ਮੈਂ ਕਿਸਾਨ ਦੀ ਬੇਟੀ ਕਿਸਾਨਾਂ ਨਾਲ ਹਾਂ- ਰਮਣੀਕ ਸੰਧੂ
- ਪੰਜਾਬ
- 25 Jan,2021
ਲੁਧਿਆਣਾ,(ਅਮਰੀਸ਼ ਆਨੰਦ)ਕਿਸਾਨ ਵਿਰੋਧੀ 3 ਕਾਨੂੰਨਾਂ ਨੂੰ ਪਾਸ ਕਰਕੇ ਭਾਜਪਾ ਸਰਕਾਰ ਦਾ ਸਮੁੱਚੀ ਦੁਨੀਆਂ ਵਿਚ ਵਿਰੋਧ ਹੋ ਰਿਹਾ ਹੈ ਦੇਸ਼ ਵਾਸੀ ਸਾਰੇ ਮਿਲ ਕੇ ਇਹਨਾਂ ਕਾਲੇ ਕਾਨੂੰਨਾਂ ਦੇ ਅੰਦੋਲਨ ਵਿਚ ਪੂਰੀ ਤਰਾਂ ਡੱਟ ਕੇ ਸਹਿਯੋਗ ਦੇ ਰਹੇ ਹਨ. ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਜਲਦੀ ਹੋ ਸਕੇ ਇਹਨਾਂ ਤਿੰਨੋ ਕਾਲੇ ਕਾਨੂੰਨਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਰੰਗਮੰਚ ਤੇ ਟੀ.ਵੀ ਆਰਟਿਸਟ ਰਮਣੀਕ ਸੰਧੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਕਿਸਾਨ ਦੀ ਬੇਟੀ ਕਿਸਾਨਾਂ ਨਾਲ ਹੈ ਓਹਨਾ ਕਿਹਾ ਕਿ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੀ ਬਜਾਏ ਆਮ ਲੋਕਾਂ ਦਾ ਸੋਚਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਦੱਬਣ ਨੂੰ ਫਿਰਦੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ। ਉਨਾਂ ਕਿਹਾ ਕਿ ਜੇਕਰ ਕਿਸਾਨ ਕੋਲ ਜਮੀਨ ਹੀ ਨਾ ਰਹੀ ਤਾਂ ਦੇਸ਼ ਦੇ ਲੋਕ ਰੋਟੀ ਕਿਥੋਂ ਖਾਣਗੇ।
Posted By:
Amrish Kumar Anand