ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਚੰਡੀਗੜ੍ਹ ਤੋਂ ਮਾਨਸਾ ਰਵਾਨਾ, ਦੁਪਹਿਰ 12 ਵਜੇ ਹੋਵੇਗਾ ਅੰਤਿਮ ਸੰਸਕਾਰ
- ਪੰਜਾਬ
- (Asia/Kolkata)
ਮਾਨਸਾ: ਨਸ਼ਿਆਂ ਅਤੇ ਡਰੱਗ ਮਾਫੀਆ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਚੰਡੀਗੜ੍ਹ ਤੋਂ ਮਾਨਸਾ ਲਿਜਾਈ ਜਾ ਰਹੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮਾਨਸਾ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ।
PGI ਚੰਡੀਗੜ੍ਹ ਤੋਂ ਮਾਨਸਾ ਤੱਕ ਤੈਅ ਕੀਤਾ ਗਿਆ ਅੰਤਿਮ ਯਾਤਰਾ ਦਾ ਰੂਟ
ਸਾਂਝੇ ਕੀਤੇ ਗਏ ਪ੍ਰੋਗਰਾਮ ਅਨੁਸਾਰ, ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਯਾਤਰਾ ਦਾ ਰੂਟ PGI ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਜ਼ੀਰਕਪੁਰ, ਪਟਿਆਲਾ, ਭਵਾਨੀਗੜ੍ਹ, ਸੁਨਾਮ, ਚੀਮਾ ਅਤੇ ਭਿੱਖੀ ਰਾਹੀਂ ਮਾਨਸਾ ਤੱਕ ਰੱਖਿਆ ਗਿਆ ਹੈ।
ਇਸ ਤੋਂ ਬਾਅਦ ਮਾਨਸਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਾਂਝੀ ਕੀਤੀ ਤਸਵੀਰ ਵਿੱਚ ਫੁੱਲਾਂ ਅਤੇ ਹਾਰਾਂ ਨਾਲ ਸਜਾਈ ਐਂਬੂਲੈਂਸ ਕੋਲ ਲੋਕ ਇਕੱਠੇ ਦਿਖਾਈ ਦੇ ਰਹੇ ਹਨ।