਾਇ ਨੇ ਕੀਤਾ ਰਾਮਲੀਲਾ ਦਾ ਉਦਘਾਟਨ
- ਪੰਜਾਬ
- 24 Sep,2025

ਸ੍ਰੀ ਰਾਮ ਧਰਮ ਪ੍ਰਚਾਰਨੀ ਸਭਾ ਰਾਮਲੀਲਾ ਦੁਸ਼ਹਿਰਾ ਕਮੇਟੀ ਕਪਰਥਲਾ (ਸ਼੍ਰੀ ਸਨਾਤਮ ਧਰਮ ਸਭਾ ਵਾਲੇ) ਵੱਲੋਂ ਸ੍ਰੀ ਰਮਾਇਣ ਜੀ ਨੂੰ ਨਾਟਕਾਂ ਦੇ ਰੂਪ ਵਿੱਚ ਸਿਟੀ ਹਾਲ ਚੌਂਕ ਕਪੂਰਥਲਾ ਦਿਖਾਈ ਜਾ ਰਹੀ ਹੈ ਜਿਸ ਦੇ ਚਲਦੇ ਨਾਟਕ ਸ੍ਰੀ ਰਾਮ ਅਵਤਾਰ ਸੀਤਾ ਜਨਮ ਦਾ ਉਦਘਾਟਨ ਐਮ ਸੀ ਕਰਨ ਮਹਾਜਨ ਅਤੇ ਹਰਪ੍ਰੀਤ ਸਿੰਘ ਸਹਾਇ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਐਡਵੋਕੇਟ ਨਿਤਿਨ ਸ਼ਰਮਾ, ਸਮਾਜ ਸੇਵੀ ਓਮ ਪ੍ਰਕਾਸ਼ ਓਮੀ ਜੀ ਨੇ ਜੋਤ ਜਗਾ ਕੇ ਸ੍ਰੀ ਰਮਾਇਣ ਜੀ ਨੂੰ ਪ੍ਰਣਾਮ ਕੀਤਾ. ਇਸ ਮੌਕੇ ਤੇ ਐਮਸੀ ਕਰਨ ਮਹਾਜਨ ਜੀ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਪ੍ਰਭੂ ਸ਼ੀ ਰਾਮ ਜੀ ਦਿਖਾਏ ਹੋਏ ਰਸਤਿਆਂ ਤੇ ਚੱਲਣਾ ਚਾਹੀਦਾ ਹੈ ਸਮਾਜ ਵਿੱਚ ਜੋ ਗੰਦਗੀ ਫੈਲ ਰਹੀ ਹੈ ਸਾਨੂੰ ਉਸ ਤੋਂ ਬਚਣਾ ਚਾਹੀਦਾ ਅਤੇ ਸਾਫ ਕਰਨਾ ਚਾਹੀਦਾ ਹੈ ਸਾਨੂੰ ਆਪਣੀ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਸੁਰੱਖਿਤ ਰੱਖਣਾ ਚਾਹੀਦਾ ਹੈ ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਸੁਰੱਖਿਤ ਹੋਵੇ. ਇਸ ਮੌਕੇ ਤੇ ਸਭਾ ਦੇ ਪ੍ਰਧਾਨ ਸ਼ਿਵ ਦਰਸ਼ਨ ਕਪੂਰ ਜੀ ਅਤੇ ਚੇਅਰਮੈਨ ਵਿਜੇ ਛਾਬੜਾ,ਕੈਸ਼ੀਅਰ ਗੁਲਸ਼ਨ ਕਾਲੜਾ, ਉਪ ਪ੍ਰਧਾਨ ਸੁਮਿਤ ਗੁਪਤਾ ,ਮਨੋਜ ਖੁਰਾਨਾ ਅਤੇ ਹੋਰ ਅਹੁਦੇਦਾਰਾਂ ਨੇ ਆਏ ਹੋਏ ਮੁੱਖ ਸਨਮਾਨਿਤ ਵੀ ਕੀਤਾ
Posted By:

Leave a Reply