ਕੈਨੇਡਾ ਦੇ ਪ੍ਰੈੱਸ ਗੈਲਰੀ ਡਿਨਰ ’ਚ ‘ਨਕਲੀ ਟਰੰਪ’ ਨਾਲ ਮੰਚ ’ਤੇ ਪਹੁੰਚੇ ਮਾਰਕ ਕਾਰਨੀ, ਸਿਆਸੀ ਤਨਜ਼ਾਂ ਨਾਲ ਲੁੱਟੀ ਮਹਿਫ਼ਲ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਫ਼ਤੇ ਦੇ ਅਖ਼ੀਰ ਵਿੱਚ ਪੱਤਰਕਾਰਾਂ ਨਾਲ ਸਾਲਾਨਾ ਡਿਨਰ ਦੌਰਾਨ ‘ਨਕਲੀ ਡੋਨਲਡ ਟਰੰਪ’ ਅਤੇ ਆਪਣੇ ਹੀ ਹਮਸ਼ਕਲ ਕਲਾਕਾਰ ਨਾਲ ਮੰਚ ਸਾਂਝਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਅਤੇ ਕੈਨੇਡੀਅਨ ਸਿਆਸਤਦਾਨਾਂ ’ਤੇ ਹਾਸੋਹੀਣੇ ਤਨਜ਼ ਕੱਸ ਕੇ ਮਹਿਫ਼ਲ ਲੁੱਟੀ।ਸਾਲਾਨਾ ‘ਪਾਰਲੀਮੈਂਟਰੀ ਪ੍ਰੈੱਸ ਗੈਲਰੀ ਡਿਨਰ’ ਕੈਨੇਡਾ ਦਾ ਅਜਿਹਾ ਸਮਾਗਮ ਹੈ, ਜੋ ਵਾਸ਼ਿੰਗਟਨ ਦੇ ਸਿਆਸੀ ਹਾਸ-ਰਸ ਸਮਾਗਮ ਦੀ ਤਰਜ਼ ’ਤੇ ਕਰਵਾਇਆ ਜਾਂਦਾ ਹੈ। ਇਸ ਵਿੱਚ ਸਿਆਸਤਦਾਨ...