ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ 25 ਵਿਦਿਆਰਥੀਆਂ ਨੇ ਕੀਤਾ ਉਦਯੋਗ ਦਾ ਦੌਰਾ

Date: 13 April 2023
RAJESH DEHRA, RAJPURA
ਰਾਜਪੁਰਾ,13 ਅਪ੍ਰੈਲ (ਰਾਜੇਸ਼ ਡਾਹਰਾ)

ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਪ੍ਰੋ. ਤਲਵਿੰਦਰ ਸਿੰਘ ਰੰਧਾਵਾ ਅਤੇ ਪ੍ਰੋ. ਜਸਪ੍ਰੀਤ ਸਿੰਘ ਬਹਿਲ ਦੀ ਅਗਵਾਈ ਵਿੱਚ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ "ਗੁਰੂ ਨਾਨਕ ਮਸ਼ੀਨ ਟੂਲਜ਼", ਰਾਜਪੁਰਾ ਦਾ ਉਦਯੋਗਿਕ ਦੌਰਾ ਕੀਤਾ। ਇਸ ਦੌਰੇ ਵਿੱਚ 25 ਦੇ ਕਰੀਬ ਵਿਦਿਆਰਥੀ ਨੇ ਹਿਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਉਦਯੋਗਾਂ ਵਿੱਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਨਵੀਆਂ ਤਕਨੀਕਾਂ ਜਿਵੇਂ ਕਿ ਸੀਐਨਸੀ ਮਿਲਿੰਗ ਮਸ਼ੀਨਾਂ ਅਤੇ ਸੀਐਨਸੀ ਮਸ਼ੀਨ ਵਿੱਚ ਵਰਤੀਆਂ ਜਾਂਦੀਆਂ ਆਟੋਮੈਟਿਕ ਟੂਲਜ਼ ਚੇਂਜਰਾਂ ਬਾਰੇ ਸਿੱਖਿਆ ਤੇ ਨਾਲ ਹੀ ਉਹਨਾਂ ਨੇ ਕਾਸਟਿੰਗ ਪ੍ਰਕਿਰਿਆ ਵਿੱਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਵੀ ਜਾਣਿਆ ਜਿਵੇਂ ਕਿ ਪੈਟਰਨਾਂ ਦੁਆਰਾ ਕੈਵਿਟੀਜ਼ ਕਿਵੇਂ ਬਣਾਈਆਂ ਜਾਂਦੀਆਂ ਹਨ, ਕੈਵਿਟੀ ਵਿੱਚ ਪਿਘਲੇ ਹੋਏ ਪਦਾਰਥ ਨੂੰ ਪਾਉਣ ਦੀਆਂ ਤਕਨੀਕਾਂ, ਕਾਸਟ ਉਤਪਾਦਾਂ ਤੋਂ ਰਨਰ ਅਤੇ ਰਾਈਜ਼ਰ ਨੂੰ ਹਟਾਉਣਾ ਅਤੇ ਸੀਐਨਸੀ ਲੇਜ਼ਰ ਕੱਟਿੰਗ ਮਸ਼ੀਨ ਨਾਲ ਸਕਿੰਟਾ ਵਿੱਚ ਕੰਮ ਕਰਨਾਂ ਸ਼ਾਮਿਲ ਸੀ।ਇਸ ਮੌਕੇ ਤੇ ਗੁਰੂ ਨਾਨਕ ਮਸ਼ੀਨ ਟੂਲਜ਼ ਕੰਪਨੀ ਦੇ ਸੁਪਰਵਾਈਜਰ ਸ.ਜਗਜੀਤ ਸਿੰਘ ਜੀ ਨੇ ਵੀ ਅੱਗੇ ਹੋ ਕੇ ਬੱਚਿਆ ਨੂੰ ਮਸ਼ੀਨਾਂ ਦੇ ਹੋਰ ਪਹਿਲੂਆਂ ਤੋਂ ਜਾਣੂੰ ਕਰਵਾਇਆ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਅਸੀਂ ਹਮੇਸ਼ਾਂ ਹਾਜ਼ਰ ਰਹਾਂਗੇ। ਕਾਲਜ ਦੀ ਮੈਨੇਜਮੈਂਟ ਵੱਲੋਂ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁੱਖੀ ਪ੍ਰੋ. ਸੁਪਿੰਦਰਜੀਤ ਸਿੰਘ ਕੰਗ ਨੇ ਕੰਪਨੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਬੱਚੇ ਪੜਾਈ ਦੇ ਨਾਲ-ਨਾਲ ਪ੍ਰੈਕਟੀਕਲ ਆਪਣੀਆਂ ਅੱਖਾਂ ਦੇ ਨਾਲ ਦੇਖਣਗੇ ਤੇ ਆਪਣੇ ਹੱਥਾਂ ਦੇ ਨਾਲ ਕਰਨਗੇ ਤਾਂ ਉਹ ਭਵਿੱਖ ਵਿੱਚ ਆਪਣਾ ਰੋਜ਼ਗਾਰ ਖੜ੍ਹਾ ਕਰ ਸਕਦੇ ਹਨ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com